Nangloi Firing: ਪੀੜਤ ਨੂੰ ਮਿਲਣ ਆਏ ਕੇਜਰੀਵਾਲ ਦੀ ਕਾਰ ‘ਤੇ ਸੁੱਟੀ ਗਈ ਚੱਪਲ, ਸਾਬਕਾ ਮੁੱਖ ਮੰਤਰੀ ਨੇ ਕਿਹਾ-ਮੈਂ ਨਹੀਂ, ਕ੍ਰਾਈਮ ਰੋਕੋ

Updated On: 

27 Nov 2024 19:19 PM

Nangloi Firing: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਂਗਲੋਈ ਵਿੱਚ ਜਬਰੀ ਵਸੂਲੀ ਮਾਮਲੇ ਚ ਹੋਈ ਗੋਲੀਬਾਰੀ ਦੇ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਕੁਝ ਵਰਕਰਾਂ ਨੇ ਉਨ੍ਹਾਂ ਦੀ ਕਾਰ 'ਤੇ ਚੱਪਲ ਸੁੱਟ ਦਿੱਤੀਆਂ। ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਉਹ ਭਾਜਪਾ ਦੇ ਵਰਕਰ ਹਨ

Nangloi Firing: ਪੀੜਤ ਨੂੰ ਮਿਲਣ ਆਏ ਕੇਜਰੀਵਾਲ ਦੀ ਕਾਰ ਤੇ ਸੁੱਟੀ ਗਈ ਚੱਪਲ, ਸਾਬਕਾ ਮੁੱਖ ਮੰਤਰੀ ਨੇ ਕਿਹਾ-ਮੈਂ ਨਹੀਂ, ਕ੍ਰਾਈਮ ਰੋਕੋ

ਕੇਜਰੀਵਾਲ ਦੀ ਕਾਰ 'ਤੇ ਸੁੱਟੀ ਗਈ ਚੱਪਲ

Follow Us On

ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਬੁੱਧਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਂਗਲੋਈ ਵਿੱਚ ਜਬਰੀ ਵਸੂਲੀ ਮਾਮਲੇ ਚ ਹੋਈ ਗੋਲੀਬਾਰੀ ਦੇ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਕੁਝ ਵਰਕਰਾਂ ਨੇ ਉਨ੍ਹਾਂ ਦੀ ਕਾਰ ‘ਤੇ ਚੱਪਲ ਸੁੱਟ ਦਿੱਤੀਆਂ। ਪੀੜਤ ਕਾਰੋਬਾਰੀ ਦੇ ਬੇਟੇ ਤੋਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪੀੜਤ ਪਰਿਵਾਰ ਨੂੰ ਮਿਲਣ ਆਇਆ ਸੀ ਪਰ ਭਾਜਪਾ ਨੇ ਹਜ਼ਾਰਾਂ ਵਰਕਰਾਂ ਨੂੰ ਭੇਜ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੇਰੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਦਾਅਵਾ ਕਰਦਿਆਂ ਉਨ੍ਹਾਂ ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ। ਕੇਜਰੀਵਾਲ ਨੇ ਕਿਹਾ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਨੂੰ ਰੋਕ ਕੇ ਕੀ ਹੋਵੇਗਾ, ਕ੍ਰਾਈਮ ਨੂੰ ਰੋਕੋ।

ਜਦੋਂ ਅਰਵਿੰਦ ਕੇਜਰੀਵਾਲ ਨੰਗਲੋਈ ਪਹੁੰਚੇ ਤਾਂ ਉੱਥੇ ਲੋਕ ਵਿਰੋਧ ਕਰਦੇ ਨਜ਼ਰ ਆਏ। ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਉਹ ਭਾਜਪਾ ਦੇ ਵਰਕਰ ਹਨ। ਕੇਜਰੀਵਾਲ ਖਿਲਾਫ ਇਸ ਵਿਰੋਧ ਪ੍ਰਦਰਸ਼ਨ ‘ਚ ਉੱਤਰ ਪੱਛਮੀ ਤੋਂ ਭਾਜਪਾ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਵੀ ਸ਼ਾਮਲ ਸਨ। ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਕੇਜਰੀਵਾਲ ਦੇ ਹਮਲੇ ‘ਤੇ ਚੰਦੋਲੀਆ ਨੇ ਕਿਹਾ ਕਿ ਤਿਹਾੜ ਜੇਲ੍ਹ ਅਰਵਿੰਦ ਕੇਜਰੀਵਾਲ ਦੇ ਅਧੀਨ ਆਉਂਦੀ ਹੈ। ਅਜਿਹੇ ‘ਚ ਕੇਜਰੀਵਾਲ ਨੇ ਹੀ ਉਨ੍ਹਾਂ ਮਾਫੀਆ ਨੂੰ ਫੋਨ ਮੁਹੱਈਆ ਕਰਵਾਏ ਹਨ।

ਕੇਜਰੀਵਾਲ ਨੇ ਕੀ ਕਿਹਾ?

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਡੇਢ-ਦੋ ਸਾਲਾਂ ਤੋਂ ਦਿੱਲੀ ਦੀ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਲੋਕਾਂ ਨੇ 90 ਦੇ ਦਹਾਕੇ ਵਿੱਚ ਸੁਣਿਆ ਸੀ ਕਿ ਮੁੰਬਈ ਵਿੱਚ ਅੰਡਰਵਰਲਡ ਦਾ ਦਬਦਬਾ ਹੈ। ਸੜਕਾਂ ‘ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਅੱਜ ਦਿੱਲੀ ‘ਤੇ ਗੈਂਗਸਟਰਾਂ ਨੇ ਖੁੱਲ੍ਹੇਆਮ ਕਬਜ਼ਾ ਕਰ ਲਿਆ ਹੈ। ਕਾਰੋਬਾਰੀਆਂ ਨੂੰ ਖੁੱਲ੍ਹੇਆਮ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਅੱਜ ਮੈਂ ਵਪਾਰੀ ਰੋਸ਼ਨ ਲਾਲ ਨੂੰ ਮਿਲਣ ਨਾਂਗਲੋਈ ਪਹੁੰਚਿਆ। ਕੁਝ ਸਮਾਂ ਪਹਿਲਾਂ ਸਵੇਰੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਗੋਲੀਆਂ ਚਲੀਆਂ ਸਨ। ਗੋਲੀ ਚਲਾਉਣ ਵਾਲੇ ਤਾਂ ਫੜੇ ਗਏ ਪਰ ਇਨ੍ਹਾਂ ਦਾ ਮਾਸਟਰਮਾਈਂਡ ਕੌਣ ਹੈ? ਗੋਲੀਆਂ ਕਿਸ ਮਕਸਦ ਲਈ ਚਲਾਈਆਂ ਗਈਆਂ?

ਗੈਂਗਸਟਰਾਂ ਦੀ ਰਾਜਧਾਨੀ ਬਣ ਗਈ ਹੈ ਦਿੱਲੀ

ਉਨ੍ਹਾਂ ਕਿਹਾ, ਪਹਿਲਾਂ ਮੈਂ ਦਿੱਲੀ ਦਾ ਮੁੱਖ ਮੰਤਰੀ ਸੀ। ਹੁਣ ਮੈਂ ਆਮ ਆਦਮੀ ਪਾਰਟੀ ਦਾ ਨੈਸ਼ਨਲ ਕੋਆਰਡੀਨੇਟਰ ਹਾਂ। ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣਾ ਮੇਰਾ ਫਰਜ਼ ਹੈ। ਇਸੇ ਕਾਰਨ ਮੈਂ ਉਨ੍ਹਾਂ ਨੂੰ ਮਿਲਣ ਆਇਆ। ਮੈਂ ਦੇਖ ਰਿਹਾ ਹਾਂ ਕਿ ਭਾਜਪਾ ਨੇ ਹਜ਼ਾਰਾਂ ਵਰਕਰਾਂ ਨੂੰ ਇੱਥੇ ਭੇਜ ਦਿੱਤਾ। ਮੈਨੂੰ ਰਸਤੇ ਵਿੱਚ ਰੋਕ ਲਿਆ ਗਿਆ। ਮੈਨੂੰ ਰੋਸ਼ਨ ਲਾਲ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਨੇ ਇੱਥੇ ਆਉਣਾ ਪਿਆ। ਦਿੱਲੀ ਦੀ ਕਾਨੂੰਨ ਵਿਵਸਥਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ। ਉਨ੍ਹਾਂ ਨੇ ਦਿੱਲੀ ਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਦਿੱਲੀ ਗੈਂਗਸਟਰਾਂ ਦੀ ਰਾਜਧਾਨੀ ਬਣ ਚੁੱਕੀ ਹੈ।

ਕਾਨੂੰਨ ਵਿਵਸਥਾ ਉਨ੍ਹਾਂ ਦੇ ਅਧੀਨ ਹੈ

ਭਾਜਪਾ ਸੰਸਦ ਮੈਂਬਰ ਦੇ ਇਸ ਦਾਅਵੇ ‘ਤੇ ਕਿ ‘ਤਿਹਾੜ ਦਿੱਲੀ ਸਰਕਾਰ ਦੇ ਅਧੀਨ ਹੈ ਅਤੇ ਫੋਨ ਉਥੋਂ ਹੀ ਆ ਰਹੇ ਹਨ’, ਕੇਜਰੀਵਾਲ ਨੇ ਕਿਹਾ, ਕਾਨੂੰਨ ਵਿਵਸਥਾ ਉਨ੍ਹਾਂ ਦੇ ਅਧੀਨ ਹੈ। ਦਿੱਲੀ ਦੇ ਲੋਕਾਂ ਨੇ ਮੈਨੂੰ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ, ਜਿਸ ਨੂੰ ਮੈਂ ਬਾਖੂਬੀ ਨਿਭਾਇਆ। ਉਨ੍ਹਾਂ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਔਰਤਾਂ ਘਰੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਨੇ ਕਿਹਾ ਕਿ ਕਿਰਾੜੀ ‘ਚ ਡੁੱਬਣ ਨਾਲ 12 ਬੱਚਿਆਂ ਦੀ ਮੌਤ ਹੋ ਗਈ। ਕੇਜਰੀਵਾਲ ਕਿੰਨੀ ਵਾਰ ਏਥੇ ਆਏ? ਸ਼ਰਾਬ ਮਾਫੀਆ ਦੇ ਰਾਜੇ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ।