ISIS Module Arrested: ਗੁਜਰਾਤ ਦੇ ਪੋਰਬੰਦਰ 'ਚ ISIS ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 4 ਸ਼ੱਕੀ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ | ISIS terrorist module exposed in Porbandar, 4 suspects arrested know in Punjabi Punjabi news - TV9 Punjabi

ISIS Module Arrested: ਗੁਜਰਾਤ ਦੇ ਪੋਰਬੰਦਰ ‘ਚ ISIS ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 4 ਸ਼ੱਕੀ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ

Published: 

10 Jun 2023 11:08 AM

Gujrat ATS: ਐਂਟੀ ਟੈਰਰਿਸਟ ਸਕੁਐਡ ਨੇ ਗੁਜਰਾਤ ਦੇ ਪੋਰਬੰਦਰ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ATS ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ।

ISIS Module Arrested: ਗੁਜਰਾਤ ਦੇ ਪੋਰਬੰਦਰ ਚ ISIS ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 4 ਸ਼ੱਕੀ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ
Follow Us On

ISIS Module Arrested in Gujrat: ਗੁਜਰਾਤ ਦੇ ਪੋਰਬੰਦਰ ‘ਚ ਐਂਟੀ ਟੈਰਰਿਸਟ ਸਕੁਐਡ (ATS) ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ATS ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਇਹ ਲੋਕ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਦੇ ਸੰਪਰਕ ਵਿੱਚ ਸਨ। ਏਟੀਐਸ ਦੀ ਟੀਮ ਨੇ ਇਨ੍ਹਾ ਦੀ ਇਹ ਗ੍ਰਿਫ਼ਤਾਰੀ ਲਈ ਕੱਲ੍ਹ ਤੋਂ ਹੀ ਪੋਰਬੰਦਰ ਵਿੱਚ ਡੇਰੇ ਲਾਏ ਹੋਏ ਸਨ।

ਇਸ ਦੇ ਨਾਲ ਹੀ ਏਟੀਐਸ ਨੇ ਸੂਰਤ ਤੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਖੋਰਾਸਾਨ ਸੂਬੇ ਨਾਲ ਸਬੰਧਤ ਇਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਏਟੀਐਸ ਨੇ ਪੁਲਿਸ (Police) ਦੀ ਮਦਦ ਨਾਲ ਮਹਿਲਾ ਨੂੰ ਲਾਲਗੇਟ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਹੈ। ਉਸ ਨੂੰ ਪੋਰਬੰਦਰ ਲਿਜਾਇਆ ਗਿਆ ਹੈ। ਇਸਲਾਮਿਕ ਸਟੇਟ ਆਫ ਖੁਰਾਸਾਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਸੰਗਠਨ ISIS ਦੇ ਇਸ਼ਾਰੇ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਏਟੀਐਸ ਅਧਿਕਾਰੀ ਇਸ ਕਾਰਵਾਈ ਦੇ ਵੇਰਵੇ ਦੱਸਣ ਲਈ ਅੱਜ ਪ੍ਰੈਸ ਕਾਨਫਰੰਸ ਵੀ ਕਰਨਗੇ।

ATS ਦੀ ਗ੍ਰਿਫ਼ਤ ਵਿੱਚ ਇੱਕ ਔਰਤ

ATS ਵੱਲੋਂ ਫੜੀ ਗਈ ਔਰਤ ਨੇ ਦੱਖਣੀ ਭਾਰਤ ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਇੱਕ ਵਿਅਕਤੀ ਸਰਕਾਰੀ ਨੌਕਰੀ ਵੀ ਕਰਦਾ ਹੈ। ਏਟੀਐਸ ਅਧਿਕਾਰੀ ਇਹ ਪਤਾ ਲਗਾ ਰਹੇ ਹਨ ਕਿ ਉਹ ਅੱਤਵਾਦੀ ਸੰਗਠਨ ਦੇ ਸੰਪਰਕ ਵਿੱਚ ਕਿਵੇਂ ਆਈ। ਦਰਅਸਲ ATS ਨੇ ਪੋਰਬੰਦਰ ਤੋਂ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਏਟੀਐਸ ਦੀ ਪੁੱਛਗਿੱਛ ਵਿੱਚ ਤਿੰਨਾਂ ਨੇ ਮਹਿਲਾ ਦਾ ਨਾਮ ਦੱਸਿਆ ਸੀ।

ਗ੍ਰਿਫਤਾਰ ਲੋਕਾਂ ‘ਚ ਇੱਕ ਵਿਦੇਸ਼ੀ ਨਾਗਰਿਕ

ਜਾਣਕਾਰੀ ਮੁਤਾਬਕ ਗੁਜਰਾਤ (Gujrat) ਏਟੀਐਸ ਦੀ ਟੀਮ ਕੱਲ੍ਹ ਹੀ ਪੋਰਬੰਦਰ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਵਿਦੇਸ਼ੀ ਨਾਗਰਿਕ ਵੀ ਹੈ। ਡੀਆਈਜੀ ਦੀਪਨ ਭਦਰਨ, ਐਸਪੀ ਸੁਨੀਲ ਜੋਸ਼ੀ, ਡੀਵਾਈਐਸਪੀ ਕੇਕੇ ਪਟੇਲ, ਡੀਵਾਈਐਸਪੀ ਸ਼ੰਕਰ ਚੌਧਰੀ ਸਮੇਤ ਕਈ ਸੀਨੀਅਰ ਅਧਿਕਾਰੀ ਪੋਰਬੰਦਰ ਪਹੁੰਚ ਚੁੱਕੇ ਹਨ। ਅੱਜ ਏਟੀਐਸ ਜਾਂ ਗੁਜਰਾਤ ਪੁਲਿਸ ਦੇ ਉੱਚ ਅਧਿਕਾਰੀ ਪੂਰੀ ਕਾਰਵਾਈ ਬਾਰੇ ਕੋਈ ਐਲਾਨ ਕਰ ਸਕਦੇ ਹਨ।

ਏਟੀਐਸ ਅਧਿਕਾਰੀਆਂ ਵੱਲੋਂ ਪੁੱਛਗਿੱਛ ਜਾਰੀ

ਏਟੀਐਸ ਅਧਿਕਾਰੀ ਇਹ ਵੀ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਕੀ ਉਨ੍ਹਾਂ ਦੇ ਸੰਪਰਕ ਵਿੱਚ ਕੋਈ ਸਥਾਨਕ ਵਿਅਕਤੀ ਸੀ। ਉਹ ਕਦੋਂ ਤੋਂ ਗੁਜਰਾਤ ਵਿੱਚ ਰਹਿ ਰਹੇ ਸਨ। ਉਨ੍ਹਾਂ ਦਾ ਮੁੱਖ ਮੁੱਦਾ ਕੀ ਸੀ? ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਵਿਦੇਸ਼ੀ ਨਾਗਰਿਕ ਕਿਸ ਦੇਸ਼ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰਾਂ ਕੋਲੋਂ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version