ਕਾਂਗਰਸ ਨੇ ਜੰਮੂ-ਕਸ਼ਮੀਰ ਲਈ ਤੀਜੀ ਸੂਚੀ ਕੀਤੀ ਜਾਰੀ, ਜੰਮੂ ਦੱਖਣੀ ਤੋਂ ਰਮਨ ਭੱਲਾ ਨੂੰ ਦਿੱਤੀ ਟਿਕਟ

Updated On: 

10 Sep 2024 01:13 AM

ਕਾਂਗਰਸ ਪਾਰਟੀ ਦੀ ਇਸ ਤੀਜੀ ਸੂਚੀ ਵਿੱਚ 19 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਬਨੀ ਵਿਧਾਨ ਸਭਾ ਸੀਟ ਤੋਂ ਕਾਜਲ ਰਾਜਪੂਤ ਅਤੇ ਊਧਮਪੁਰ ਪੱਛਮੀ ਸੀਟ ਤੋਂ ਸੁਮਿਤ ਮੰਗੋਤਰਾ ਨੂੰ ਉਮੀਦਵਾਰ ਐਲਾਨਿਆ ਹੈ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ ਤਿੰਨ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ।

ਕਾਂਗਰਸ ਨੇ ਜੰਮੂ-ਕਸ਼ਮੀਰ ਲਈ ਤੀਜੀ ਸੂਚੀ ਕੀਤੀ ਜਾਰੀ, ਜੰਮੂ ਦੱਖਣੀ ਤੋਂ ਰਮਨ ਭੱਲਾ ਨੂੰ ਦਿੱਤੀ ਟਿਕਟ
Follow Us On

ਕਾਂਗਰਸ ਪਾਰਟੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ ਕੁੱਲ 19 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਰਮਨ ਭੱਲਾ ਨੂੰ ਆਰ.ਐੱਸ.ਪੁਰਾ-ਜੰਮੂ ਦੱਖਣੀ ਤੋਂ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਸੋਪੋਰ ਵਿਧਾਨ ਸਭਾ ਸੀਟ ਤੋਂ ਹਾਜੀ ਅਬਦੁਲ ਰਸ਼ੀਦ ਡਾਰ, ਊਧਮਪੁਰ ਪੱਛਮੀ ਸੀਟ ਤੋਂ ਸੁਮਿਤ ਮੰਗੋਤਰਾ, ਰਾਮਨਗਰ (ਐਸਸੀ) ਸੀਟ ਤੋਂ ਮੂਲ ਰਾਜ ਅਤੇ ਬਨੀ ਤੋਂ ਕਾਜਲ ਰਾਜਪੂਤ ਨੂੰ ਟਿਕਟ ਦਿੱਤੀ ਹੈ।

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਕਾਂਗਰਸ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ। ਸੀਟਾਂ ਦੀ ਵੰਡ ਵਿੱਚ ਨੈਸ਼ਨਲ ਕਾਨਫਰੰਸ ਨੂੰ 51, ਕਾਂਗਰਸ ਨੂੰ 32 ਅਤੇ ਹੋਰਨਾਂ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ ਜਦਕਿ ਪੰਜ ਸੀਟਾਂ ‘ਤੇ ਫਰੈਂਡਲੀ ਫਾਇਟ ਹੋਵੇਗੀ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਦੋ ਸੂਚੀਆਂ ਜਾਰੀ ਕਰਕੇ 15 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜੇਕਰ ਇਸ ਤਰ੍ਹਾਂ ਦੇਖੀਏ ਤਾਂ ਕਾਂਗਰਸ ਨੇ ਹੁਣ ਤੱਕ 34 ਸੀਟਾਂ ‘ਤੇ ਉਮੀਦਵਾਰ ਐਲਾਨੇ ਹਨ।

ਦੋ ਸੀਟਾਂ ਤੋਂ ਚੋਣ ਲੜਨਾ ਕਮਜ਼ੋਰੀ ਨਹੀਂ ਹੈ- ਉਮਰ ਅਬਦੁੱਲਾ

ਚੋਣਾਂ ਵਿੱਚ ਕਾਂਗਰਸ ਨਾਲ ਗੱਠਜੋੜ ਵਿੱਚ ਸ਼ਾਮਲ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਬੀਤੇ ਦਿਨੀਂ ਕਿਹਾ ਸੀ ਕਿ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ, ਸਗੋਂ ਇਹ ਉਨ੍ਹਾਂ ਦੀ ਪਾਰਟੀ ਦੀ ਤਾਕਤ ਨੂੰ ਸਾਬਤ ਕਰਦਾ ਹੈ। ਅਬਦੁੱਲਾ ਨੇ ਦੋ ਸੀਟਾਂ ਗੰਦਰਬਲ ਅਤੇ ਬਡਗਾਮ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਨਾਮਜ਼ਦਗੀ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੇਰੇ ਸਾਥੀ ਇਹ ਦਿਖਾਉਣਾ ਚਾਹੁੰਦੇ ਸਨ ਕਿ ਨੈਸ਼ਨਲ ਕਾਨਫਰੰਸ ਇਹ ਚੋਣ ਕਮਜ਼ੋਰ ਸਥਿਤੀ ਵਿਚ ਨਹੀਂ ਸਗੋਂ ਮਜ਼ਬੂਤ ​​ਸਥਿਤੀ ਵਿਚ ਲੜ ਰਹੀ ਹੈ।

10 ਸਾਲ ਬਾਅਦ ਚੋਣਾਂ ਹੋ ਰਹੀਆਂ ਹਨ

ਜੰਮੂ-ਕਸ਼ਮੀਰ ‘ਚ ਕਰੀਬ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪਿਛਲੀ ਵਾਰ ਇੱਥੇ 2014 ਵਿੱਚ ਚੋਣਾਂ ਹੋਈਆਂ ਸਨ ਜਦੋਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਪੀਡੀਪੀ ਅਤੇ ਭਾਜਪਾ ਨੇ ਮਿਲ ਕੇ ਸਰਕਾਰ ਬਣਾਈ ਸੀ ਪਰ ਇਹ ਸਰਕਾਰ ਪੰਜ ਸਾਲ ਪੂਰੇ ਨਹੀਂ ਕਰ ਸਕੀ। ਇਸ ਤੋਂ ਬਾਅਦ 2019 ‘ਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ। ਉਦੋਂ ਤੋਂ ਹੁਣ ਤੱਕ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਹੋਈਆਂ।

ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਿੰਨ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਲਈ 18 ਸਤੰਬਰ, ਦੂਜੇ ਪੜਾਅ ਲਈ 25 ਸਤੰਬਰ ਅਤੇ ਤੀਜੇ ਅਤੇ ਆਖਰੀ ਪੜਾਅ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਚ 2 ਅੱਤਵਾਦੀ ਢੇਰ, ਘੁਸਪੈਠ ਦੀ ਕਰ ਰਹੇ ਸਨ ਕੋਸ਼ਿਸ਼