G-20 Summit 2023: ਦਿੱਲੀ-NCR ‘ਚ ਟ੍ਰੈਫਿਕ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਦਿਸ਼ਾ-ਨਿਰਦੇਸ਼

Updated On: 

07 Sep 2023 07:04 AM

G20 ਸੰਮੇਲਨ ਦੌਰਾਨ ਦਿੱਲੀ NCR ਵਿੱਚ ਕਿਹੜੇ ਰਸਤੇ ਬੰਦ ਰਹਿਣਗੇ? ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਜਾਣ ਲਈ ਕੀ ਦਿਸ਼ਾ-ਨਿਰਦੇਸ਼ ਹਨ? ਆਓ ਜਾਣਦੇ ਹਾਂ ਟ੍ਰੈਫਿਕ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ।

G-20 Summit 2023: ਦਿੱਲੀ-NCR ਚ ਟ੍ਰੈਫਿਕ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਦਿਸ਼ਾ-ਨਿਰਦੇਸ਼

Delhi Traffic Police

Follow Us On

ਜੀ-20 ਸੰਮੇਲਨ ਲਈ ਰਾਜਧਾਨੀ ਨਵੀਂ ਦਿੱਲੀ ਪੂਰੀ ਤਰ੍ਹਾਂ ਤਿਆਰ ਹੈ। ਇਹ ਸੰਮੇਲਨ ਪ੍ਰਗਤੀ ਮੈਦਾਨ ਵਿੱਚ ਹੋਣੀ ਹੈ। ਇਸ ਸੰਮੇਲਨ ‘ਚ ਜੀ-20 ਦੇਸ਼ਾਂ ਦੇ ਮੁਖੀ ਹਿੱਸਾ ਲੈਣਗੇ। ਇਸ ਦੌਰਾਨ ਦਿੱਲੀ ‘ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਜਨਤਾ ਦੀ ਸਹੂਲਤ ਲਈ ਦਿੱਲੀ ਪੁਲਿਸ ਨੇ ਰਾਜਧਾਨੀ ਅਤੇ ਇਸ ਦੇ ਨੇੜਲੇ ਖੇਤਰਾਂ ਲਈ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਦਰਅਸਲ ਭਾਰਤ ਇਸ ਵਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਸੰਮੇਲਨ 9 ਅਤੇ 10 ਸਤੰਬਰ ਨੂੰ ਪ੍ਰਗਤੀ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ। ਹੁਣ ਇਸ ਦੌਰਾਨ ਦਿੱਲੀ NCR ‘ਚ ਕਿਹੜੇ ਰਸਤੇ ਬੰਦ ਰਹਿਣਗੇ, ਏਅਰਪੋਰਟ ਅਤੇ ਰੇਲਵੇ ਸਟੇਸ਼ਨ ‘ਤੇ ਜਾਣ ਲਈ ਕੀ ਦਿਸ਼ਾ-ਨਿਰਦੇਸ਼ ਹਨ। ਆਓ ਜਾਣਦੇ ਹਾਂ ਟ੍ਰੈਫਿਕ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ।

ਇਹਨਾਂ ਰਸਤਿਆਂ ‘ਤੇ ਜਾਣ ਤੋਂ ਬਚੋ

8 ਸਤੰਬਰ ਨੂੰ ਸ਼ਾਮ 5 ਵਜੇ ਤੋਂ 10 ਸਤੰਬਰ ਨੂੰ ਸਵੇਰੇ 11.59 ਵਜੇ ਤੱਕ ਨਵੀਂ ਦਿੱਲੀ ਜ਼ਿਲ੍ਹੇ ਦੇ ਪੂਰੇ ਖੇਤਰ ਨੂੰ “ਨਿਯੰਤਰਿਤ ਖੇਤਰ-1” ਮੰਨਿਆ ਜਾਵੇਗਾ। ਹਾਲਾਂਕਿ, ਸਥਾਨਕ ਨਿਵਾਸੀਆਂ, ਅਧਿਕਾਰਤ ਵਾਹਨਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਯਾਤਰਾ ਕਰਨ ਦੀ ਆਗਿਆ ਹੋਵੇਗੀ। ਰਿੰਗ ਰੋਡ (ਮਹਾਤਮਾ ਗਾਂਧੀ ਮਾਰਗ) ਦੇ ਅੰਦਰ ਦੇ ਪੂਰੇ ਖੇਤਰ ਨੂੰ 8 ਸਤੰਬਰ ਨੂੰ ਸਵੇਰੇ 5 ਵਜੇ ਤੋਂ 10 ਸਤੰਬਰ ਨੂੰ ਸਵੇਰੇ 11.59 ਵਜੇ ਤੱਕ ਨਿਯਮਤ ਖੇਤਰ ਮੰਨਿਆ ਜਾਵੇਗਾ। ਸਿਰਫ਼ ਸਥਾਨਕ ਨਿਵਾਸੀਆਂ, ਅਧਿਕਾਰਤ ਵਾਹਨਾਂ, ਐਮਰਜੈਂਸੀ ਵਾਹਨਾਂ ਅਤੇ ਹਵਾਈ ਅੱਡੇ, ਪੁਰਾਣੀ ਦਿੱਲੀ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ਵੱਲ ਜਾਣ ਵਾਲੇ ਯਾਤਰੀਆਂ ਦੇ ਵਾਹਨਾਂ ਨੂੰ ਰਿੰਗ ਰੋਡ ਤੋਂ ਪਾਰ ਨਵੀਂ ਦਿੱਲੀ ਜ਼ਿਲ੍ਹੇ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਰੇਲਵੇ ਸਟੇਸ਼ਨ ਜਾਣਾ ਹੈ ਤਾਂ ਕੀ ਕਰੋਗੇ ?

ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਰੇਲ ਯਾਤਰੀ ਆਪਣੇ ਨਿੱਜੀ ਵਾਹਨਾਂ, ਆਟੋ-ਰਿਕਸ਼ਾ ਅਤੇ ਟੈਕਸੀ ਦੀ ਵਰਤੋਂ ਕਰ ਸਕਦੇ ਹਨ। ਪਰ ਯਾਤਰੀਆਂ ਨੂੰ ਟਿਕਟ ਜਾਂ ਹੋਰ ਜ਼ਰੂਰੀ ਦਸਤਾਵੇਜ਼ ਦਿਖਾਉਣੇ ਪੈ ਸਕਦੇ ਹਨ। ਇਸ ਤੋਂ ਇਲਾਵਾ ਟਰੈਫਿਕ ਪੁਲਿਸ ਨੇ ਮੁਸਾਫ਼ਰਾਂ ਨੂੰ ਲੋੜੀਂਦੇ ਸਮੇਂ ਨਾਲ ਪੈਦਲ ਚੱਲਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਯਾਤਰਾ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਮੈਟਰੋ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਹਵਾਈ ਅੱਡੇ ‘ਤੇ ਕਿਵੇਂ ਜਾਓ

ਹਵਾਈ ਅੱਡੇ ਤੱਕ ਪਹੁੰਚਣ ਲਈ ਨਿੱਜੀ ਵਾਹਨ, ਆਟੋ-ਰਿਕਸ਼ਾ ਅਤੇ ਟੈਕਸੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪਰ ਇੱਥੇ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਕਾਫ਼ੀ ਸਮੇਂ ਨਾਲ ਸਫ਼ਰ ਕਰੋ। ਇਸ ਤੋਂ ਇਲਾਵਾ ਮੈਟਰੋ ਨੂੰ ਪਹਿਲ ਦੇਣ ਦੀ ਗੱਲ ਵੀ ਕਹੀ ਗਈ ਹੈ।