ਔਰਤਾਂ ਨੂੰ ਹਰ ਮਹੀਨੇ 2000 ਰੁਪਏ, ਮੁਫਤ ਬਿਜਲੀ ਅਤੇ OPS… ਹਰਿਆਣਾ ਲਈ ਕਾਂਗਰਸ ਦਾ ਮੈਨੀਫੈਸਟੋ ਜਾਰੀ

Updated On: 

18 Sep 2024 15:02 PM

Congress Haryana Manifesto: ਕਾਂਗਰਸ ਨੇ ਹਰਿਆਣਾ ਦੇ ਲੋਕਾਂ ਨਾਲ 7 ਗਾਰੰਟੀਆਂ ਦਾ ਵਾਅਦਾ ਕੀਤਾ ਹੈ। ਮੈਨੀਫੈਸਟੋ ਵਿੱਚ ਔਰਤਾਂ ਲਈ 2000 ਰੁਪਏ ਪ੍ਰਤੀ ਮਹੀਨਾ, 300 ਯੂਨਿਟ ਮੁਫਤ ਬਿਜਲੀ ਅਤੇ 25 ਲੱਖ ਰੁਪਏ ਦੇ ਮੈਡੀਕਲ ਬੀਮਾ ਦਾ ਜ਼ਿਕਰ ਹੈ।

ਔਰਤਾਂ ਨੂੰ ਹਰ ਮਹੀਨੇ 2000 ਰੁਪਏ, ਮੁਫਤ ਬਿਜਲੀ ਅਤੇ OPS... ਹਰਿਆਣਾ ਲਈ ਕਾਂਗਰਸ ਦਾ ਮੈਨੀਫੈਸਟੋ ਜਾਰੀ

ਹਰਿਆਣਾ ਲਈ ਕਾਂਗਰਸ ਦਾ ਮੈਨੀਫੈਸਟੋ ਜਾਰੀ

Follow Us On

ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੀ ਮੌਜੂਦਗੀ ਵਿੱਚ ਬੁੱਧਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ਕਾਂਗਰਸ ਨੇ ਹਰਿਆਣਾ ਦੇ ਲੋਕਾਂ ਨਾਲ 7 ਗਾਰੰਟੀਆਂ ਦਾ ਵਾਅਦਾ ਕੀਤਾ ਹੈ। ਮੈਨੀਫੈਸਟੋ ਵਿੱਚ ਔਰਤਾਂ ਲਈ 2000 ਰੁਪਏ ਪ੍ਰਤੀ ਮਹੀਨਾ, 300 ਯੂਨਿਟ ਮੁਫਤ ਬਿਜਲੀ ਅਤੇ 25 ਲੱਖ ਰੁਪਏ ਦੇ ਮੈਡੀਕਲ ਬੀਮਾ ਦਾ ਜ਼ਿਕਰ ਹੈ।

ਇਹ ਹਨ ਕਾਂਗਰਸ ਦੀਆਂ 7 ਗਾਰੰਟੀਆਂ

  • ਹਰ ਪਰਿਵਾਰ ਲਈ ਖੁਸ਼ਹਾਲੀ (300 ਯੂਨਿਟ ਮੁਫਤ ਬਿਜਲੀ ਅਤੇ 25 ਲੱਖ ਰੁਪਏ ਦਾ ਮੈਡੀਕਲ ਬੀਮਾ)
    ਔਰਤਾਂ ਨੂੰ ਸ਼ਕਤੀ (2000 ਰੁਪਏ ਅਤੇ 500 ਰੁਪਏ ਦਾ ਗੈਸ ਸਿਲੰਡਰ ਹਰ ਮਹੀਨੇ)
    ਗਰੀਬਾਂ ਨੂੰ ਛੱਤ (3.5 ਲੱਖ ਰੁਪਏ ਵਿੱਚ 2 ਕਮਰਿਆਂ ਦਾ ਘਰ ,100 ਗਜ਼ ਦਾ ਪਲਾਟ)
    ਕਿਸਾਨਾਂ ਦੀ ਖੁਸ਼ਹਾਲੀ (ਐਮਐਸਪੀ ਗਾਰੰਟੀ ਅਤੇ ਮੁਆਵਜ਼ਾ)
    ਪਛੜੇ ਲੋਕਾਂ ਦੇ ਅਧਿਕਾਰ (ਜਾਤੀ ਜਨਗਣਨਾ, ਕ੍ਰੀਮੀ ਲੇਅਰ ਦੀ ਸੀਮਾ 10 ਲੱਖ)
    ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨਾ (6000 ਰੁਪਏ ਪੈਨਸ਼ਨ, 6000 ਰੁਪਏ ਦਿਵਆਂਗ ਪੈਨਸ਼ਨ, ਵਿਧਵਾਵਾਂ ਨੂੰ 6000 ਰੁਪਏ ਪੈਨਸ਼ਨ ਅਤੇ OPS ਦੀ ਬਹਾਲੀ)
    ਨੌਜਵਾਨਾਂ ਲਈ ਸੁਰੱਖਿਅਤ ਭਵਿੱਖ (2 ਲੱਖ ਖਾਲੀ ਅਸਾਮੀਆਂ ਦੀ ਭਰਤੀ, ਨਸ਼ਾ ਮੁਕਤ ਹਰਿਆਣਾ ਪਹਿਲ)

ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਇਨ੍ਹਾਂ ਗਾਰੰਟੀਆਂ ਦਾ ਐਲਾਨ ਕੀਤਾ। ਇਸ ਮੌਕੇ ਕਾਂਗਰਸ ਜਥੇਬੰਦੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੀਨੀਅਰ ਆਗੂ ਅਜੇ ਮਾਕਨ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

ਕਾਂਗਰਸ ਨੇ ਐੱਮਐੱਸਪੀ ਅਤੇ ਜਾਤੀ ਆਧਾਰਿਤ ਸਰਵੇਖਣ ਦੀ ਕਾਨੂੰਨੀ ਗਾਰੰਟੀ ਦੇ ਨਾਲ-ਨਾਲ 18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਲਈ 2000 ਰੁਪਏ ਹਰ ਮਹੀਨੇ, ਬਜ਼ੁਰਗਾਂ, ਅਪਾਹਜਾਂ ਅਤੇ ਵਿਧਵਾਵਾਂ ਲਈ ਹਰ ਮਹੀਨੇ 6 ਹਜ਼ਾਰ ਰੁਪਏ ਪੈਨਸ਼ਨ, ਦੋ ਲੱਖ ਸਰਕਾਰੀ ਨੌਕਰੀਆਂ, 300 ਲੱਖ ਯੂਨਿਟ ਨੇ ਮੁਫਤ ਬਿਜਲੀ, 25 ਲੱਖ ਰੁਪਏ ਦਾ ਮੁਫਤ ਇਲਾਜ, ਜ਼ਮੀਨ ਦਾ ਪਲਾਟ ਅਤੇ ਗਰੀਬਾਂ ਲਈ ਦੋ ਕਮਰਿਆਂ ਦਾ ਮਕਾਨ ਦੇਣ ਦਾ ਵਾਅਦਾ ਕੀਤਾ ਹੈ।

ਕਾਂਗਰਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ‘ਚ ਆਈ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇਗੀ ਅਤੇ ਹਰ ਪਰਿਵਾਰ ਨੂੰ 500 ਰੁਪਏ ਦਾ ਐਲਪੀਜੀ ਸਿਲੰਡਰ ਦੇਵੇਗੀ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।