Chandrayaan-3 Landing: ਭਾਰਤ ਨੇ ਰੱਚਿਆ ਇਤਿਹਾਸ, ਚੰਦ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ, ਪੀਐੱਮ ਮੋਦੀ ਨੇ ਦਿੱਤੀ ਵਧਾਈ

Updated On: 

23 Aug 2023 18:38 PM

ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਇਸਰੋ ਦਾ ਮਿਸ਼ਨ ਚੰਦਰਯਾਨ-3 ਚੰਦਰਮਾ 'ਤੇ ਸਫਲਤਾਪੂਰਵਕ ਲੈਂਡ ਕਰ ਗਿਆ ਹੈ। 23 ਅਗਸਤ (ਬੁੱਧਵਾਰ) ਸ਼ਾਮ 6.04 ਵਜੇ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਉਤਰਿਆ। ਹੁਣ ਤੱਕ ਇਹ ਕਾਰਨਾਮਾ ਸਿਰਫ਼ ਅਮਰੀਕਾ, ਚੀਨ ਅਤੇ ਸੋਵੀਅਤ ਸੰਘ ਨੇ ਹੀ ਕੀਤਾ ਹੈ।

Chandrayaan-3 Landing: ਭਾਰਤ ਨੇ ਰੱਚਿਆ ਇਤਿਹਾਸ, ਚੰਦ ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ, ਪੀਐੱਮ ਮੋਦੀ ਨੇ ਦਿੱਤੀ ਵਧਾਈ
Follow Us On

ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਚੰਦਰਯਾਨ-3 ਚੰਦਰਮਾ ਤੇ ਸਫਲਤਾ ਪੂਰਵਕ ਲੈਂਡ ਹੋ ਗਿਆ ਹੈ। ਚੰਦਰਯਾਨ-3 ਦਾ ਲੈਂਡਰ ਮੋਡਿਊਲ (LM) ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰਿਆ। ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮੋਡਿਊਲ ਨੇ ਸ਼ਾਮ 6:04 ਵਜੇ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ‘ਤੇ ਨਰਮ ਲੈਂਡਿੰਗ ਕੀਤੀ।

ਭਾਰਤ ਦੇ ਚੰਦਰਯਾਨ-3 ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਦੱਖਣੀ ਧਰੁਵ (ਦੱਖਣੀ ਧਰੁਵੀ ਖੇਤਰ) ‘ਤੇ ਉਤਰਿਆ, ਜੋ ਹੁਣ ਤੱਕ ਕੋਈ ਵੀ ਦੇਸ਼ ਨਹੀਂ ਕਰ ਸਕਿਆ ਸੀ। ਇਸਰੋ ਦੇ ਇਸ ਕਾਰਨਾਮੇ ‘ਤੇ ਪੀਐਮ ਮੋਦੀ ਨੇ ਕਿਹਾ, ਅਸੀਂ ਧਰਤੀ ‘ਤੇ ਸੰਕਲਪ ਲਿਆ ਅਤੇ ਚੰਦਰਮਾ ‘ਤੇ ਇਸ ਨੂੰ ਮਹਿਸੂਸ ਕੀਤਾ… ਭਾਰਤ ਹੁਣ ਚੰਦ ‘ਤੇ ਹੈ।

ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਯੁਕਤ ਲੈਂਡਰ ਮਾਡਿਊਲ ਚੰਦਰਮਾ ਨੇ ਸਾਫਟ ਲੈਂਡਿੰਗ ਕੀਤੀ। ਇਸਰੋ ਨੂੰ ਚਾਰ ਸਾਲਾਂ ਵਿੱਚ ਦੂਜੀ ਕੋਸ਼ਿਸ਼ ਵਿੱਚ ਇਹ ਸਫਲਤਾ ਮਿਲੀ ਹੈ। ਚੰਦਰਯਾਨ-3 ਚੰਦਰਯਾਨ-2 ਤੋਂ ਬਾਅਦ ਦਾ ਮਿਸ਼ਨ ਹੈ। ਇਸ ਦਾ ਮਕਸਦ ਚੰਦਰਮਾ ‘ਤੇ ਘੁੰਮਣਾ ਅਤੇ ਥਾਂ-ਥਾਂ ਵਿਗਿਆਨਕ ਪ੍ਰਯੋਗ ਕਰਨਾ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ-III (LVM3) ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਇਸ ਦੀ ਕੁੱਲ ਲਾਗਤ 600 ਕਰੋੜ ਰੁਪਏ ਹੈ।

ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੇ ਪੰਧ ‘ਚ ਪ੍ਰਵੇਸ਼ ਕੀਤਾ ਸੀ। ਪ੍ਰੋਪਲਸ਼ਨ ਅਤੇ ਲੈਂਡਰ ਮਾਡਿਊਲ ਨੂੰ ਵੱਖ ਕਰਨ ਦੀ ਕਵਾਇਦ ਤੋਂ ਪਹਿਲਾਂ, ਇਸਨੂੰ 6, 9, 14 ਅਤੇ 16 ਅਗਸਤ ਨੂੰ ਚੰਦਰਮਾ ਦੇ ਪੰਧ ਵਿੱਚ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਜੋ ਇਹ ਚੰਦਰਮਾ ਦੀ ਸਤ੍ਹਾ ਦੇ ਨੇੜੇ ਆ ਸਕੇ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਚੰਦਰਯਾਨ-3 ਦੀ ਸਫਲ ਲੈਂਡਿੰਗ ਦੌਰਾਨ, ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਦੱਖਣੀ ਅਫਰੀਕਾ ਤੋਂ ਜੁੜੇ ਹੋਏ ਸਨ। ਚੰਦਰਯਾਨ-3 ਦੇ ਸਫਲ ਲੈਂਡਿੰਗ ਤੋਂ ਬਾਅਦ ਪੀਐੱਮ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਚੰਦਾ ਮਾਮਾ ਹੁਣ ਟੂਰ ਦੇ, ਸਾਡੇ ਦੇਸ਼ ਦੇ ਵਿਗਿਆਨੀਆਂ ਨੇ ਇਤਿਹਾਸ ਰਚ ਦਿੱਤਾ ਹੈ।

ਪੀਐਮ ਮੋਦੀ ਨੇ ਕਿਹਾ ਕਿ ਇਹ ਪਲ ਭਾਰਤ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਦਾ ਹੈ। ਇਹ ਭਾਰਤ ਦੇ ਨਵੇਂ ਸੱਦੇ ਦਾ ਪਲ ਹੈ। ਅਸੀਂ ਧਰਤੀ ‘ਤੇ ਇਕ ਵਚਨ ਲਿਆ ਅਤੇ ਚੰਦਰਮਾ ‘ਤੇ ਇਸ ਨੂੰ ਪੂਰਾ ਕੀਤਾ। ਅੱਜ ਅਸੀਂ ਪੁਲਾੜ ਵਿੱਚ ਨਵੇਂ ਭਾਰਤ ਦੀ ਨਵੀਂ ਉਡਾਣ ਦੇ ਗਵਾਹ ਬਣੇ ਹਾਂ। ਮੈਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਵਿੱਚ ਹਾਂ, ਪਰ ਮੇਰਾ ਧਿਆਨ ਚੰਦਰਯਾਨ-3 ਉੱਤੇ ਹੀ ਕੇਂਦਰਿਤ ਰਿਹਾ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਮੈਂ ਟੀਮ ਚੰਦਰਯਾਨ, ਇਸਰੋ ਅਤੇ ਦੇਸ਼ ਦੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਪਲ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤੀ ਹੈ। ਮੈਂ ਇਸ ਪਲ ਲਈ 140 ਕਰੋੜ ਦੇਸ਼ਵਾਸੀਆਂ ਨੂੰ ਵੀ ਵਧਾਈ ਦਿੰਦਾ ਹਾਂ। ਸਾਡੇ ਵਿਗਿਆਨੀਆਂ ਦੀ ਮਿਹਨਤ ਸਦਕਾ ਅੱਜ ਭਾਰਤ ਚੰਦਰ ਦੇ ਦੱਖਣੀ ਧਰੁਵ ‘ਤੇ ਪਹੁੰਚ ਗਿਆ ਹੈ, ਜਿੱਥੇ ਕੋਈ ਨਹੀਂ ਪਹੁੰਚ ਸਕਿਆ।

ਕੀ ਹਾਸਲ ਕਰੇਗਾ ਚੰਦਰਯਾਨ-3?

ਇਸ ਮਿਸ਼ਨ ਦਾ ਮੂਲ ਮਕਸਦ ਚੰਦਰਮਾ ਦੇ ਇਸ ਹਿੱਸੇ ਵਿੱਚ ਪਾਣੀ ਲੱਭਣਾ ਹੈ ਤਾਂ ਜੋ ਭਵਿੱਖ ਵਿੱਚ ਜੇਕਰ ਮਨੁੱਖ ਚੰਦਰਮਾ ‘ਤੇ ਵਸੇ ਤਾਂ ਇਸ ਨੂੰ ਆਸਾਨੀ ਹੋਵੇ। ਜੇਕਰ ਚੰਦਰਮਾ ‘ਤੇ ਪਾਣੀ ਮਿਲਦਾ ਹੈ ਤਾਂ ਵਿਗਿਆਨੀਆਂ ਨੂੰ ਸੂਰਜ ਮੰਡਲ ‘ਚ ਪਾਣੀ ਦੇ ਇਤਿਹਾਸ ਦਾ ਪਤਾ ਲੱਗ ਜਾਵੇਗਾ, ਨਾਲ ਹੀ ਇੱਥੇ ਪਾਣੀ ਮਿਲਣ ਨਾਲ ਹੋਰ ਵੀ ਕਈ ਰਾਹ ਖੁੱਲ੍ਹਣਗੇ। ਇੰਨਾ ਹੀ ਨਹੀਂ ਚੰਦਰਮਾ ਦੇ ਇਸ ਹਿੱਸੇ ‘ਚ ਪਾਣੀ ਮਿਲਣ ਤੋਂ ਇਲਾਵਾ ਹੀਲੀਅਮ, ਈਂਧਨ ਅਤੇ ਹੋਰ ਧਾਤਾਂ ਵੀ ਮਿਲ ਸਕਦੀਆਂ ਹਨ। ਇਹ ਸਾਰੀਆਂ ਧਾਤਾਂ ਚੰਦਰਮਾ ‘ਤੇ ਹੀ ਨਹੀਂ, ਸਗੋਂ ਧਰਤੀ ‘ਤੇ ਵੀ ਵਿਗਿਆਨੀਆਂ ਲਈ ਲਾਭਦਾਇਕ ਹੋਣਗੀਆਂ, ਪਰਮਾਣੂ ਸਮਰੱਥਾ ਅਤੇ ਤਕਨਾਲੋਜੀ ਦੇ ਖੇਤਰ ‘ਚ ਇਨ੍ਹਾਂ ਦਾ ਲਾਭ ਹੋ ਸਕਦਾ ਹੈ।

Exit mobile version