CWC Meeting: ਕਾਂਗਰਸ ‘ਚ RSS ਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਲੱਭ ਕੇ ਕੱਢਣਾ ਹੋਵੇਗਾ… CWC ‘ਚ ਰਾਹੁਲ ਗਾਂਧੀ ਦੇ ਸਾਹਮਣੇ ਉੱਠੀ ਇਹ ਗੱਲ
Rahul Gandhi in CWC Meeting : ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਕਰਨਾਟਕ ਦੇ ਬੇਲਗਵੀ ਵਿੱਚ ਹੋ ਰਹੀ ਸੀਡਬਲਿਊਸੀ ਦੀ ਬੈਠਕ ਵਿੱਚ ਉਨ੍ਹਾਂ ਨੇ ਚੋਣ ਕਮਿਸ਼ਨ ਦੀ ਭੂਮਿਕਾ ਨੂੰ ਵੀ ਸ਼ੱਕੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀਆਂ 118 ਸੀਟਾਂ 'ਤੇ ਵੋਟਰ ਜੋੜੇ ਗਏ, ਜਿਨ੍ਹਾਂ 'ਚੋਂ ਭਾਜਪਾ ਨੇ 102 ਸੀਟਾਂ ਜਿੱਤੀਆਂ ਸਨ। ਇਨ੍ਹਾਂ ਸੀਟਾਂ 'ਤੇ 72 ਲੱਖ ਵੋਟਰ ਸ਼ਾਮਲ ਹੋਏ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਵਿੱਚ ਪਾਰਟੀ ਵਿੱਚ ਆਰਐਸਐਸ ਦੀ ਵਿਚਾਰਧਾਰਾ ਵਾਲੇ ਲੋਕਾਂ ਦੀ ਮੌਜੂਦਗੀ ਉੱਤੇ ਸਵਾਲ ਉਠਾਏ ਗਏ। ਰਾਹੁਲ ਗਾਂਧੀ ਨੂੰ ਸੰਬੋਧਿਤ ਕਰਦੇ ਹੋਏ ਸੀਡਬਲਯੂਸੀ ਵਿੱਚ ਇੱਕ ਨੇਤਾ ਨੇ ਕਿਹਾ ਕਿ ਜੋ ਸਾਡੇ ਅੰਦਰ ਭਾਵ ਸਾਡੀ ਪਾਰਟੀ ਵਿੱਚ ਆਰਐਸਐਸ ਦੀ ਸੋਚ ਰੱਖਦੇ ਹਨ, ਸਾਨੂੰ ਪਹਿਲਾਂ ਉਨ੍ਹਾਂ ਨੂੰ ਲੱਭ ਕੇ ਕੱਢਣਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ “ਨਵ ਸੱਤਿਆਗ੍ਰਹਿ ਮੀਟਿੰਗ” ਨਾਮ ਦੀ CWC ਦੀ ਬੈਠਕ ਵੀਰਵਾਰ ਨੂੰ ਬੇਲਾਗਾਵੀ ਵਿੱਚ ਸ਼ੁਰੂ ਹੋਈ। ਪਾਰਟੀ ਆਪਣੇ ਬੇਲਗਾਮ ਸੈਸ਼ਨ ਦੀ 100ਵੀਂ ਵਰ੍ਹੇਗੰਢ ਮਨਾ ਰਹੀ ਹੈ, ਜਿਸ ਦੀ ਪ੍ਰਧਾਨਗੀ ਮਹਾਤਮਾ ਗਾਂਧੀ ਨੇ ਕੀਤੀ ਸੀ। ਬੈਠਕ ‘ਚ 2025 ‘ਚ ਸਿਆਸੀ ਅਤੇ ਚੋਣ ਚੁਣੌਤੀਆਂ ਲਈ ਯੋਜਨਾ ਤਿਆਰ ਕੀਤੀ ਜਾਵੇਗੀ।
ਬੇਲਗਾਵੀ ਵਿੱਚ ਕਾਂਗਰਸ ਦੀ ਨਵ ਸੱਤਿਆਗ੍ਰਹਿ ਮੀਟਿੰਗ
ਵੀਰਵਾਰ ਨੂੰ ਕਰਨਾਟਕ ਦੇ ਬੇਲਗਾਵੀ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ ਹੋ ਗਈ। ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ‘ਨਵ ਸਤਿਆਗ੍ਰਹਿ’ ਮੀਟਿੰਗ ਹੋਈ।
ਮਲਿਕਾਰਜੁਨ ਖੜਗੇ ਨੇ ਬੈਠਕ ਬਾਰੇ ਫੇਸਬੁੱਕ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਇਸ ਬੈਠਕ ‘ਚ ਕਾਂਗਰਸੀਆਂ ਨੇ ਪਾਰਟੀ ਅਤੇ ਦੇਸ਼ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਅਸੀਂ ਰਲ ਕੇ ਬਾਪੂ ਦੀ ਵਿਚਾਰਧਾਰਾ ਅਤੇ ਆਦਰਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਵਾਂਗੇ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਸੱਚ ਅਤੇ ਅਹਿੰਸਾ ਨਾਲ ਹਰਾਵਾਂਗੇ। ਜੈ ਬਾਪੂ, ਜੈ ਭੀਮ, ਜੈ ਸੰਵਿਧਾਨ।
ਇਹ ਵੀ ਪੜ੍ਹੋ
ਬੇਲਗਾਵੀ ਵਿੱਚ ਕਾਂਗਰਸ ਦੀ ਨਵ ਸੱਤਿਆਗ੍ਰਹਿ ਮੀਟਿੰਗ
ਵੀਰਵਾਰ ਨੂੰ ਕਰਨਾਟਕ ਦੇ ਬੇਲਗਾਵੀ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ ਹੋਈ। ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ‘ਨਵ ਸਤਿਆਗ੍ਰਹਿ’ ਮੀਟਿੰਗ ਹੋਈ।
ਮਲਿਕਾਰਜੁਨ ਖੜਗੇ ਨੇ ਬੈਠਕ ਬਾਰੇ ਫੇਸਬੁੱਕ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਇਸ ਬੈਠਕ ‘ਚ ਕਾਂਗਰਸੀਆਂ ਨੇ ਪਾਰਟੀ ਅਤੇ ਦੇਸ਼ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਅਸੀਂ ਰਲ ਕੇ ਬਾਪੂ ਦੀ ਵਿਚਾਰਧਾਰਾ ਅਤੇ ਆਦਰਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਵਾਂਗੇ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਸੱਚ ਅਤੇ ਅਹਿੰਸਾ ਨਾਲ ਹਰਾਵਾਂਗੇ। ਜੈ ਬਾਪੂ, ਜੈ ਭੀਮ, ਜੈ ਸੰਵਿਧਾਨ।
ਤੁਹਾਨੂੰ ਦੱਸ ਦੇਈਏ ਕਿ CWC ਦੀ ਵੀਰਵਾਰ ਨੂੰ ਬੇਲਾਗਾਵੀ ਵਿੱਚ “ਨਵ ਸੱਤਿਆਗ੍ਰਹਿ ਮੀਟਿੰਗ” ਨਾਮ ਦੀ ਬੈਠਕ ਸ਼ੁਰੂ ਹੋਈ। ਪਾਰਟੀ ਆਪਣੇ ਬੇਲਗਾਮ ਸੈਸ਼ਨ ਦੀ 100ਵੀਂ ਵਰ੍ਹੇਗੰਢ ਮਨਾ ਰਹੀ ਹੈ, ਜਿਸ ਦੀ ਪ੍ਰਧਾਨਗੀ ਮਹਾਤਮਾ ਗਾਂਧੀ ਨੇ ਕੀਤੀ ਸੀ। ਬੈਠਕ ‘ਚ 2025 ‘ਚ ਸਿਆਸੀ ਅਤੇ ਚੋਣ ਚੁਣੌਤੀਆਂ ਲਈ ਯੋਜਨਾ ਤਿਆਰ ਕੀਤੀ ਜਾਵੇਗੀ।