Yoga Day: ਅਮਰੀਕਾ ਤੋਂ ਪੀਐਮ ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ- ‘ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ’

Updated On: 

21 Jun 2023 12:24 PM

International Yoga Day 2023: ਯੋਗ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਭਾਰਤ ਦੇ ਲੋਕਾਂ ਨੂੰ ਸੰਬੋਧਨ ਕੀਤਾ। ਅੱਜ ਸ਼ਾਮ ਕਰੀਬ 5:30 ਵਜੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ 'ਚ ਇਕ ਵਿਸ਼ਾਲ ਯੋਗਾ ਪ੍ਰੋਗਰਾਮ ਹੋਵੇਗਾ।

Yoga Day: ਅਮਰੀਕਾ ਤੋਂ ਪੀਐਮ ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ- ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ

(Photo Credit: Twitter/@narendramodi)

Follow Us On

International Yoga Day: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ (America) ਤੋਂ ਯੋਗ ਦਿਵਸ ਦੇ ਮੌਕੇ ‘ਤੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਵੀਡੀਓ ਸੰਦੇਸ਼ ਰਾਹੀਂ ਜੁੜ ਰਿਹਾ ਹਾਂ, ਪਰ ਮੈਂ ਯੋਗਾ ਕਰਨ ਦੇ ਪ੍ਰੋਗਰਾਮ ਤੋਂ ਭੱਜ ਨਹੀਂ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮ ਕਰੀਬ 5:30 ਵਜੇ ਮੈਂ ਸੰਯੁਕਤ ਰਾਸ਼ਟਰ (United Nation) ਦੇ ਮੁੱਖ ਦਫਤਰ ‘ਚ ਇਕ ਵਿਸ਼ਾਲ ਯੋਗਾ ਪ੍ਰੋਗਰਾਮ ‘ਚ ਸ਼ਾਮਲ ਹੋਵਾਂਗਾ। ਭਾਰਤ ਦੇ ਸੱਦੇ ‘ਤੇ 180 ਤੋਂ ਵੱਧ ਦੇਸ਼ਾਂ ਦਾ ਇਕੱਠੇ ਹੋਣਾ ਇਤਿਹਾਸਕ ਅਤੇ ਬੇਮਿਸਾਲ ਹੈ।

ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ- PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਦਿਵਸ ਦੇ ਮੌਕੇ ‘ਤੇ ਕਿਹਾ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2014 ‘ਚ ਸੰਯੁਕਤ ਰਾਸ਼ਟਰ ਮਹਾਸਭਾ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਆਇਆ ਸੀ ਤਾਂ ਰਿਕਾਰਡ ਗਿਣਤੀ ‘ਚ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਸੀ। ਉਦੋਂ ਤੋਂ, ਅੰਤਰਰਾਸ਼ਟਰੀ ਯੋਗਾ ਦਿਵਸ ਦੁਆਰਾ ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਯੋਗ ਦਿਵਸ ਦੇ ਪ੍ਰੋਗਰਾਮਾਂ ਨੂੰ ਓਸ਼ਨ ਰਿੰਗ ਆਫ ਯੋਗਾ ਨੇ ਹੋਰ ਖਾਸ ਬਣਾਇਆ ਹੈ। ਇਸ ਦਾ ਵਿਚਾਰ ਯੋਗ ਦੇ ਵਿਚਾਰ ਅਤੇ ਸਮੁੰਦਰ ਦੇ ਵਿਸਤਾਰ ਦੇ ਆਪਸੀ ਸਬੰਧਾਂ ‘ਤੇ ਅਧਾਰਤ ਹੈ।

ਵਸੁਧੈਵ ਕੁਟੁੰਬਕਮ ਦੇ ਸਿਧਾਂਤ ‘ਤੇ ਇਕੱਠੇ ਯੋਗਾ ਕਰ ਰਹੇ – PM

ਪੀਐਮ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਭਰ ਦੇ ਲੋਕ ਯੋਗਾ ਅਤੇ ਵਸੁਧੈਵ ਕੁਟੁੰਬਕਮ (Vasudhaiva Kutumbakam) ਦੇ ਸਿਧਾਂਤ ‘ਤੇ ਇਕੱਠੇ ਯੋਗਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਯੋਗਾ ਦੁਆਰਾ ਸਾਨੂੰ ਸਿਹਤ, ਆਯੂਸ਼ ਅਤੇ ਤਾਕਤ ਮਿਲਦੀ ਹੈ। ਸਾਡੇ ਵਿੱਚੋਂ ਕਿੰਨੇ ਲੋਕਾਂ ਨੇ ਯੋਗਾ ਦੀ ਊਰਜਾ ਮਹਿਸੂਸ ਕੀਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਵਿਅਕਤੀਗਤ ਪੱਧਰ ‘ਤੇ ਚੰਗੀ ਸਿਹਤ ਸਾਡੇ ਲਈ ਕਿੰਨੀ ਮਹੱਤਵਪੂਰਨ ਹੈ। ਯੋਗਾ ਇੱਕ ਸ਼ਕਤੀਸ਼ਾਲੀ ਸਮਾਜ ਦੀ ਸਿਰਜਣਾ ਕਰਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ