ਆਪ੍ਰੇਸ਼ਨ ਸਿੰਦੂਰ ‘ਤੇ ਭਾਰਤ ਦੇ ਖੁਲਾਸੇ ਤੋਂ ਭੜਕਿਆ ਪਾਕਿਸਤਾਨ, ਫਿਰ ਖੋਲ੍ਹਿਆ ਝੂਠ ਦਾ ਪਿਟਾਰਾ, ਜਾਣੋ ਹੁਣ ਕੀ ਕਿਹਾ?
Operation Sindoor, India-Pakistan Tension: 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਭਾਰਤੀ ਹਥਿਆਰਬੰਦ ਬਲਾਂ ਨੇ 7 ਮਈ ਨੂੰ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ ਵਿਰੁੱਧ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਭਾਰਤ ਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋਇਆ।
ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵਿਰੁੱਧ ਕੀਤੀ ਗਈ ਕਾਰਵਾਈ ‘ਤੇ ਭਾਰਤੀ ਹਵਾਈ ਸੈਨਾ ਦੁਆਰਾ ਦਿੱਤੇ ਗਏ ਮਜ਼ਬੂਤ ਸਬੂਤ ਪੂਰੀ ਦੁਨੀਆ ਨੇ ਦੇਖੇ। ਸੈਟੇਲਾਈਟ ਤਸਵੀਰਾਂ ਨੇ ਵੀ ਪਾਕਿਸਤਾਨ ਦਾ ਪਰਦਾਫਾਸ਼ ਕੀਤਾ। ਹਾਲਾਂਕਿ, ਉਸ ਨੇ ਕਦੇ ਵੀ ਇਹ ਸਵੀਕਾਰ ਨਹੀਂ ਕੀਤਾ ਕਿ ਇਸ ਕਾਰਵਾਈ ਦੌਰਾਨ ਉ ਸਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆ ਹੈ। ਹੁਣ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਦੇ ਇੱਕ ਬਿਆਨ ਤੋਂ ਪਾਕਿਸਤਾਨ ਭੜਕ ਗਿਆ ਹੈ।
ਇਸ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਹਾਲੀਆ ਟਕਰਾਅ ਦੌਰਾਨ ਭਾਰਤੀ ਹਥਿਆਰਬੰਦ ਸੈਨਾਵਾਂ ਨਾ ਤਾਂ ਪਾਕਿਸਤਾਨ ਫੌਜ ਦੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾ ਸਕੀਆਂ ਤੇ ਨਾ ਹੀ ਨਸ਼ਟ ਕਰ ਸਕੀਆਂ।
ਛੇ ਪਾਕਿਸਤਾਨੀ ਜਹਾਜ਼ਾਂ ਨੂੰ ਮਾਰ ਸੁੱਟਿਆ
ਦਰਅਸਲ, ਇਸ ਤੋਂ ਪਹਿਲਾਂ, ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਆਈਏਐਫ ਨੇ ਪੰਜ ਪਾਕਿਸਤਾਨੀ ਲੜਾਕੂ ਜਹਾਜ਼ਾਂ ਤੇ ਇੱਕ ਵੱਡੇ ਜਹਾਜ਼ ਨੂੰ ਮਾਰ ਸੁੱਟਿਆ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਉਸ AWC ਹੈਂਗਰ ‘ਚ ਘੱਟੋ-ਘੱਟ ਇੱਕ AWC ਤੇ ਕੁਝ F-16 ਜਹਾਜ਼ਾਂ ਦੇ ਹੋਣ ਦੇ ਸੰਕੇਤ ਮਿਲੇ ਹਨ, ਜਿਨ੍ਹਾਂ ਨੂੰ ਉੱਥੇ ਰੱਖਿਆ ਜਾ ਰਿਹਾ ਹੈ।
ਅਸੀਂ ਘੱਟੋ-ਘੱਟ ਪੰਜ ਲੜਾਕੂ ਜਹਾਜ਼ਾਂ ਨੂੰ ਮਾਰੇ ਸੁੱਟੇ ਜਾਣ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ, ਜਿਸ ‘ਚ ਇੱਕ ਵੱਡਾ ਜਹਾਜ਼ ਵੀ ਸ਼ਾਮਲ ਹੈ, ਜੋ ਕਿ ਇੱਕ ਜਹਾਜ਼ ਜਾਂ AWC (ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ) ਹੋ ਸਕਦਾ ਹੈ, ਜਿਸ ਨੂੰ ਲਗਭਗ 300 ਕਿਲੋਮੀਟਰ ਦੀ ਦੂਰੀ ਤੋਂ ਨਿਸ਼ਾਨਾ ਬਣਾਇਆ ਗਿਆ ਸੀ।
ਤਿੰਨ ਮਹੀਨਿਆਂ ਤੱਕ ਕੋਈ ਦਾਅਵਾ ਨਹੀਂ
ਇਸ ਕਾਰਵਾਈ ਤੋਂ ਬਾਅਦ, ਵੱਡੀ ਗਿਣਤੀ ‘ਚ ਮਨੁੱਖ ਰਹਿਤ ਹਵਾਈ ਵਾਹਨ (UAV), ਡਰੋਨ ਤੇ ਉਨ੍ਹਾਂ ਦੀਆਂ ਕੁਝ ਮਿਜ਼ਾਈਲਾਂ ਵੀ ਭਾਰਤੀ ਖੇਤਰ ‘ਚ ਡਿੱਗੀਆਂ। ਆਸਿਫ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ‘ਚ ਦਾਅਵਾ ਕੀਤਾ ਕਿ ਭਾਰਤ ਨਾ ਤਾਂ ਇੱਕ ਵੀ ਪਾਕਿਸਤਾਨੀ ਜਹਾਜ਼ ਨੂੰ ਨਿਸ਼ਾਨਾ ਬਣਾ ਸਕਿਆ ਤੇ ਨਾ ਹੀ ਨਸ਼ਟ ਕਰ ਸਕਿਆ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਤੱਕ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ – ਜਦੋਂ ਕਿ ਪਾਕਿਸਤਾਨ ਨੇ ਤੁਰੰਤ ਬਾਅਦ ਅੰਤਰਰਾਸ਼ਟਰੀ ਮੀਡੀਆ ਨੂੰ ਵਿਸਤ੍ਰਿਤ ਤਕਨੀਕੀ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ
ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕੀ ਕਿਹਾ?
ਖਵਾਜਾ ਆਸਿਫ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਜਹਾਜ਼ਾਂ ਦੀ ਤਬਾਹੀ ਬਾਰੇ ਭਾਰਤੀ ਹਵਾਈ ਸੈਨਾ ਦੇ ਮੁਖੀ ਵੱਲੋਂ ਦੇਰ ਨਾਲ ਦਿੱਤੇ ਗਏ ਬਿਆਨ ‘ਓਨੇ ਹੀ ਅਵਿਸ਼ਵਾਸ਼ਯੋਗ ਹਨ ਜਿੰਨੇ ਉਹ ਗਲਤ ਸਮੇਂ ‘ਤੇ ਦਿੱਤੇ ਗਏ ਹਨ। ਆਸਿਫ ਨੇ ਦਾਅਵਾ ਕੀਤਾ ਕਿ ਭਾਰਤੀ ਹਥਿਆਰਬੰਦ ਬਲਾਂ ਨੂੰ ਕੰਟਰੋਲ ਰੇਖਾ ‘ਤੇ ਵੀ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੱਚਾਈ ਸ਼ੱਕੀ ਹੈ, ਤਾਂ ਦੋਵਾਂ ਧਿਰਾਂ ਨੂੰ ਸੁਤੰਤਰ ਤਸਦੀਕ ਲਈ ਆਪਣੇ ਜਹਾਜ਼ਾਂ ਦੇ ਭੰਡਾਰ ਖੋਲ੍ਹਣੇ ਚਾਹੀਦੇ ਹਨ। ਹਾਲਾਂਕਿ, ਸਾਨੂੰ ਸ਼ੱਕ ਹੈ ਕਿ ਇਸ ਨਾਲ ਉਹ ਸੱਚਾਈ ਸਾਹਮਣੇ ਆਵੇਗੀ ਜਿਸ ਨੂੰ ਭਾਰਤ ਲੁਕਾਉਣਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਹਰ ਉਲੰਘਣਾ ਦਾ ਤੇਜ਼, ਨਿਸ਼ਚਿਤ ਤੇ ਸੰਤੁਲਿਤ ਜਵਾਬ ਦਿੱਤਾ ਜਾਵੇਗਾ।
