‘ਨਾਪਾਕ’ ਸਾਜ਼ਿਸ਼… ਇੰਡੀਅਨ ਆਰਮੀ ਨਾਲ ਲੜਣ ਦੀ ਔਕਾਤ ਨਹੀਂ ਤਾਂ ਵੈੱਬਸਾਈਟ ‘ਤੇ ਕਰ ਰਿਹਾ ਸਾਈਬਰ ਅਟੈਕ

tv9-punjabi
Updated On: 

29 Apr 2025 17:05 PM

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੀ ਸਖ਼ਤ ਜਵਾਬੀ ਕਾਰਵਾਈ ਤੋਂ ਡਰਿਆ ਹੋਇਆ ਪਾਕਿਸਤਾਨ ਹੁਣ ਸਾਈਬਰ ਹਮਲਿਆਂ ਦਾ ਸਹਾਰਾ ਲੈ ਰਿਹਾ ਹੈ। ਪਾਕਿਸਤਾਨ ਤੋਂ ਭਾਰਤੀ ਫੌਜ ਨਾਲ ਸਬੰਧਤ ਆਟੋਨੋਮਸ ਵੈੱਬਸਾਈਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਇਸ ਖ਼ਤਰੇ ਨਾਲ ਨਜਿੱਠਣ ਲਈ ਸੁਚੇਤ ਹਨ।

ਨਾਪਾਕ ਸਾਜ਼ਿਸ਼... ਇੰਡੀਅਨ ਆਰਮੀ ਨਾਲ ਲੜਣ ਦੀ ਔਕਾਤ ਨਹੀਂ ਤਾਂ ਵੈੱਬਸਾਈਟ ਤੇ ਕਰ ਰਿਹਾ ਸਾਈਬਰ ਅਟੈਕ

ਭਾਰਤੀ ਫੌਜ ਨਾਲ ਜੁੜੀਆਂ ਵੈੱਬਸਾਈਟਾਂ 'ਤੇ ਸਾਈਬਰ ਅਟੈਕ

Follow Us On

ਕਸ਼ਮੀਰ ਦੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਭਾਰਤ ਦੇ ਬਦਲੇ ਦੇ ਖੌਫ ਵਿੱਚ ਜੀਅ ਰਿਹਾ ਹੈ। ਆਪਣੇ ਆਤੰਕ ਨੂੰ ਛੁਪਾਉਣ ਅਤੇ ਭਾਰਤੀ ਫੌਜ ਵਿਰੁੱਧ ਪ੍ਰਚਾਰ ਫੈਲਾਉਣ ਤੋਂ ਇਲਾਵਾ, ਇਹ ਨਾਪਾਕ ਸਾਜ਼ਿਸ਼ਾਂ ਵੀ ਰਚ ਰਿਹਾ ਹੈ। ਹੁਣ ਸਰਹੱਦ ਪਾਰ ਤੋਂ ਸਾਈਬਰ ਹਮਲਿਆਂ ਵਰਗੇ ਕਾਇਰਤਾਪੂਰਨ ਕੰਮ ਕੀਤੇ ਜਾ ਰਹੇ ਹਨ। ਪਾਕਿਸਤਾਨ ਤੋਂ ਭਾਰਤੀ ਫੌਜ ਨਾਲ ਸਬੰਧਤ ਖੁਦਮੁਖਤਿਆਰ ਵੈੱਬਸਾਈਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਘਟਨਾ ਪਿਛਲੇ ਦੋ ਦਿਨਾਂ ਵਿੱਚ ਦੋ ਵਾਰ ਵਾਪਰੀ ਹੈ। ਹਾਲਾਂਕਿ, ਇਹ ਸਾਰੇ ਭਾਰਤੀ ਫੌਜ ਦੇ ਨੈੱਟਵਰਕ ਨਾਲ ਜੁੜੇ ਨਹੀਂ ਹਨ।

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਸਥਿਤ ਸਾਈਬਰ ਗਰੁੱਪ IOK Hacker ਨੇ ਭਾਰਤੀ ਫੌਜ ਨਾਲ ਸਬੰਧਤ ਕੁਝ ਜਨਤਕ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਸੀ। ਆਰਮੀ ਪਬਲਿਕ ਸਕੂਲ ਸ੍ਰੀਨਗਰ, ਰਾਣੀਖੇਤ, ਆਰਮੀ ਵੈਲਫੇਅਰ ਹਾਊਸਿੰਗ ਆਰਗੇਨਾਈਜ਼ੇਸ਼ਨ ਅਤੇ ਏਅਰ ਫੋਰਸ ਪਲੇਸਮੈਂਟ ਪੋਰਟਲ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਉਣ ਦਾ ਘਿਨਾਉਣਾ ਕੰਮ ਕੀਤਾ ਗਿਆ।

ਸਾਈਬਰ ਏਜੰਸੀਆਂ ਨੇ ਨਾਕਾਮ ਕੀਤੀ ਪਾਕਿਸਤਾਨ ਦੀ ਨਾਪਾਕ ਹਰਕਤ

ਭਨਕ ਲੱਗਦਿਆਂ ਦੀ ਦੇਸ਼ ਦੀਆਂ ਸਾਈਬਰ ਏਜੰਸੀਆਂ ਨੇ ਸਰਹੱਦ ਪਾਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ। ਇਸ ਦੌਰਾਨ, ਇਨ੍ਹਾਂ ਦਾ ਟਿਕਾਣਾ ਪਾਕਿਸਤਾਨ ਪਾਇਆ ਗਿਆ। ਇਸ ਦੇ ਨਾਲ ਹੀ, ਸਾਈਬਰ ਏਜੰਸੀਆਂ ਨੇ ਉਹ ਸਾਰੇ ਜ਼ਰੂਰੀ ਕਦਮ ਚੁੱਕੇ, ਜਿਨ੍ਹਾਂ ਨਾਲ ਇਨ੍ਹਾਂ ਵੈੱਬਸਾਈਟਾਂ ਦੀ ਸੰਵੇਦਨਸ਼ੀਲਤਾ ਅਤੇ ਇਨ੍ਹਾਂ ਦੇ ਓਪਰੇਸ਼ਨਲ ਨੈੱਟਵਰਕ ਪ੍ਰਭਾਵਿਤ ਨਾ ਹੋਣ।

ਰਾਜਸਥਾਨ ਸਿੱਖਿਆ ਵਿਭਾਗ ਦੀ ਵੈੱਬਸਾਈਟ ਹੈਕ

ਦੂਜੇ ਪਾਸੇ, ਰਾਜਸਥਾਨ ਦੇ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਵੀ ਹੈਕ ਕਰ ਲਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਨੋਟਿਸ ਲੈਂਦੇ ਹੋਏ, ਰਾਜ ਦੇ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਦੇ ਸੂਚਨਾ ਤਕਨਾਲੋਜੀ ਵਿਭਾਗ ਨੂੰ ਸੁਚੇਤ ਕਰ ਦਿੱਤਾ ਹੈ। ਵੈੱਬਸਾਈਟ ਦੀ ਰਿਕਵਰੀ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਵਿਭਾਗ ਦੀਆਂ ਸਾਈਬਰ ਸੁਰੱਖਿਆ ਏਜੰਸੀਆਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਾਈਬਰ ਹਮਲੇ ਪਿੱਛੇ ਕਿਸ ਸਮੂਹ ਦਾ ਹੱਥ ਹੈ ਅਤੇ ਕਿਸ ਤਰ੍ਹਾਂ ਦੀ ਜਾਣਕਾਰੀ ਨੂੰ ਨੁਕਸਾਨ ਪਹੁੰਚਿਆ ਹੈ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਸੰਵੇਦਨਸ਼ੀਲ ਡੇਟਾ ਲੀਕ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਫਿਰ ਵੀ, ਸਾਵਧਾਨੀ ਵਜੋਂ, ਸਾਰੇ ਸਿਸਟਮਾਂ ਦੀ ਜਾਂਚ ਕੀਤੀ ਜਾ ਰਹੀ ਹੈ।