ਹੈਦਰਾਬਾਦ ਦੇ 5 ਸਟਾਰ ਹੋਟਲ ‘Park Hayatt’ ਵਿੱਚ ਲਗੀ ਅੱਗ, ਹਾਦਸੇ ਸਮੇਂ IPL SRH ਟੀਮ ਵੀ ਸੀ ਮੌਜੂਦ

tv9-punjabi
Updated On: 

14 Apr 2025 14:56 PM

Fire Broke out: ਹੈਦਰਾਬਾਦ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਅਚਾਨਕ ਅੱਗ ਲੱਗ ਗਈ। ਇਹ ਉਹੀ ਹੋਟਲ ਹੈ ਜਿੱਥੇ ਆਈਪੀਐਲ ਟੀਮ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਖਿਡਾਰੀ ਠਹਿਰੇ ਹੋਏ ਸਨ। ਹਾਦਸੇ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹੈਦਰਾਬਾਦ ਦੇ 5 ਸਟਾਰ ਹੋਟਲ Park Hayatt ਵਿੱਚ ਲਗੀ ਅੱਗ, ਹਾਦਸੇ ਸਮੇਂ IPL SRH ਟੀਮ ਵੀ ਸੀ ਮੌਜੂਦ

Pic Credit: Social Media

Follow Us On

ਹੈਦਰਾਬਾਦ ਦੇ ਬੰਜਾਰਾ ਹਿਲਜ਼ ਵਿੱਚ ਸਥਿਤ ਪੰਜ ਤਾਰਾ ਹੋਟਲ Park Hayatt ਵਿੱਚ ਅੱਜ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ, ਇਹ ਉਹੀ ਹੋਟਲ ਹੈ ਜਿੱਥੇ ਆਈਪੀਐਲ ਟੀਮ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਖਿਡਾਰੀ ਠਹਿਰੇ ਹੋਏ ਸਨ। ਜਿਵੇਂ ਹੀ ਹੋਟਲ ਦੀ ਇੱਕ ਮੰਜ਼ਿਲ ‘ਤੇ ਅੱਗ ਲੱਗੀ, ਸਟਾਫ਼ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਥੋੜ੍ਹੇ ਹੀ ਸਮੇਂ ਵਿੱਚ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗ ਗਈ ਸੀ, ਜਿਸ ਕਾਰਨ ਪੂਰੇ ਇਲਾਕੇ ਵਿੱਚ ਧੂੰਆਂ ਫੈਲ ਗਿਆ।

ਹਾਲਾਂਕਿ, ਸਾਵਧਾਨੀ ਦੇ ਤੌਰ ‘ਤੇ, ਪੂਰੀ SRH ਟੀਮ ਨੂੰ ਪਾਰਕ ਹਯਾਤ ਹੋਟਲ ਤੋਂ ਕਿਸੇ ਹੋਰ ਜਗ੍ਹਾ Shift ਕਰ ਦਿੱਤਾ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓ ਅਤੇ ਤਸਵੀਰਾਂ ਵਿੱਚ, ਹੋਟਲ ਦੀ ਪਹਿਲੀ ਮੰਜ਼ਿਲ ਤੋਂ ਧੂੰਆਂ ਉੱਠਦਾ ਸਾਫ਼ ਦੇਖਿਆ ਜਾ ਸਕਦਾ ਹੈ। ਹੋਟਲ ਪ੍ਰਸ਼ਾਸਨ ਅਤੇ ਫਾਇਰ ਅਧਿਕਾਰੀਆਂ ਅਨੁਸਾਰ, ਅੱਗ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਲੱਗੀ। ਜਿਵੇਂ ਹੀ ਉੱਥੋਂ ਧੂੰਆਂ ਉੱਠਣਾ ਸ਼ੁਰੂ ਹੋਇਆ, ਤੁਰੰਤ ਐਮਰਜੈਂਸੀ ਅਲਾਰਮ ਵੱਜਿਆ ਅਤੇ ਫਾਇਰ ਟੀਮ ਨੂੰ ਸੂਚਿਤ ਕੀਤਾ ਗਿਆ। ਰਾਹਤ ਦੀ ਗੱਲ ਇਹ ਸੀ ਕਿ ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ- ਕਾਂਗਰਸ ਨੇ ਵਕਫ਼ ਕਾਨੂੰਨ ਇਸ ਤਰ੍ਹਾਂ ਬਣਾਇਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੀ ਐਸੀ-ਤੈਸੀ ਕਰ ਦਿੱਤੀ : ਪ੍ਰਧਾਨ ਮੰਤਰੀ ਮੋਦੀ

ਇਸ ਘਟਨਾ ਨੇ ਹੋਟਲ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ।