Khalistani Supporters ‘ਤੇ ਭਾਰਤ ਹੋਇਆ ਸਖਤ ਤਾਂ ਬ੍ਰਿਟੇਨ ਬੋਲਿਆ, ਅਸੀਂ ਦੋ ਖਾਲਿਸਤਾਨੀਆਂ ਨੂੰ ਕੀਤਾ ਗ੍ਰਿਫਤਾਰ

Updated On: 

08 Jun 2023 12:20 PM

Britain ਵਿੱਚ ਖਾਲਿਸਤਾਨੀਆਂ ਵੱਲੋਂ ਜਿਹੜਾ ਹੰਗਾਮਾ ਕੀਤਾ ਗਿਆ ਸੀ, ਉਸਦੀ ਜਾਂਚ NIA ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਦੋਂ ਭਾਰਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਤਾਂ ਬਰਤਾਨਵੀ ਅਧਿਕਾਰੀਆਂ ਨੇ ਭਾਰਤ ਨੂੰ ਦੱਸਿਆ ਕਿ 19 ਮਾਰਚ ਨੂੰ ਜਿਹੜੀ ਘਟਨਾ ਵਾਪਰੀ ਸੀ। ਉਸਦੇ ਤਹਿਤ ਬ੍ਰਿਟੇਨ ਸਰਕਾਰ ਨੇ ਦੋ ਖਾਲਿਸਤਾਨੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Khalistani Supporters ਤੇ ਭਾਰਤ ਹੋਇਆ ਸਖਤ ਤਾਂ ਬ੍ਰਿਟੇਨ ਬੋਲਿਆ, ਅਸੀਂ ਦੋ ਖਾਲਿਸਤਾਨੀਆਂ ਨੂੰ ਕੀਤਾ ਗ੍ਰਿਫਤਾਰ

khalistani

Follow Us On

ਨਵੀਂ ਦਿੱਲੀ। ਅੰਮ੍ਰਿਤਪਾਲ ਨੂੰ ਲੈ ਕੇ ਭਾਰਤ ਵਿੱਚ ਦਬਿਸ਼ ਚੱਲ ਰਹੀ ਹੈ। ਸਾਰਾ ਪੰਜਾਬ ਛਾਉਣੀ ਬਣਿਆ ਹੋਇਆ ਹੈ। ਹਰ ਬਾਰਡਰ ਸੀਲ ਅਤੇ ਹਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਦੇਸ਼ਾਂ ਵਿੱਚ ਖਾਲਿਸਤਾਨੀ ਸਮਰਥਕ (Khalistani Supporters) ਗੜਬੜ ਕਰਨ ਵਿੱਚ ਲੱਗੇ ਹੋਏ ਸਨ। ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਹੰਗਾਮਾ ਕੀਤਾ। ਇੱਥੇ ਸਿੱਖ ਭਾਈਚਾਰੇ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਕੁੱਝ ਖਾਲਿਸਤਾਨੀਆਂ ਨੇ ਮਿਲ ਕੇ ਬਰਤਾਨੀਆ (Britain) ਅਤੇ ਅਮਰੀਕਾ ਵਿਚ ਭਾਰਤੀ ਦੂਤਾਵਾਸਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ। 19 ਮਾਰਚ ਨੂੰ ਖਾਲਿਸਤਾਨੀਆਂ ਨੇ ਬ੍ਰਿਟਿਸ਼ ਅੰਬੈਸੀ ਵਿੱਚ ਤਿਰੰਗੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤ ਨੇ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਇਆ ਹੈ। ਯੂਕੇ ਦੇ ਗ੍ਰਹਿ ਸਕੱਤਰ ਨੇ ਭਾਰਤ ਨਾਲ ਮੀਟਿੰਗ ਕੀਤੀ ਤੇ ਦੱਸਿਆ ਕਿ ਜਿਨ੍ਹਾਂ ਖਾਲਿਸਤਾਨੀਆਂ ਨੇ ਬ੍ਰਿਟੇਨ ਵਿੱਚ ਹੰਗਾਮਾ ਕੀਤਾ ਸੀ ਉਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਬ੍ਰਿਟੇਨ ‘ਚ ਕੀਤਾ ਸੀ ਹੰਗਾਮਾ

ਖਾਲਿਸਤਾਨੀਆਂ ਨੇ ਬਰਤਾਨੀਆ ਵਿੱਚ ਕਾਫੀ ਹੰਗਾਮਾ ਮਚਾਇਆ ਹੋਇਆ ਹੈ। ਬ੍ਰਿਟਿਸ਼ ਪੁਲਿਸ (British Police) ਮੂਕ ਦਰਸ਼ਕ ਬਣੀ ਰਹੀ। ਕੋਈ ਕਾਰਵਾਈ ਨਹੀਂ ਕੀਤੀ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੂਤਾਵਾਸਾਂ ਦੀ ਸੁਰੱਖਿਆ ਕਰਨਾ ਉਨ੍ਹਾਂ ਦੇਸ਼ਾਂ ਦੀ ਜਿੰਮੇਵਾਰੀ ਦੀ ਹੈ ਜਿੱਥੇ ਭਾਰਤੀ ਦੂਤਵਾਸ ਹਨ। ਜੈਸ਼ੰਕਰ ਨੇ ਕਿਹਾ ਕਿ ਪਰ ਬ੍ਰਿਟੇਨ ਨੇ ਅਜਿਹਾ ਨਹੀਂ ਕੀਤਾ। ਜਿਸਤੋਂ ਭਾਰਤ ਸਰਕਾਰ ਖਫਾ ਹੈ। ਇਸ ਤੋਂ ਬਾਅਦ ਭਾਰਤ ਨੇ ਵਿਰੋਧ ਕਰਨ ਲਈ ਦਿੱਲ਼ੀ ਵਿਖੇ ਬ੍ਰਿਟਿਸ਼ ਦੂਤਾਵਾਸ ਦੇ ਸਾਹਮਣੇ ਤੋਂ ਪੁਲਿਸ ਅਤੇ ਬੈਰੀਕੇਡਿੰਗ ਹਟਾ ਦਿੱਤੀ। ਭਾਰਤ ਨੇ ਜਦੋਂ ਇਸ ਤਰ੍ਹਾਂ ਕੀਤਾ ਤਾਂ ਬ੍ਰਿਟੇਨ ਵਿਖੇ ਭਾਰਤੀ ਦੂਤਾਵਾਸ ਦੇ ਸਾਹਮਣੇ ਬ੍ਰਿਟਿਸ਼ ਪੁਲਿਸ ਨੂੰ ਤੈਨਾਤ ਕਰ ਦਿੱਤੀ ਗਈ। ਹੁਣ ਬ੍ਰਿਟੇਨ ਨੇ ਦੱਸਿਆ ਕਿ 19 ਮਾਰਚ ਨੂੰ ਵਾਪਰੀ ਘਟਨਾ ‘ਚ ਸੀ। ਉਸਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

NIA ਨੂੰ ਸੌਂਪੀ ਗਈ ਹੈ ਜਾਂਚ

ਲੰਡਨ ਵਿੱਚ ਖਾਲਿਸਤਾਨੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਹੁਣ ਐੱਨਆਈਏ (NIA) ਵੱਲੋਂ ਜਾਂਚ ਕੀਤੀ ਜਾ ਰਹੀ ਹੈ। National Investigation Agency ਨੇ 13, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਾਰਾ 3(1) ਅਤੇ ਕਈ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਨੇ ਐਫਆਈਆਰ ਵਿੱਚ ਖਾਲਿਸਤਾਨੀ ਅਵਤਾਰ ਸਿੰਘ ਖੰਡਾ, ਜਸਵੀਰ ਸਿੰਘ, ਗੁਰਚਰਨ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਹੈ। ਵੀਡੀਓ ‘ਚ ਬ੍ਰਿਟਿਸ਼ ਹਾਈ ਕਮਿਸ਼ਨ ‘ਚ ਜਿਹੜਾ ਭਾਰਤੀ ਝੰਡਾ ਉਤਾਰਦਾ ਹੋਇਆ ਸਖਸ਼ ਦਿਖ ਰਿਹਾ ਹੈ ਉਸਦਾ ਨਾਂਅ ਹੀ ਅਵਤਾਰ ਸਿੰਘ ਹੈ। ਖੰਡਾ ਅਤੇ ਗੁਰਚਰਨ ਸਿੰਘ ਨੇ ਭੀੜ ਨੂੰ ਭੜਕਾਇਆ ਸੀ। ਉਨ੍ਹਾਂ ਨੇ ਝੰਡੇ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਇਲਾਵਾ ਇੱਕ ਭਾਰਤੀ ਦੂਤਾਵਾਸ ਦੇ ਇੱਕ ਅਧਿਕਾਰੀ ਨੂੰ ਵੀ ਜ਼ਖਮੀ ਕੀਤਾ ਸੀ।

ਅੰਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ

ਅੰਮ੍ਰਿਤਪਾਲ ਸਿੰਘ (Amritpal Singh) ਹਾਲੇ ਵੀ ਫਰਾਰ ਹੈ। ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਇਸ ਖਾਲਿਸਤਾਨੀ ਸਮਰਥਕ ਦੀਆਂ ਤਾਰਾਂ ਬਰਤਾਨੀਆ, ਕੈਨੇਡਾ, ਆਸਟ੍ਰੇਲੀਆ ਤੱਕ ਜੁੜੀਆਂ ਹੋਈਆਂ ਹਨ। ਅੰਮ੍ਰਿਤਪਾਲ ਦੀ ਪਤਨੀ ਬਰਤਾਨੀਆ ਰਹਿੰਦੀ ਹੈ। ਉਹ ਅੱਤਵਾਦੀ ਸੰਗਠਨ ਲਈ ਫੰਡਿੰਗ ਦਾ ਕੰਮ ਵੀ ਕਰਦੀ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਉਸ ਨੇ ਬ੍ਰਿਟੇਨ ਦੀ ਨਾਗਰਿਕਤਾ ਵੀ ਮੰਗੀ ਸੀ। ਹਾਲਾਂਕਿ ਉਹ ਨਹੀਂ ਮਿਲੀ। ਅੰਮ੍ਰਿਤਪਾਲ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਖੰਡਾ ਦਾ ਇਤਿਹਾਸ ਵੀ ਅਜਿਹਾ ਹੀ ਹੈ। ਉਸ ਦਾ ਪਿਤਾ ਵੀ ਇੱਕ ਐਨਕਾਉਂਟਰ ਵਿੱਚ ਮਾਰਿਆ ਗਿਆ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version