ਉੱਤਰ-ਪੱਛਮ ਭਾਰਤ ‘ਚ 25 ਤੱਕ ਪਹੁੰਚੇਗਾ ਮੌਨਸੂਨ, ਪੰਜਾਬ ‘ਚ ਆਮ ਨਾਲੋਂ ਘੱਟ ਬਾਰਿਸ਼ ਦੀ ਸੰਭਾਵਨਾ

tv9-punjabi
Updated On: 

14 Jun 2025 10:40 AM

Punjab Monsoon: ਇਸ ਸਾਲ ਮੌਨਸੂਨ 24 ਮਈ ਨੂੰ ਕੇਰਲ ਪਹੁੰਚਿਆ, ਜੋ ਕਿ 2009 ਤੋਂ ਬਾਅਦ ਸਭ ਤੋਂ ਜ਼ਲਦੀ ਸ਼ੁਰੂਆਤ ਮੰਨੀ ਗਈ ਹੈ। ਇਸ ਤੋਂ ਬਾਅਦ ਮੌਨਸੂਨ ਨੇ 29 ਮਈ ਤੱਕ ਤੇਜ਼ੀ ਨਾਲ ਮੁੰਬਈ ਤੇ ਉੱਤਰ-ਪੂਰਵ ਨੂੰ ਕਵਰ ਕਰ ਲਿਆ। ਹਾਲਾਂਕਿ, 28 ਮਈ ਤੋਂ ਲੈ ਕੇ 10 ਜੂਨ ਤੱਕ ਮੌਨਸੂਨ ਦੀ ਤਰੱਕੀ ਰੁੱਕ ਗਈ, ਜਿਸ ਕਾਰਨ ਉੱਤਰ ਤੇ ਮੱਧ-ਭਾਰਤ 'ਚ ਲੂ ਵਰਗੇ ਹਾਲਾਤ ਬਣ ਗਏ। ਖਾਸਤੌਰ 'ਤੇ 8-9 ਜੂਨ ਤੋਂ ਬਾਅਦ ਗਰਮੀ ਦਾ ਕਹਿਰ ਵੱਧ ਗਿਆ।

ਉੱਤਰ-ਪੱਛਮ ਭਾਰਤ ਚ 25 ਤੱਕ ਪਹੁੰਚੇਗਾ ਮੌਨਸੂਨ, ਪੰਜਾਬ ਚ ਆਮ ਨਾਲੋਂ ਘੱਟ ਬਾਰਿਸ਼ ਦੀ ਸੰਭਾਵਨਾ

ਉੱਤਰ-ਪੱਛਮ ਭਾਰਤ 'ਚ 25 ਤੱਕ ਪਹੁੰਚੇਗਾ ਮੌਨਸੂਨ, ਪੰਜਾਬ 'ਚ ਆਮ ਨਾਲੋਂ ਘੱਟ ਬਾਰਿਸ਼ ਦੀ ਸੰਭਾਵਨਾ

Follow Us On

ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਬਾਰ ਮੌਨਸੂਨ ਸਮੇਂ ਤੋਂ ਪਹਿਲਾਂ ਉੱਤਰ-ਪੱਛਮ ਭਾਰਤ ‘ਚ ਪਹੁੰਚ ਜਾਵੇਗਾ। 25 ਜੂਨ ਤੱਕ ਦਿੱਲੀ ਸਮੇਤ ਪੂਰੇ ਖੇਤਰ ‘ਚ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਆਮਤੌਰ ‘ਤੇ ਦਿੱਲੀ ‘ਚ ਮੌਨਸੂਨ 30 ਜੂਨ ਦੇ ਨਜ਼ਦੀਕ ਪਹੁੰਚਦਾ ਹੈ।

ਇਸ ਸਾਲ ਮੌਨਸੂਨ 24 ਮਈ ਨੂੰ ਕੇਰਲ ਪਹੁੰਚਿਆ, ਜੋ ਕਿ 2009 ਤੋਂ ਬਾਅਦ ਸਭ ਤੋਂ ਜ਼ਲਦੀ ਸ਼ੁਰੂਆਤ ਮੰਨੀ ਗਈ ਹੈ। ਇਸ ਤੋਂ ਬਾਅਦ ਮੌਨਸੂਨ ਨੇ 29 ਮਈ ਤੱਕ ਤੇਜ਼ੀ ਨਾਲ ਮੁੰਬਈ ਤੇ ਉੱਤਰ-ਪੂਰਵ ਨੂੰ ਕਵਰ ਕਰ ਲਿਆ।

ਹਾਲਾਂਕਿ, 28 ਮਈ ਤੋਂ ਲੈ ਕੇ 10 ਜੂਨ ਤੱਕ ਮੌਨਸੂਨ ਦੀ ਤਰੱਕੀ ਰੁੱਕ ਗਈ, ਜਿਸ ਕਾਰਨ ਉੱਤਰ ਤੇ ਮੱਧ-ਭਾਰਤ ‘ਚ ਲੂ ਵਰਗੇ ਹਾਲਾਤ ਬਣ ਗਏ। ਖਾਸਤੌਰ ‘ਤੇ 8-9 ਜੂਨ ਤੋਂ ਬਾਅਦ ਗਰਮੀ ਦਾ ਕਹਿਰ ਵੱਧ ਗਿਆ। ਹੁਣ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ, 18 ਜੂਨ ਤੱਕ ਮੌਨਸੂਨ ਮੱਧ ਤੇ ਪੂਰਵੀ ਭਾਰਤੀ ਦੇ ਬਾਕੀ ਹਿੱਸਿਆਂ ‘ਚ ਪਹੁੰਚ ਜਾਵੇਗਾ। ਮੌਨਸੂਨ ਇਸ ਤੋਂ ਬਾਅਦ ਉੱਤਰ-ਪੱਛਮ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਢੱਕ ਲਵੇਗਾ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਸ਼ੁਰੂਆਤ ਦੀ ਤਰੀਕ ਤੇ ਮੀਂਹ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਇਹ ਕਈ ਤਰ੍ਹਾਂ ਦੇ ਗਲੋਬਲ ਤੇ ਸਥਾਨਕ ਕਾਰਕਾਂ ‘ਤੇ ਨਿਰਭਰ ਕਰਦਾ ਹੈ।

ਪੂਰੇ ਦੇਸ਼ ‘ਚ ਆਮ ਨਾਲੋਂ ਵੱਧ ਬਾਰਿਸ਼, ਪਰ ਪੰਜਾਬ ‘ਚ ਅਜਿਹਾ ਨਹੀਂ

ਇਸ ਬਾਰ ਪੂਰੇ ਦੇਸ਼ ‘ਚ ਆਮ ਨਾਲੋਂ ਵੱਧ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ ਪੰਜਾਬ, ਹਿਮਾਚਲ, ਹਰਿਆਣਾ, ਲਦਾਖ, ਉੱਤਰ-ਪੂਰਵ, ਬਿਹਾਰ ਤੇ ਝਾਰਖੰਡ ਵਰਗੇ ਕੁੱਝ ਹਿੱਸਿਆਂ ‘ਚ ਆਮ ਨਾਲੋਂ ਘੱਟ ਬਾਰਿਸ਼ ਦੇਖੀ ਜਾ ਸਕਦੀ ਹੈ।