Live Updates: ਦਮਦਮੀ ਟਕਸਾਲ ਮਹਿਤਾ ਪੁੱਜੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਮਦਮੀ ਟਕਸਾਲ ਮਹਿਤਾ ਪੁੱਜੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ
ਦਮਦਮੀ ਟਕਸਾਲ ਮਹਿਤਾ ‘ਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੁੱਜੇ ਹਨ। ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਬੰਦ ਕਮਰਾ ‘ਚ ਮੀਟਿੰਗ ਕੀਤੀ ਹੈ।
-
ਲੁਧਿਆਣਾ ‘ਚ ਮਹਿਲਾ ਦਾ ਮੰਗਲ-ਸੂਤਰ ਉਤਾਰ ਲੈ ਗਏ ਲੁਟੇਰੇ
ਲੁਧਿਆਣਾ ਦੇ ਗਿਆਸਪੁਰਾ ‘ਚ ਮਹਿਲਾ ਦਾ ਮੰਗਲ-ਸੂਤਰ ਲੁਟੇਰੇ ਉਤਾਰ ਲੈ ਗਏ ਹਨ। ਇਹ ਸਾਰੀ ਵਾਰਦਾਤ CCTV ‘ਚ ਕੈਦ ਹੋ ਗਈ ਹੈ।
-
ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦੇਹਾਂਤ
ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਲਗਭਗ 2 ਮਹੀਨੇ ਬਿਮਾਰ ਰਿਹਾ।
-
ਪੰਜਾਬ ਕਾਂਗਰਸ ਨੇ 117 ਸੀਟਾਂ ਲਈ ਕੋਆਰਡੀਨੇਟਰ ਨਿਯੁਕਤ ਕੀਤੇ
ਪੰਜਾਬ ਕਾਂਗਰਸ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲੇ ਪੜਾਅ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਦੀਆਂ ਤਿਆਰੀਆਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ।
-
ਬਠਿੰਡਾ ਡੀਐਸਪੀ ਹਰਬੰਸ਼ ਸਿੰਘ ਸਸਪੈਂਡ
ਬਠਿੰਡਾ ਡੀਐਸਪੀ ਹਰਬੰਸ਼ ਸਿੰਘ ਨੂੰ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਿਕ ਨਸ਼ਾ ਤਸਕਰਾਂ ਨਾਲ ਸੰਬੰਧ ਦੱਸੇ ਜਾ ਰਹੇ ਹਨ।
-
ਫਿਲੌਰ ਦੇ ਇਲੈਕਟ੍ਰੋਨਿਕ ਸੋ਼ਅ ਰੂਮ ‘ਤੇ ਲੱਖਾਂ ਦੀ ਚੋਰੀ
ਫਿਲੋਰ ਦੇ ਮਸ਼ਹੂਰ ਇਲੈਕਟ੍ਰੋਨਿਕ ਦੇ ਸ਼ੋਅ ਰੂਮ ‘ਤੇ ਲੱਖਾਂ ਦੀ ਚੋਰੀ ਹੋਈ ਹੈ। ਚੋਰ ਟਰੱਕ ਭਰ ਕੇ ਸਮਾਨ ਲੈ ਗਏ ਹਨ।
-
ਰਾਜਾ ਰਘੂਵੰਸ਼ੀ ਕਤਲ ਕੇਸ: ਪੁਲਿਸ ਅੱਜ ਸਾਰੇ ਦੋਸ਼ੀਆਂ ਨੂੰ ਲੈ ਜਾਵੇਗੀ ਸ਼ਿਲਾਂਗ
ਪੁਲਿਸ ਅੱਜ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਚਾਰਾਂ ਦੋਸ਼ੀਆਂ ਨੂੰ ਸ਼ਿਲਾਂਗ ਲੈ ਜਾਵੇਗੀ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਮੱਧ ਪ੍ਰਦੇਸ਼ ਪੁਲਿਸ ਨੇ ਜਾਂਚ ਵਿੱਚ ਸਹਿਯੋਗ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਸਾਰੀ ਅਗਲੀ ਜਾਂਚ ਸ਼ਿਲਾਂਗ ਪੁਲਿਸ ਕਰੇਗੀ।
-
ਯੂਟਿਊਬਰ ਜੋਤੀ ਮਲਹੋਤਰਾ ਨੂੰ ਫਿਰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ
ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਨੂੰ ਦੁਬਾਰਾ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ।
-
ਸ਼ੱਕੀ ਜਾਸੂਸ ਜਸਬੀਰ ਸਿੰਘ ਦਾ ਪੇਸ਼ੀ ਤੋਂ ਪਹਿਲਾ ਕਰਵਾਇਆ ਗਿਆ ਮੈਡੀਕਲ
ਪਾਕਿਸਤਾਨ ਲਈ ਜਾਸੂਸੀ ਦੇ ਸ਼ੱਕ ‘ਚ ਗ੍ਰਿਫ਼ਤਾਰ ਰੋਪੜ ਦੇ ਯੂਟਿਊਬਰ ਜਸਬੀਰ ਸਿੰਘ ਦੀ ਅੱਜ ਦੋ ਦਿਨਾਂ ਦੀ ਰਿਮਾਂਡ ਤੋਂ ਬਾਅਦ ਕੋਰਟ ‘ਚ ਪੇਸ਼ੀ ਹੈ। ਪੇਸ਼ੀ ਤੋਂ ਪਹਿਲਾਂ ਜਸਬੀਰ ਦਾ ਮੋਹਾਲੀ ਸਰਕਾਰੀ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ।
-
ਮੁੰਬਈ ਲੋਕਲ ਟ੍ਰੇਨ ਤੋਂ ਡਿੱਗਣ ਨਾਲ 5 ਯਾਤਰੀਆਂ ਦੀ ਮੌਤ
ਮੁੰਬਈ ਲੋਕਲ ਟ੍ਰੇਨ, ਜਿਸਨੂੰ ਮੁੰਬਈ ਦੀ ਦਿਲ ਦੀ ਧੜਕਣ ਕਿਹਾ ਜਾਂਦਾ ਹੈ, ਤੋਂ ਡਿੱਗਣ ਨਾਲ ਪੰਜ ਯਾਤਰੀਆਂ ਦੀ ਮੌਤ ਹੋ ਗਈ। ਅੱਜ ਸਵੇਰੇ ਸੈਂਟਰਲ ਰੇਲਵੇ ਦੇ ਮੁੰਬਰਾ ਨੇੜੇ ਇੱਕ ਲੋਕਲ ਟ੍ਰੇਨ ਤੋਂ ਡਿੱਗਣ ਨਾਲ ਪੰਜ ਯਾਤਰੀਆਂ ਦੀ ਮੌਤ ਹੋ ਗਈ। ਭਾਰੀ ਭੀੜ ਕਾਰਨ ਯਾਤਰੀ ਗੇਟ ‘ਤੇ ਲਟਕ ਰਹੇ ਸਨ। 12 ਯਾਤਰੀ ਪਟੜੀ ‘ਤੇ ਡਿੱਗ ਪਏ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ।
-
ਸ਼ੱਕੀ ਜਾਸੂਸ ਯੂਟਿਊਬਰ ਜਸਬੀਰ ਸਿੰਘ ਦੇ ਅੱਜ ਮੋਹਾਲੀ ਕੋਰਟ ‘ਚ ਪੇਸ਼ੀ
ਰੋਪੜ ਤੋਂ ਗ੍ਰਿਫ਼ਤਾਰ ਸ਼ੱਕੀ ਜਾਸੂਸ ਯੂਟਿਊਬਰ ਜਸਬੀਰ ਸਿੰਘ ਦੇ ਅੱਜ ਮੋਹਾਲੀ ਕੋਰਟ ‘ਚ ਪੇਸ਼ੀ ਹੋਵੇਗੀ। ਜਸਬੀਰ ਸਿੰਘ ਨੂੰ ਮੋਹਾਲੀ ਕੋਰਟ ਨੇ ਪਹਿਲਾਂ ਤਿੰਨ ਦਿਨ ਦੀ ਪੁਲਿਸ ਰਿਮਾਂਡ ਤੇ ਭੇਜਿਆ ਸੀ ਤੇ ਇਸ ਤੋਂ ਬਾਅਦ ਦੋਬਾਰਾ ਪੇਸ਼ੀ ਦੌਰਾਨ 2 ਦਿਨਾਂ ਦੀ ਰਿਮਾਂਡ ‘ਤੇ ਭੇਜਿਆ ਸੀ। ਪੁਲਿਸ ਅੱਜ ਪੇਸ਼ੀ ਦੌਰਾਨ ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ। ਜਸਬੀਰ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਹੈ।
-
ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 480 ਅੰਕਾਂ ਦੀ ਤੇਜ਼ੀ ਨਾਲ ਵਧਿਆ
ਸ਼ੁਰੂਆਤੀ ਕਾਰੋਬਾਰ ਵਿੱਚ, ਸੈਂਸੈਕਸ 480.01 ਅੰਕਾਂ ਦੀ ਤੇਜ਼ੀ ਨਾਲ 82,669 ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ, ਨਿਫਟੀ 157.05 ਅੰਕਾਂ ਦੀ ਤੇਜ਼ੀ ਨਾਲ 25,160.10 ‘ਤੇ ਪਹੁੰਚ ਗਿਆ।