ਭਾਰਤੀ ਹਵਾਈ ਸੈਨਾ 'ਚ ਏਅਰਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, 22 ਮਈ ਤੋਂ ਅਰਜ਼ੀਆਂ | Indian Airforce Recruitment 2024 Notification released for airman posts vacancy know in Punjabi Punjabi news - TV9 Punjabi

ਭਾਰਤੀ ਹਵਾਈ ਸੈਨਾ ‘ਚ ਏਅਰਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, 22 ਮਈ ਤੋਂ ਅਰਜ਼ੀਆਂ

Published: 

09 May 2024 23:13 PM

Indian Airforce Recruitment 2024: ਭਾਰਤੀ ਹਵਾਈ ਸੈਨਾ ਨੇ ਗਰੁੱਪ Y ਦੇ ਤਹਿਤ ਏਅਰਮੈਨ (01/2025) ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਏਅਰ ਫੋਰਸ ਵੱਲੋਂ ਅਰਜ਼ੀਆਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਭਾਰਤੀ ਹਵਾਈ ਸੈਨਾ ਚ ਏਅਰਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, 22 ਮਈ ਤੋਂ ਅਰਜ਼ੀਆਂ
Follow Us On

ਭਾਰਤੀ ਹਵਾਈ ਸੈਨਾ ਭਰਤੀ 2024 ਲਈ ਅਰਜ਼ੀਆਂ 22 ਮਈ ਤੋਂ ਸ਼ੁਰੂ ਹੋਣਗੀਆਂ। ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਭਾਰਤੀ ਹਵਾਈ ਸੈਨਾ ਨੇ ਗਰੁੱਪ Y ਦੇ ਤਹਿਤ ਏਅਰਮੈਨ (01/2025) ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਏਅਰ ਫੋਰਸ ਵੱਲੋਂ ਅਰਜ਼ੀਆਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਇਸ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 22 ਮਈ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ, ਜੋ ਕਿ 5 ਜੂਨ 2024 ਨੂੰ ਰਾਤ 11 ਵਜੇ ਤੱਕ ਜਾਰੀ ਰਹੇਗੀ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਭਾਰਤੀ ਹਵਾਈ ਸੈਨਾ ਦੀ ਅਧਿਕਾਰਤ ਵੈੱਬਸਾਈਟ airmenselection.cdac.in ‘ਤੇ ਜਾ ਕੇ ਔਨਲਾਈਨ ਮੋਡ ਰਾਹੀਂ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਹੋਣਗੇ।

ਭਰਤੀ ਰਾਹੀਂ ਹੋਵੇਗੀ ਚੋਣ

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਰੈਲੀ ਭਰਤੀ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਹ ਭਰਤੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਲੱਦਾਖ ਲਈ ਕੀਤੀ ਜਾਵੇਗੀ।

ਇਨ੍ਹਾਂ ਤਰੀਖਾਂ ‘ਤੇ ਹੋਵੇਗੀ ਭਰਤੀ

ਜਿਹੜੇ ਉਮੀਦਵਾਰ ਨਿਰਧਾਰਤ ਤਰੀਖਾਂ ਦੇ ਅੰਦਰ ਅਪਲਾਈ ਕਰਦੇ ਹਨ, ਉਹ ਭਰਤੀ ਰੈਲੀ ਵਿੱਚ ਹਿੱਸਾ ਲੈ ਸਕਣਗੇ। ਰੈਲੀ ਦੀ ਭਰਤੀ 3 ਜੁਲਾਈ ਤੋਂ 12 ਜੁਲਾਈ 2024 ਤੱਕ ਕੀਤੀ ਜਾਵੇਗੀ।

ਇਸ ਭਰਤੀ ਵਿੱਚ ਏਅਰਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ, ਇੱਕ ਵਿਅਕਤੀ ਨੂੰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ 12ਵੀਂ / ਇੰਟਰਮੀਡੀਏਟ ਜਾਂ ਇਸ ਦੇ ਬਰਾਬਰ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਲਈ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਲਾਜ਼ਮੀ ਹਨ।

ਮੈਡੀਕਲ ਅਸਿਸਟੈਂਟ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਜਨਮ 02 ਜਨਵਰੀ 2004 ਤੋਂ ਪਹਿਲਾਂ ਅਤੇ 02 ਜਨਵਰੀ 2008 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ ਹੈ। ਮੈਡੀਕਲ ਅਸਿਸਟੈਂਟ ਟਰੇਡ ਪੋਸਟਾਂ ਲਈ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਭਰਤੀ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਲਈ, ਉਮੀਦਵਾਰਾਂ ਨੂੰ ਇੱਕ ਵਾਰ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ।

Exit mobile version