Indian Army PC: ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ DGMO ਨੇ ਕੀਤਾ ਐਸ਼ੇਜ ਸੀਰੀਜ ਅਤੇ ਕੋਹਲੀ ਦਾ ਜਿਕਰ

tv9-punjabi
Updated On: 

12 May 2025 16:09 PM

India Pakistan Ceasefire: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਵੀ, ਆਪ੍ਰੇਸ਼ਨ ਸਿੰਦੂਰ ਅਜੇ ਵੀ ਐਕਟਿਵ ਹੈ। 7 ਮਈ ਨੂੰ ਸ਼ੁਰੂ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ, ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੁਣ, ਦੋਵਾਂ ਦੇਸ਼ਾਂ ਵਿਚਕਾਰ ਡੀਜੀਐਮਓ ਪੱਧਰ ਦੀ ਗੱਲਬਾਤ ਹੋਣ ਜਾ ਰਹੀ ਹੈ।

Indian Army PC: ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ DGMO ਨੇ ਕੀਤਾ ਐਸ਼ੇਜ ਸੀਰੀਜ ਅਤੇ ਕੋਹਲੀ ਦਾ ਜਿਕਰ

ਆਪਰੇਸ਼ਨ ਸਿੰਦੂਰ 'ਤੇ ਫੌਜ ਦੀ ਪ੍ਰੈਸ ਕਾਨਫਰੰਸ

Follow Us On

ਸੋਮਵਾਰ ਨੂੰ ਇੱਕ ਵਾਰ ਮੁੜ ਤੋਂ ਫੌਜ ਦੀ ਬ੍ਰੀਫਿੰਗ ਹੋਈ, ਜਿਸਦੀ ਸ਼ੁਰੂਆਤ ਰਾਮਧਾਰੀ ਸਿੰਘ ਦਿਨਕਰ ਦੀ ਇੱਕ ਕਵਿਤਾ ਨਾਲ ਸ਼ੁਰੂ ਹੋਈ, ਜਿਸਦੀ ਲਾਈਨ ਹੈ ‘ਯਾਚਨਾ ਨਹੀਂ..ਅਬ ਰਣ ਹੋਗਾ…’। ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਸਾਡੀ ਲੜਾਈ ਅੱਤਵਾਦ ਵਿਰੁੱਧ ਸੀ। 7 ਮਈ ਨੂੰ ਅੱਤਵਾਦੀਆਂ ‘ਤੇ ਹਮਲਾ ਕੀਤਾ, ਪਰ ਪਾਕਿਸਤਾਨੀ ਫੌਜ ਨੇ ਇਸਨੂੰ ਆਪਣੀ ਲੜਾਈ ਬਣਾ ਲਿਆ। ਇਸੇ ਲਈ ਸਾਨੂੰ ਜਵਾਬ ਦੇਣਾ ਪਿਆ।

ਇਸ ਦੌਰਾਨ ਏਅਰ ਚੀਫ ਮਾਰਸ਼ਲ ਏਕੇ ਭਾਰਤੀ ਨੇ ਪਾਕਿਸਤਾਨ ਦੇ ਹਮਲਿਆਂ ਦੀ ਜਵਾਬੀ ਕਾਰਵਾਈ ਦੌਰਾਨ ਫੌਜ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ DGMO ਨੇ ਐਸ਼ੇਜ ਸੀਰੀਜ ਅਤੇ ਵਿਰਾਟ ਕੋਹਲੀ ਦਾ ਵੀ ਜਿਕਰ ਕੀਤਾ, ਜਿਨ੍ਹਾਂ ਨੇ ਅੱਜ ਹੀ ਟੈਸਟ ਕੈਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਭਾਰਤ ਦੇ ਏਅਰ ਡਿਫੈਂਸ ਸਿਸਟਮ ਨੂੰ ਭੇਦਨਾ ਮੁਸ਼ਕੱਲ: ਫੌਜ

ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਅਸੀਂ ਚੀਨ ਦੀ ਮਿਜ਼ਾਈਲ ਪੀਐਲ-15 ਨੂੰ ਅਸੀਂ ਮਾਰ ਮੁਕਾਇਆ ਹੈ। ਉੱਧਰ, ਪਾਕਿਸਤਾਨੀ ਡ੍ਰੋਨ ਲੇਜਰ ਗਨ ਨਾਲਮਾਰ ਮੁਕਾਏ ਗਏ। ਇਸ ਤੋਂ ਇਲਾਵਾ, ਸਾਡੇ ਏਅਰ ਡਿਫੈਂਸ ਸਿਸਟਮ ਨੂੰ ਭੇਦਨਾ ਬਹੁਤ ਮੁਸ਼ਕਲ ਹੈ। ਪਿਛਲੇ ਕੁਝ ਸਾਲਾਂ ਵਿੱਚ ਫੌਜ ਦਾ ਆਧੁਨਿਕੀਕਰਨ ਹੋਇਆ ਹੈ।

ਚੀਨ-ਤੁਰਕੀ ਹਥਿਆਰਾਂ ਦਾ ਮਲਬਾ ਦਿਖਾਇਆ

ਏਅਰ ਮਾਰਸ਼ਲ ਭਾਰਤੀ ਨੇ ਕਿਹਾ, “ਪਾਕਿਸਤਾਨ ਦੁਆਰਾ ਵਰਤੇ ਜਾਂਦੇ ਡਰੋਨ ਅਤੇ ਮਨੁੱਖ ਰਹਿਤ ਲੜਾਕੂ ਹਵਾਈ ਵਾਹਨਾਂ ਦੀਆਂ ਕਈ ਕੋਸ਼ਿਸ਼ਾਂ ਨੂੰ ਵੀ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤੇ ਸਾਫਟ ਐਂਡ ਹਾਰਡ ਕਿਲ ਕਾਊਂਟਰ-ਯੂਏਐਸ ਸਿਸਟਮ ਅਤੇ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਭਾਰਤੀ ਹਵਾਈ ਰੱਖਿਆ ਕਰਮਚਾਰੀਆਂ ਦੁਆਰਾ ਨਾਕਾਮ ਕਰ ਦਿੱਤਾ ਗਿਆ।”

ਵਿਰਾਟ ਕੋਹਲੀ ਦੇ ਸੰਨਿਆਸ ਦਾ ਜ਼ਿਕਰ

ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨੀ ਹਵਾਈ ਸੈਨਾ ਨੇ 9-10 ਮਈ ਨੂੰ ਸਾਡੇ ਹਵਾਈ ਖੇਤਰਾਂ ਅਤੇ ਲੌਜਿਸਟਿਕਸ ਇੰਸਟਾਲੇਸ਼ਨ ‘ਤੇ ਹਮਲਾ ਕੀਤਾ, ਤਾਂ ਉਹ ਇਸ ਮਜ਼ਬੂਤ ​​ਹਵਾਈ ਰੱਖਿਆ ਗਰਿੱਡ ਦੇ ਸਾਹਮਣੇ ਨਾਕਾਮ ਹੋ ਗਏ। ਉਨ੍ਹਾਂ ਅੱਗੇ ਕਿਹਾ, “ਸਾਡੀ ਹਵਾਈ ਰੱਖਿਆ ਪੂਰੀ ਤਰ੍ਹਾਂ ਅਭੇਦ ਸੀ। ਦੁਸ਼ਮਣ ਕੋਲ ਇਸ ਵਿੱਚ ਘੁਸਪੈਠ ਕਰਨ ਦਾ ਕੋਈ ਮੌਕਾ ਨਹੀਂ ਸੀ।” ਇਸ ਦੌਰਾਨ ਡੀਜੀਐਮਓ ਘਈ ਨੇ ਬੱਲੇਬਾਜ਼ ਵਿਰਾਟ ਕੋਹਲੀ ਦੇ ਸੰਨਿਆਸ ਦਾ ਵੀ ਜ਼ਿਕਰ ਕੀਤਾ।

ਡੀਜੀਐਮਓ ਲੈਫਟੀਨੈਂਟ ਜਨਰਲ ਘਈ ਨੇ ਕਿਹਾ, “ਵਿਰਾਟ ਕੋਹਲੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਉਹ ਮੇਰੇ ਪਸੰਦੀਦਾ ਖਿਡਾਰੀਆਂ ਵਿੱਚੋਂ ਇੱਕ ਹਨ। 1970 ਦੇ ਦਹਾਕੇ ਵਿੱਚ, ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਐਸ਼ੇਜ਼ ਦੌਰਾਨ, 2 ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਤਬਾਹ ਕਰ ਦਿੱਤਾ ਸੀ, ਅਤੇ ਫਿਰ ਆਸਟ੍ਰੇਲੀਆ ਵਿੱਚ ਕਿਹਾ ਗਿਆ ਸੀ – Ashes to ashes, dust to dust, if Thommo dont get ya, Lillee must । ਜੇ ਤੁਸੀਂ ਲੇਅਰਸ ਦੇਖੋਗੇ, ਤਾਂ ਮਝ ਜਾਓਗੇ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਭਾਵੇਂ ਤੁਸੀਂ ਸਾਰੀਆਂ ਲੇਅਰਸ ਨੂੰ ਪਾਰ ਕਰ ਲਵੋ, ਸਾਡੇ ਇਸ ਗਰਿੱਡ ਸਿਸਟਮ ਦੀ ਇੱਕ ਲੇਅਰ ਤੁਹਾਨੂੰ ਮਾਰ ਦੇਵੇਗੀ।”

ਡੀਜੀਐਮਓ ਘਈ ਨੇ ਕਿਹਾ, “ਜਦੋਂ ਹੌਸਲੇ ਬੁਲੰਦ ਹੁੰਦੇ ਹਨ, ਤਾਂ ਮੰਜ਼ਿਲ ਵੀ ਤੁਹਾਡੇ ਪੈਰ ਚੁੰਮਦੀ ਹੈ।” ਜੇ ਮੈਂ ਸਰਲ ਸ਼ਬਦਾਂ ਵਿੱਚ ਕਹਾਂ ਤਾਂ ਕਿਸੇ ਵੀ ਆਬਜੇਕਟਨੰ ਸਾਡੀ ਸਮੁੰਦਰੀ ਸਰਹੱਦ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ।

ਪ੍ਰੈਸ ਬ੍ਰੀਫਿੰਗ ਵਿੱਚ ਮੌਜੂਦ ਵਾਈਸ ਐਡਮਿਰਲ ਏਐਨ ਪ੍ਰਮੋਦ ਨੇ ਕਿਹਾ ਕਿ ਸਾਡੇ ਸਾਰੇ ਫੌਜੀ ਸਿਸਟਮ ਆਪਰੇਸ਼ਨਲ ਹਨ ਅਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, “ਮੈਂ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਸਾਰੇ ਫੌਜੀ ਸਿਸਟਮ ਪੂਰੀ ਤਰ੍ਹਾਂ ਆਪਰੇਸ਼ਨਲ ਹਨ। ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਦੀ ਦੁਬਾਰਾ ਵਰਤੋਂ ਕੀਤੀ ਜਾਵੇਗੀ।”

ਅੱਤਵਾਦੀਆਂ ਦੇ ਪਾਪ ਦਾ ਘੜਾ ਭਰ ਚੁੱਕਾ ਸੀ – ਭਾਰਤੀ ਫੌਜ

ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਸਾਨੂੰ ਆਪ੍ਰੇਸ਼ਨ ਸਿੰਦੂਰ ਦੀ ਕਾਰਵਾਈ ਨੂੰ ਇੱਕ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਹੁਣ ਆਮ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਗਾਮ ਤੱਕ ਇਸ ਪਾਪ ਦਾ ਘਾ ਭਰ ਗਿਆ ਸੀ। ਅਸੀਂ ਇਹ ਪੂਰਾ ਆਪਰੇਸ਼ਨ ਕੰਟਰੋਲ ਰੇਖਾ ਪਾਰ ਕੀਤੇ ਬਿਨਾਂ ਕੀਤਾ, ਇਸ ਲਈ ਸਾਨੂੰ ਪੂਰਾ ਅੰਦਾਜ਼ਾ ਸੀ ਕਿ ਦੁਸ਼ਮਣ ਕੀ ਕਰੇਗਾ, ਇਸ ਲਈ ਸਾਡੀ ਹਵਾਈ ਰੱਖਿਆ ਪੂਰੀ ਤਰ੍ਹਾਂ ਤਿਆਰ ਸੀ।

ਵਾਈਸ ਐਡਮਿਰਲ ਏਐਨ ਪ੍ਰਮੋਦ ਨੇ ਕਿਹਾ ਕਿ ਅਸੀਂ ਅਰਬ ਸਾਗਰ ਵਿੱਚ ਨਿਰੰਤਰ ਨਜ਼ਰ ਬਣਾ ਕੇ ਰੱਖੀ ਅਤੇ ਕਈ ਸੌ ਕਿਲੋਮੀਟਰ ਤੱਕ ਕਿਸੇ ਵੀ ਸ਼ੱਕੀ ਵਸਤੂ ਨੂੰ ਨੇੜੇ ਨਹੀਂ ਆਉਣ ਦਿੱਤਾ। ਅਸੀਂ ਆਪਣਾ ਮਿਸ਼ਨ ਅਚੀਵ ਕਰ ਲਿਆ ਹੈ।

‘ਭੈਅ ਬਿਨ ਹੋਏ ਨਾ ਪ੍ਰੀਤਿ’… ਏਅਰ ਮਾਰਸ਼ਲ ਏਕੇ ਭਾਰਤੀ

ਏਅਰ ਮਾਰਸ਼ਲ ਏਕੇ ਭਾਰਤੀ ਨੇ ” ਵਾਲੀ ਲਾਈਨ ਦੀ ਉਦਾਹਰਣ ਦਿੰਦੇ ਹੋਏ, ਰਾਮਚਰਿਤ ਮਾਨਸ ਦਾ ਇੱਕ ਚੌਪਾਈ ਪੜ੍ਹੀ। ਉਨ੍ਹਾਂ ਨੇ ਕਿਹਾ, विनय न मानत जलधि जड़, गए तीनि दिन बीति। बोले राम सकोप तब, भय बिनु होइ न प्रीति।।