ਕੌਣ ਹੈ ਦਿੱਲੀ CM ਰੇਖਾ ਗੁਪਤਾ ਦਾ ਹਮਲਾਵਰ? ਮਾਂ ਨੇ ਕਿਹਾ – ਕੁੱਤਿਆਂ ‘ਤੇ ਫੈਸਲੇ ਤੋਂ ਦੁਖੀ ਸੀ

Updated On: 

20 Aug 2025 13:39 PM IST

ਅੱਜ ਸਵੇਰੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਸਿਵਲ ਲਾਈਨਜ਼ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਜਨਤਕ ਸੁਣਵਾਈ ਕਰ ਰਹੇ ਸਨ ਸੀ। ਮੁਲਜ਼ਮ ਦੀ ਮਾਂ ਭਾਨੂ ਬੇਨ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਜਾਨਵਰ ਪ੍ਰੇਮੀ ਹੈ ਅਤੇ ਉਹ ਕੁੱਤਿਆਂ ਨਾਲ ਸਬੰਧਤ ਇੱਕ ਮੁੱਦੇ ਤੋਂ ਬਹੁਤ ਦੁਖੀ ਸੀ। ਇਸੇ ਲਈ ਉਹ ਦਿੱਲੀ ਗਿਆ ਸੀ।

ਕੌਣ ਹੈ ਦਿੱਲੀ CM ਰੇਖਾ ਗੁਪਤਾ ਦਾ ਹਮਲਾਵਰ? ਮਾਂ ਨੇ ਕਿਹਾ - ਕੁੱਤਿਆਂ ਤੇ ਫੈਸਲੇ ਤੋਂ ਦੁਖੀ ਸੀ

ਕੌਣ ਹੈ ਦਿੱਲੀ CM ਰੇਖਾ ਗੁਪਤਾ ਦਾ ਹਮਲਾਵਰ?

Follow Us On

ਅੱਜ ਸਵੇਰੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਉਸਨੇ ਉਸ ਵੇਲ੍ਹੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਸਿਵਲ ਲਾਈਨਜ਼ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਜਨਤਕ ਸੁਣਵਾਈ ਕਰ ਰਹੇ ਸੀ। ਇਸ ਦੌਰਾਨ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਮੌਕੇ ‘ਤੇ ਹਿਰਾਸਤ ਵਿੱਚ ਲੈ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਘਟਨਾ ਤੋਂ ਬਾਅਦ, ਦਿੱਲੀ ਪੁਲਿਸ ਨੇ ਮੁਲਜ਼ਮ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਮੁਲਜ਼ਮ ਦੀ ਮਾਂ ਭਾਨੂ ਬੇਨ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਜਾਨਵਰ ਪ੍ਰੇਮੀ ਹੈ ਅਤੇ ਉਹ ਕੁੱਤਿਆਂ ਨਾਲ ਸਬੰਧਤ ਇੱਕ ਮੁੱਦੇ ਤੋਂ ਬਹੁਤ ਦੁਖੀ ਸੀ। ਇਸੇ ਲਈ ਉਹ ਦਿੱਲੀ ਗਿਆ ਸੀ।

ਦਿੱਲੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗ੍ਰਿਫ਼ਤਾਰ ਵਿਅਕਤੀ ਨੂੰ ਪੁੱਛਗਿੱਛ ਲਈ ਸਿਵਲ ਲਾਈਨਜ਼ ਥਾਣੇ ਲਿਜਾਇਆ ਗਿਆ ਹੈ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਆਪਣਾ ਨਾਮ ਰਾਜੇਸ਼ ਖਿਮਜੀ ਸਕਾਰੀਆ ਦੱਸਿਆ ਹੈ। ਉਸਦੀ ਉਮਰ 41 ਸਾਲ ਦੱਸੀ ਗਈ ਹੈ ਅਤੇ ਉਸਨੇ ਦਾਅਵਾ ਕੀਤਾ ਹੈ ਕਿ ਉਹ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਇਸ ਸਮੇਂ ਦਿੱਲੀ ਪੁਲਿਸ ਰਾਜਕੋਟ ਪੁਲਿਸ ਨਾਲ ਸੰਪਰਕ ਕਰ ਰਹੀ ਹੈ।

ਜਨਤਕ ਸੁਣਵਾਈ ਦੌਰਾਨ ਅਚਾਨਕ ਕੀਤਾ ਹਮਲਾ

ਸੂਤਰਾਂ ਅਨੁਸਾਰ ਮੁਲਜ਼ਮ ਰਾਜਕੋਟ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਇੱਕ ਰਿਸ਼ਤੇਦਾਰ ਜੇਲ੍ਹ ਵਿੱਚ ਹੈ, ਇਹ ਵਿਅਕਤੀ ਆਪਣੇ ਰਿਸ਼ਤੇਦਾਰ ਨੂੰ ਰਿਹਾਅ ਕਰਵਾਉਣ ਲਈ ਅਰਜ਼ੀ ਲੈ ਕੇ ਦਿੱਲੀ ਆਇਆ ਸੀ। ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।

ਪੁਲਿਸ ਨੇ ਮੁਲਜ਼ਮ ਨੂੰ ਮੌਕੇ ‘ਤੇ ਹੀ ਦੋਬਚਿਆ

ਦਿੱਲੀ ਦੇ ਮੁੱਖ ਮੰਤਰੀ ਦੇ ਰਾਜਨਿਵਾਸ ਮਾਰਗ ਸਥਿਤ ਕੈਂਪ ਆਫਿਸ ਵਿੱਚ ਹਰ ਬੁੱਧਵਾਰ ਨੂੰ ਜਨਤਕ ਸੁਣਵਾਈ ਹੁੰਦੀ ਹੈ। ਇਹ ਜਨਤਕ ਸੁਣਵਾਈ ਸਵੇਰੇ 7 ਵਜੇ ਸ਼ੁਰੂ ਹੁੰਦੀ ਹੈ। ਦਿੱਲੀ ਭਰ ਤੋਂ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਇਸ ਜਨਤਕ ਸੁਣਵਾਈ ਵਿੱਚ ਆਉਂਦੇ ਹਨ। ਮੁੱਖ ਮੰਤਰੀ ਹਰ ਸ਼ਿਕਾਇਤਕਰਤਾ ਨੂੰ ਮਿਲਦੇ ਹਨ। ਸਵੇਰੇ 8 ਵਜੇ ਦੇ ਕਰੀਬ ਇੱਕ ਸ਼ਿਕਾਇਤਕਰਤਾ ਮੁੱਖ ਮੰਤਰੀ ਕੋਲ ਪਹੁੰਚਿਆ ਅਤੇ ਅਚਾਨਕ ਮੁੱਖ ਮੰਤਰੀ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਤੁਰੰਤ ਮੁਲਜ਼ਮ ਨੂੰ ਫੜ ਲਿਆ। ਮੁੱਖ ਮੰਤਰੀ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ।

ਇੰਝ ਕੀਤਾ ਹਮਲਾ

ਮੁਲਜ਼ਮ ਨੇ ਹਮਲੇ ਤੋਂ ਪਹਿਲਾਂ ਰੇਕੀ ਕੀਤੀ ਸੀ। ਕੱਲ੍ਹ ਉਹ ਮੁੱਖ ਮੰਤਰੀ ਦੇ ਸ਼ਾਲੀਮਾਰ ਬਾਗ ਸਥਿਤ ਨਿਵਾਸ ‘ਤੇ ਵੀ ਗਿਆ ਸੀ। ਉਸਨੇ ਮੁੱਖ ਮੰਤਰੀ ਦੇ ਵਾਲ ਫੜੇ ਅਤੇ ਉਨ੍ਹਾਂ ਨੂੰ ਕਾਫ਼ੀ ਦੇਰ ਤੱਕ ਜ਼ਮੀਨ ‘ਤੇ ਫੜ ਕੇ ਰੱਖਿਆ। ਉਹ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਆਇਆ ਸੀ। ਮੁੱਖ ਮੰਤਰੀ ਦੇ ਸਿਰ ਅਤੇ ਹੱਥ ‘ਤੇ ਸੱਟਾਂ ਲੱਗੀਆਂ ਹਨ।