Video: ਗੁਰਨਾਮ ਚਡੂਨੀ ਨੇ ਸਰਕਾਰੀ ਅਧਿਕਾਰੀ ਦੇ ਜੜਿਆ ਥੱਪੜ, ਫਸਲ ਖਰੀਦ ਨੂੰ ਲੈ ਕੇ ਕਰ ਰਹੇ ਸਨ ਪ੍ਰਦਰਸ਼ਨ

Updated On: 

15 Oct 2025 14:01 PM IST

Gurnam Singh Charuni Slap Incident Video: ਪ੍ਰਦਰਸ਼ਨ ਕਰਦੇ ਹੋਏ ਗੁਰਨਾਮ ਸਿੰਘ ਚਡੂਨੀ ਟ੍ਰੈਕਟਰ-ਟਰਾਲੀ 'ਤੇ ਸਵਾਰ ਸਨ। ਇਸ ਦੌਰਾਨ ਉਹ ਟਰਾਲੀ ਤੋਂ ਉਤਰੇ ਤੇ ਪੁਲਿਸ ਅਫਸਰਾਂ ਵਿਚਕਾਰ ਖੜ੍ਹੇ ਡੀਐਫਐਸਸੀ ਦੇ ਥੱਪੜ ਜੜ ਦਿੱਤਾ। ਪੁਲਿਸ ਅਧਿਕਾਰੀ ਵੀ ਚਡੂਨੀ ਦੀ ਹਰਕਤ ਦਾ ਅੰਦਾਜ਼ਾ ਨਹੀਂ ਲਗਾ ਪਾਏ। ਜਾਣਕਾਰੀ ਇਸ ਸਮੇਂ ਚਡੂਨੀ ਪੁਲਿਸ ਦੀ ਹਿਰਾਸਤ 'ਚ ਹਨ।

Video: ਗੁਰਨਾਮ ਚਡੂਨੀ ਨੇ ਸਰਕਾਰੀ ਅਧਿਕਾਰੀ ਦੇ ਜੜਿਆ ਥੱਪੜ, ਫਸਲ ਖਰੀਦ ਨੂੰ ਲੈ ਕੇ ਕਰ ਰਹੇ ਸਨ ਪ੍ਰਦਰਸ਼ਨ
Follow Us On

Gurnam Singh Charuni Slap Incident Video: ਕੁਰੂਕਸ਼ੇਤਰ ‘ਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਜ਼ਿਲ੍ਹਾ ਖੁਰਾਕ ਦੇ ਸਪਲਾਈ ਵਿਭਾਗ ਦੇ ਡੀਐਫਐਸਸੀ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਬਬਾਲ ਖੜ੍ਹਾ ਹੋ ਗਿਆ ਤੇ ਪੁਲਿਸ ਨੇ ਗੁਰਨਾਮ ਸਿੰਘ ਚਡੂਨੀ ਨੂੰ ਹਿਰਾਸਤ ‘ਚ ਲੈ ਲਿਆ ਹੈ।

ਜਾਣਕਾਰੀ ਮੁਤਾਬਕ ਝੋਨੇ ਦੀ ਫਸਲ ਖਰੀਦ ‘ਚ ਦੇਰੀ ਨੂੰ ਲੈ ਕੇ ਕਿਸਾਨ ਡੀਸੀ ਆਫਿਸ ਬਾਹਰ ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਮਾਹੌਲ ਅਚਾਨਕ ਗਰਮਾ ਗਿਆ ਤੇ ਹੰਗਾਮੇ ਵਿਚਕਾਰ ਗੁਰਨਾਮ ਚਡੂਨੀ ਨੇ ਡੀਐਫਐਸਸੀ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਹਫੜਾ-ਧਫੜੀ ਮਚ ਗਈ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਹਰਕਤ ‘ਚ ਆਏ ਤੇ ਹਾਲਾਤਾਂ ‘ਤੇ ਕਾਬੂ ਪਾਇਆ। ਮੌਕੇ ‘ਤੇ ਭਾਰੀ ਪੁਲਿਸ ਬਲ ਤੈਨਾਤ ਹੈ।

ਟ੍ਰੈਕਟਰ-ਟਰਾਲੀ ਤੋਂ ਉਤਰ ਕੇ ਜੜਿਆ ਥੱਪੜ

ਪ੍ਰਦਰਸ਼ਨ ਕਰਦੇ ਹੋਏ ਗੁਰਨਾਮ ਸਿੰਘ ਚਡੂਨੀ ਟ੍ਰੈਕਟਰ-ਟਰਾਲੀ ‘ਤੇ ਸਵਾਰ ਸਨ। ਇਸ ਦੌਰਾਨ ਉਹ ਟਰਾਲੀ ਤੋਂ ਉਤਰੇ ਤੇ ਪੁਲਿਸ ਅਫਸਰਾਂ ਵਿਚਕਾਰ ਖੜ੍ਹੇ ਡੀਐਫਐਸਸੀ ਦੇ ਥੱਪੜ ਜੜ ਦਿੱਤਾ। ਪੁਲਿਸ ਅਧਿਕਾਰੀ ਵੀ ਚਡੂਨੀ ਦੀ ਹਰਕਤ ਦਾ ਅੰਦਾਜ਼ਾ ਨਹੀਂ ਲਗਾ ਪਾਏ। ਜਾਣਕਾਰੀ ਇਸ ਸਮੇਂ ਚਡੂਨੀ ਪੁਲਿਸ ਦੀ ਹਿਰਾਸਤ ‘ਚ ਹਨ।

ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਤੇ ਪੁਲਿਸ ਪ੍ਰਸ਼ਾਸਨ ਆਹਮੋ-ਸਾਹਮਣੇ ਆ ਗਏ ਹਨ। ਕਿਸਾਨਾਂ ਦਾ ਭਾਰੀ ਇਕੱਠ ਸਵੇਰ ਤੋਂ ਹੀ ਡੀਸੀ ਆਫ਼ਿਸ ਬਾਹਰ ਝੋਨੇ ਦੀ ਫਸਲ ਖਰੀਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ। ਥੱਪੜ ਦੀ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਇਸੇ ਦੌਰਾਨ ਕਈ ਕਿਸਾਨਾਂ ਨੂੰ ਹਿਰਾਸਤ ‘ਚ ਲੈਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।