Zigana Pistol:ਗੈਂਗਸਟਰਾਂ ਦਾ ਪਹਿਲਾ ਪਿਆਰ ਹੈ ਤੁਰਕੀ ਦੀ ਜ਼ਿਗਾਨਾ; ਬੇਵਫ਼ਾਈ ਇਸਦੇ ਸੁਭਾਅ ਵਿੱਚ ਨਹੀਂ
ਅਤੀਕ-ਅਸ਼ਰਫ ਦੇ ਕਤਲ ਨੂੰ ਤਿੰਨ ਦਿਨ ਬੀਤ ਚੁੱਕੇ ਹਨ। ਪਰ ਉਹ ਵੀਡੀਓ ਅੱਜ ਵੀ ਅੱਖਾਂ ਦੇ ਸਾਹਮਣੇ ਘੁੰਮ ਰਹੀ ਹੈ। ਸ਼ੂਟਰਾਂ ਨੇ ਜਿਗਾਨਾ ਪਿਸਤੌਲ ਦੀ ਵਰਤੋਂ ਕਰਕੇ ਕੁਝ ਹੀ ਸਕਿੰਟਾਂ ਵਿੱਚ ਦੋਵਾਂ ਨੂੰ ਮਾਰ ਮੁਕਾਇਆ। ਤੁਰਕੀ ਦਾ ਜਿਗਾਨਾ ਇੱਕ ਖ਼ਤਰਨਾਕ ਪਿਸਤੌਲ ਹੈ।
ਜਿਗਾਨਾ ਦੀ ਵਿਸ਼ੇਸ਼ਤਾ ਅਤੇ ਤਾਕਤ ਇਸਦੀ ਵਫ਼ਾਦਾਰੀ ਹੈ। ਜਿਸ ਕਾਰਨ ਗੈਂਗਸਟਰਸ ਇਸ ਨੂੰ ਬੇਹੱਦ ਪਿਆਰ ਕਰਨ ਲੱਗ ਪਏ ਹਨ। ਪਰ ਉਹ ਇਸਨੂੰ ਦਿਲ ਵਿੱਚ ਨਹੀਂ ਸਗੋਂ ਕਮਰ ਦੇ ਪਾਸੇ ਵਿੱਚ ਖੋਸਦੇ ਹਨ। ਉਹ ਆਪਣੇ ਆਪ ਤੋਂ ਵੱਧ ਇਸ ‘ਤੇ ਭਰੋਸਾ ਕਰਦੇ ਹਨ. ਪਰ ਇਸਦੀ ਵਰਤੋਂ ਦਹਿਸ਼ਤ ਲਈ ਕੀਤੀ ਜਾਂਦੀ ਹੈ। ਇਸਨੂੰ ਕਿਸੇ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਉਹ ਗੈਂਗਸਟਰਾਂ ਦਾ ਪਹਿਲਾ ਪਿਆਰ ਬਣ ਚੁੱਕੀ ਹੈ। ਅਪਰਾਧੀ ਅਤੇ ਹਥਿਆਰ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਦੇਸ਼ ਅਤੇ ਦੁਨੀਆਂ ਵਿੱਚ ਹਥਿਆਰਾਂ ਦੇ ਸ਼ੌਕੀਨ ਲੋਕ ਹਨ, ਜਿਹੜੇ ਨਵੇਂ-ਨਵੇਂ ਹਥਿਆਰ ਟ੍ਰਾਈ ਕਰਦੇ ਹਨ।
ਹਾਲਾਂਕਿ, ਭਾਰਤ ਅਮਰੀਕਾ ਵਰਗਾ ਹਾਲ ਨਹੀਂ ਹੈ। ਇੱਥੇ ਰਿਵਾਲਵਰ, ਪਿਸਤੌਲ ਦਾ ਲਾਇਸੈਂਸ ਲੈਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ, ਇਸ ਲਈ ਇਹ ਆਸਾਨ ਨਹੀਂ ਹੈ। ਫਿਰ ਹਥਿਆਰ ਕਿੱਥੋਂ ਆਉਂਦੇ ਹਨ? ਜਿਆਦਾਤਰ ਜੁਰਮਾਂ ਵਿੱਚ, ਅਪਰਾਧੀ ਚੋਰੀ ਦੇ ਹਥਿਆਰਾਂ ਦੀ ਵਰਤੋਂ ਕਰਦੇ ਹਨ। ਇੱਥੇ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੇ ਕਤਲ ਵਿੱਚ ਵਰਤੀ ਗਈ ‘ਜਿਗਾਨਾ ਪਿਸਤੌਲ’ ਦਾ ।
ਪੰਜਾਬ ਦੇ ਗੈਂਗਸਟਰ ਕਰ ਰਹੇ ਇਸਤੇਮਾਲ
ਤੁਸੀਂ ਫਿਲਮਾਂ ਵਿੱਚ ਬਹੁਤ ਸਾਰੀਆਂ ਲੈਟੇਸਟ ਬੰਦੂਕਾਂ ਦੇਖੀਆਂ ਹੋਣਗੀਆਂ। ਨਵੇਂ ਡਿਜ਼ਾਈਨ ਵਾਲੀਆਂ ਅਤੇ ਖਤਰਨਾਕ ਬੰਦੂਕਾਂ ਦਿਖਾਈ ਦਿੰਦੀਆਂ ਹਨ। ਜਿਸ ਪਿਸਤੌਲ ਨਾਲ ਅਤੀਕ-ਅਸ਼ਰਫ ਦਾ ਕਤਲ ਹੋਇਆ ਸੀ, ਉਹ ਗੈਂਗਸਟਰਾਂ ਦਾ ਪਹਿਲਾ ਪਿਆਰ ਬਣ ਚੁੱਕੀ ਹੈ। ਅਸੀਂ ਇਹ ਗੱਲ ਇੰਝ ਹੀ ਨਹੀਂ ਕਹਿ ਰਹੇ ਹਾਂ। ਚਾਹੇ ਪੰਜਾਬ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਹੋਵੇ ਜਾਂ ਪੱਛਮੀ ਯੂਪੀ ਦੇ ਅਪਰਾਧੀ, ਦੋਵਾਂ ਵੱਲੋਂ ਕਤਲਾਂ ਨੂੰ ਅੰਜਾਮ ਦੇਣ ਲਈ ਜਿਗਾਨਾ ਪਿਸਤੌਲ ਦੀ ਵਰਤੋਂ ਕੀਤੀ ਗਈ।
ਮੁਖਤਾਰ ਦੇ ਗੁੰਡਿਆਂ ਦੀ ਜਾਨ ਲੈਣ ਵਾਲੀ ਜਿਗਾਨਾ
ਉਹ ਇਸ ਬੰਦੂਕ ਦੀ ਬਹੁਤ ਵਰਤੋਂ ਕਰ ਰਹੇ ਹਨ। ਮਾਫੀਆ ਮੁਖਤਾਰ ਅੰਸਾਰੀ ਦੇ ਦੋ ਗੁਰਗਿਆਂ ਦਾ ਕਤਲ ਕਰ ਦਿੱਤਾ ਗਿਆ। ਇਹ ਗੈਂਗ ਵਾਰ ਚਿਤਰਕੂਟ ਜੇਲ੍ਹ ਵਿੱਚ ਹੀ ਹੋਇਆ ਸੀ। ਫਿਰ ਜਿਸ ਪਿਸਤੌਲ ਨਾਲ ਮੇਰਾਜ ਨੂੰ ਮਾਰਿਆ ਗਿਆ ਉਹ ਜਿਗਾਨਾ ਹੀ ਸੀ। ਲਖਨਊ ਦੇ ਗੋਮਤੀ ਨਗਰ ਵਿੱਚ ਮੁਖਤਾਰ ਦਾ ਇੱਕ ਹੋਰ ਗੁੰਡਾ ਮਾਰਿਆ ਗਿਆ। ਉਹ ਕ੍ਰਾਈਮ ਵੀ ਜਿਗਨਾ ਪਿਸਤੌਲ ਨਾਲ ਹੀ ਹੋਇਆ ਸੀ। ਇਨ੍ਹਾਂ ਸਾਰੇ ਮਾਮਲਿਆਂ ਨੂੰ ਦੇਖਦਿਆਂ ਇਹ ਕਹਿਣਾ ਲਾਜਮੀ ਹੈ ਕਿ ਗੈਂਗਸਟਰਾਂ ਦਾ ਪਹਿਲਾ ਪਿਆਰ ਜਿਗਾਨਾ ਹੀ ਹੈ।
ਸਿੱਧੂ ਮੂਸੇਵਾਲਾ ਦਾ ਕਤਲ ਵੀ ਜਿਗਾਨਾ ਨਾਲ ਹੋਇਆ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ। ਇਹ ਕਤਲ ਅਜਿਹਾ ਸੀ ਕਿ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ। ਉਹ ਕਤਲ ਅਤੇ ਹੁਣ ਅਤੀਕ-ਅਸ਼ਰਫ਼ ਦਾ ਕਤਲ। ਦੋਵਾਂ ਨੇ ਲੋਕਾਂ ਨੂੰ ਹਿਲਾ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਇਹੀ ਜਿਗਾਨਾ ਵਰਤੀ ਗਈ ਸੀ। ਲਾਰੈਂਸ ਬਿਸ਼ਨੋਈ ਦਾ ਗਰੋਹ ਇਸ ਪਿਸਤੌਲ ਦੀ ਸਭ ਤੋਂ ਵੱਧ ਵਰਤੋਂ ਕਰਦਾ ਹੈ। ਹੁਣ ਇਸ ਦਾ ਨੈੱਟਵਰਕ ਪੱਛਮੀ ਯੂਪੀ ਵਿੱਚ ਵੀ ਹੈ। ਇਸ ਲਈ ਜਿਗਾਨਾ ਆਸਾਨੀ ਨਾਲ ਉੱਥੇ ਪਹੁੰਚ ਗਈ। ਅਤੀਕ-ਅਸ਼ਰਫ ਮਾਮਲੇ ‘ਚ ਵੱਖ-ਵੱਖ ਗੱਲਾਂ ਚੱਲ ਰਹੀਆਂ ਹਨ। ਫਿਲਹਾਲ ਐਸਆਈਟੀ ਨੇ ਅੱਜ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ
2021 ਵਿੱਚ ਫੜੀਆਂ ਗਈਆਂ ਸੀ16 ਜਿਗਾਨਾ
ਅਤੀਕ ਅਹਿਮਦ ਅਤੇ ਅਸ਼ਰਫ਼ ਦੀ ਹੱਤਿਆ ਕਰਨ ਵਾਲੇ ਸ਼ੂਟਰ ਖੂੰਖਾਰ ਅਪਰਾਧੀ ਨਹੀਂ ਹਨ। ਉਨ੍ਹਾਂ ਦਾ ਅਜਿਹਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਸੀ। ਤਿੰਨੋਂ ਇੱਕ ਦੂਜੇ ਨਾਲ ਜੁੜੇ ਵੀ ਨਹੀਂ ਸਨ। ਇੱਕ ਯੂਪੀ ਦੇ ਬਾਂਦਾ ਜ਼ਿਲ੍ਹੇ ਦਾ, ਦੂਜਾ ਪਾਣੀਪਤ ਹਰਿਆਣਾ ਦਾ ਅਤੇ ਤੀਜਾ ਸ਼ੂਟਰ ਯੂਪੀ ਦੇ ਹਮੀਰਪੁਰ ਦਾ ਰਹਿਣ ਵਾਲਾ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਅਰੁਣ ਮੌਰਿਆ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸੀ। ਜਿਸ ਕਾਰਨ ਇਸ ਕਤਲ ਦੀਆਂ ਤਾਰਾਂ ਬਿਸ਼ਨੋਈ ਗੈਂਗ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਹਨ। ਬਾਂਦਾ ਦਾ ਮੋਹਿਤ (ਸੰਨੀ) ਅਤੇ ਲਵਲੇਸ਼ ਦੀ ਮੁਲਾਕਾਤ ਚਿੱਤਰਕੂਟ ਵਿੱਚ ਹੋਈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਸੁੰਦਰ ਭਾਟੀ ਨਾਲ ਜੇਲ੍ਹ ਵਿੱਚ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਸਭ ਕੁਝ ਸਿਰਫ ਕਿਆਸਅਰਾਈਆਂ ਹੈ। ਪੰਜਾਬ ਪੁਲਿਸ ਨੇ ਜਿਗਾਨਾ ਪਿਸਤੌਲ ਦੀ ਵੱਡੀ ਖੇਪ ਜ਼ਬਤ ਕੀਤੀ ਸੀ। ਦੋ ਸਾਲ ਪਹਿਲਾਂ ਯਾਨੀ 2021 ਵਿੱਚ ਕਰੀਬ 16 ਜਿਗਾਨਾ ਪਿਸਤੌਲ ਫੜੀਆਂ ਗਈਆਂ ਸਨ।