ਜੀ-20 ਹੈਲਥ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਤਿਰੂਵਨੰਤਪੁਰਮ ਵਿੱਚ

Published: 

16 Jan 2023 18:21 PM

ਜ਼ਿਕਰਯੋਗ ਹੈ ਕਿ ਭਾਰਤ ਨੇ 1 ਦਸੰਬਰ, 2022 ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ। ਭਾਰਤ ਇਸ ਸਮੇਂ ਜੀ-20 ਟ੍ਰੋਇਕਾ ਦਾ ਹਿੱਸਾ ਹੈ, ਜਿਸ ਵਿੱਚ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਸ਼ਾਮਲ ਹਨ।

ਜੀ-20 ਹੈਲਥ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਤਿਰੂਵਨੰਤਪੁਰਮ ਵਿੱਚ
Follow Us On

ਜੀ-20 ਇੰਡੀਆ ਪ੍ਰੈਜ਼ੀਡੈਂਸੀ ਦੇ ਅਧੀਨ ਪਹਿਲੀ ਹੈਲਥ ਵਰਕਿੰਗ ਗਰੁੱਪ ਦੀ ਮੀਟਿੰਗ 18 ਤੋਂ 20 ਜਨਵਰੀ, 2023 ਤੱਕ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਹੋਣ ਜਾ ਰਹੀ ਹੈ। ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਜੀ-20 ਇੰਡੀਆ ਪ੍ਰੈਜ਼ੀਡੈਂਸੀ ਦੇ ਹੈਲਥ ਟ੍ਰੈਕ ਵਿੱਚ ਚਾਰ ਹੈਲਥ ਵਰਕਿੰਗ ਗਰੁੱਪ ਅਤੇ ਇੱਕ ਸਿਹਤ ਮੰਤਰੀ ਦੀ ਮੀਟਿੰਗ ਸ਼ਾਮਲ ਹੋਵੇਗੀ। ਇਹ ਮੀਟਿੰਗਾਂ ਤਿਰੂਵਨੰਤਪੁਰਮ (ਕੇਰਲਾ), ਗੋਆ, ਹੈਦਰਾਬਾਦ (ਤੇਲੰਗਾਨਾ) ਅਤੇ ਗਾਂਧੀਨਗਰ (ਗੁਜਰਾਤ) ਸਮੇਤ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਆਯੋਜਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਭਾਰਤ ਦੇ ਅਮੀਰ ਅਤੇ ਵਿਭਿੰਨ ਸੱਭਿਆਚਾਰਾਂ ਨੂੰ ਪ੍ਰਦਰਸ਼ਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ।

ਜੀ-20 ਟ੍ਰੋਇਕਾ ਦਾ ਹਿੱਸਾ ਹੈ ਭਾਰਤ

ਜ਼ਿਕਰਯੋਗ ਹੈ ਕਿ ਭਾਰਤ ਨੇ 1 ਦਸੰਬਰ, 2022 ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ। ਭਾਰਤ ਇਸ ਸਮੇਂ ਜੀ-20 ਟ੍ਰੋਇਕਾ ਦਾ ਹਿੱਸਾ ਹੈ, ਜਿਸ ਵਿੱਚ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਤਿੰਨ ਵਿਕਾਸਸ਼ੀਲ ਅਤੇ ਉਭਰਦੀਆਂ ਅਰਥਵਿਵਸਥਾਵਾਂ ਨੂੰ ਟ੍ਰੋਇਕਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਬੈਠਕਾਂ ਰਾਹੀਂ ਵਿਸ਼ਵ ਨੂੰ ਮਹਾਂਮਾਰੀ ਤੋਂ ਬਾਅਦ ਇੱਕ ਸਿਹਤਮੰਦ ਸੰਸਾਰ ਬਣਾਉਣ ਲਈ ਸਮੂਹਿਕ ਤੌਰ ‘ਤੇ ਕੰਮ ਕਰਨ ਦਾ ਸੱਦਾ ਹੈ।

ਮੀਟਿੰਗ ਦਾ ਏਜੰਡਾ

ਪਹਿਲੀ ਜੀ20 ਹੈਲਥ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਮੈਡੀਕਲ ਵੈਲਿਊ ਟ੍ਰੈਵਲ ਅਤੇ ਡਿਜੀਟਲ ਹੈਲਥ ‘ਤੇ ਸਾਈਡ ਇਵੈਂਟਸ ਦੇ ਨਾਲ ਦਵਾਈਆਂ, ਡਾਇਗਨੌਸਟਿਕਸ ਅਤੇ ਵੈਕਸੀਨਸ ‘ਤੇ ਸਹਿਯੋਗੀ ਖੋਜ ‘ਤੇ ਇੱਕ ਵਰਕਸ਼ਾਪ ਅਤੇ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ‘ਤੇ ਇੱਕ ਸਹਿ-ਬ੍ਰਾਂਡੇਡ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।

ਮੰਤਰਾਲੇ ਦੇ ਅਨੁਸਾਰ, ਜੀ-20 ਪ੍ਰੈਜ਼ੀਡੈਂਸੀ ਦੇ ਪ੍ਰਧਾਨ ਦੇ ਤੌਰ ‘ਤੇ, ਭਾਰਤ ਦਾ ਉਦੇਸ਼ ਉਨ੍ਹਾਂ ਪ੍ਰਮੁੱਖ ਖੇਤਰਾਂ ਨੂੰ ਉਜਾਗਰ ਕਰਦਿਆਂ ਸਿਹਤ ਤਰਜੀਹਾਂ ਅਤੇ ਪਿਛਲੀ ਪ੍ਰੈਜ਼ੀਡੈਂਸੀ ਦੀਆਂ ਮੁੱਖ ਪ੍ਰਾਪਤੀਆਂ ਨੂੰ ਜਾਰੀ ਰੱਖਣਾ ਅਤੇ ਘੋਖ ਕਰਨਾ ਹੈ, ਜਿਨ੍ਹਾਂ ਨੂੰ ਮਜਬੂਤ ​​ਕਰਨ ਦੀ ਲੋੜ ਹੈ।

Exit mobile version