Delhi Liquor Scam: CBI ਨੇ 9 ਘੰਟੇ ਕੀਤੀ ਪੁੱਛਗਿੱਛ, ਅਰਵਿੰਦ ਕੇਜਰੀਵਾਲ ਨੇ ਕਿਹਾ-ਇਹ ਮਾਮਲਾ ਫਰਜ਼ੀ, 56 ਸਵਾਲ ਪੁੱਛੇ
Delhi Liquor Scam: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਸੀਐਮ ਨੇ ਕਿਹਾ ਕਿ ਕੱਲ੍ਹ ਸਦਨ ਬੁਲਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਦਨ ਇਸ ਤਰ੍ਹਾਂ ਹੀ ਬੁਲਾਇਆ ਜਾਂਦਾ ਹੈ। ਪਰ ਜੇਕਰ ਉਪ ਰਾਜਪਾਲ ਨੂੰ ਪਤਾ ਨਹੀਂ ਤਾਂ ਉਹ ਸੰਵਿਧਾਨ ਪੜ ਲੈਣ।
ਸੀਬੀਆਈ ਨੇ 9 ਘੰਟੇ ਕੀਤੀ ਪੁੱਛਗਿੱਛ, ਅਰਵਿੰਦ ਕੇਜਰੀਵਾਲ ਨੇ ਕਿਹਾ-ਇਹ ਮਾਮਲਾ ਫਰਜ਼ੀ, 56 ਸਵਾਲ ਪੁੱਛੇ।
ਸ਼ਰਾਬ ਘੋਟਾਲੇ ਦਾ ਮਾਮਲਾ ਫਰਜ਼ੀ ਹੈ-ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀਬੀਆਈ (CBI) ਹੈੱਡਕੁਆਰਟਰ ਤੋਂ ਸਿੱਧੇ ਸਿਵਲ ਲਾਈਨ ਸਥਿਤ ਆਪਣੇ ਘਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਸੀਬੀਆਈ ਨੇ ਕੀ ਪੁੱਛਿਆ? ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਏਜੰਸੀ ਨੇ 2020 ਤੋਂ ਹੁਣ ਤੱਕ ਕਰੀਬ 56 ਸਵਾਲ ਪੁੱਛੇ ਹਨ। ਸ਼ੁਰੂ ਤੋਂ ਲੈ ਕੇ ਹੁਣ ਤੱਕ ਸੀ.ਬੀ.ਆਈ ਨੇ ਹਰ ਗੱਲ ਦੀ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਇਹ ਪੂਰਾ ਮਾਮਲਾ ਫਰਜ਼ੀ ਹੈ। ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਅਸੀਂ ਪੱਕੇ ਇਮਾਨਦਾਰ ਪਾਰਟੀ ਦੇ ਲੋਕ ਹਾਂ।ਲੈਫਟੀਨੈਂਟ ਗਵਰਨਰ ਇੱਕ ਚੰਗਾ ਸਲਾਹਕਾਰ ਰੱਖਣ -ਕੇਜਰੀਵਾਲ
ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਸੀਐਮ ਨੇ ਕਿਹਾ ਕਿ ਕੱਲ੍ਹ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਸਦਨ ਇਸ ਤਰ੍ਹਾਂ ਹੀ ਹੀ ਬੁਲਾਇਆ ਜਾਂਦਾ ਹੈ। ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਨੇ ਕਿਹਾ ਕਿ ਜੇਕਰ ਗਵਰਨਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਤਾਂ ਉਹ ਥੋੜਾ ਸੰਵਿਧਾਨ ਜਰੂਰ ਪੜ ਲੈਣ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ ਨੂੰ ਕੋਈ ਚੰਗਾ ਸਲਾਹਕਾਰ ਰੱਖਣਾ ਚਾਹੀਦਾ ਹੈ ਜਿਸਨੂੰ ਕਾਨੂੰਨ ਅਤੇ ਸੰਵਿਧਾਨ ਦੀ ਚੰਗੀ ਜਾਣਕਾਰੀ ਹੋਵੇ। ਦੂਜੇ ਪਾਸੇ ਦਿੱਲੀ ਪੁਲਿਸ ਨੇ ਨਜਫਗੜ੍ਹ ਇਲਾਕੇ ਤੋਂ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੌਰਾਨ ‘ਆਪ’ ਨੇਤਾ ਸੰਜੇ ਸਿੰਘ ਨੇ ਗ੍ਰਹਿ ਮੰਤਰੀ ਅਤੇ ਪੀਐੱਮ ਮੋਦੀ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ।ਕੇਜਰੀਵਾਲ ਨੇ ਗ੍ਰਿਫਤਾਰ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਸੀ
ਇਸ ਤੋਂ ਪਹਿਲਾਂ ਵੀਡੀਓ ਜਾਰੀ ਕਰਦੇ ਹੋਏ ਕੇਜਰੀਵਾਲ ਨੇ ਖੁਦ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਸੀ। ਇਹ ਵੀਡੀਓ ਕੇਜਰੀਵਾਲ ਨੇ ਐਤਵਾਰ ਸਵੇਰੇ 11.10 ਵਜੇ ਜਾਰੀ ਕੀਤਾ। ਇਸ ਵੀਡੀਓ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਨੇ ਸੀਬੀਆਈ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ।ज़ुल्म और अत्याचार के ख़िलाफ़ हम जनता की आवाज़ और उम्मीद बनकर आख़िरी साँस तक लड़ेंगे। ईश्वर हमारे साथ हैं। pic.twitter.com/fGgOiU5Wzk
— Arvind Kejriwal (@ArvindKejriwal) April 16, 2023
