Delhi Barapullah Flyover: ਅੱਗੇ ਸੜਕ ਨਹੀਂ, ਬੈਰੀਕੇਡਿੰਗ ਵੀ ਨਹੀਂ ਲਗਾਈ, ਅਧੂਰੇ ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਕਾਰ; ਬਾਡੀ ਕੱਟ ਕੇ ਕੱਢੀ ਲਾਸ਼

Updated On: 

30 May 2023 12:21 PM

Delhi Barapullah Flyover: ਈਸਟ ਦਿੱਲੀ ਵਿੱਚ ਇੱਕ ਨਿਰਮਾਣ ਅਧੀਨ ਫਲਾਈਓਵਰ ਤੋਂ ਇੱਕ ਕਾਰ ਡਿੱਗ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।

Delhi Barapullah Flyover: ਅੱਗੇ ਸੜਕ ਨਹੀਂ, ਬੈਰੀਕੇਡਿੰਗ ਵੀ ਨਹੀਂ ਲਗਾਈ, ਅਧੂਰੇ ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਕਾਰ; ਬਾਡੀ ਕੱਟ ਕੇ ਕੱਢੀ ਲਾਸ਼
Follow Us On

ਨਵੀਂ ਦਿੱਲੀ: ਪੂਰਬੀ ਦਿੱਲੀ ਵਿੱਚ ਇੱਕ ਨਿਰਮਾਣ ਅਧੀਨ ਫਲਾਈਓਵਰ ਤੋਂ ਇੱਕ ਕਾਰ ਡਿੱਗ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ 26 ਮਈ ਨੂੰ ਬਾਰਾਪੁੱਲਾ-ਨੋਇਡਾ ਲਿੰਕ ਰੋਡ ‘ਤੇ ਵਾਪਰਿਆ ਸੀ। ਦਰਅਸਲ, ਮ੍ਰਿਤਕ ਜਗਨਦੀਪ ਨੋਇਡਾ ਤੋਂ ਦਿੱਲੀ ਦੇ ਪੂਰਬੀ ਹਿੱਸੇ ‘ਚ ਸਥਿਤ ਕ੍ਰਿਸ਼ਨਾ ਨਗਰ ਸਥਿਤ ਆਪਣੇ ਘਰ ਵਾਪਸ ਆ ਰਹੇ ਸਨ। ਜਦੋਂ ਉਹ ਦਿੱਲੀ-ਨੋਇਡਾ ਲਿੰਕ ਰੋਡ ‘ਤੇ ਪਹੁੰਚੇ ਤਾਂ ਉਹ ਮਯੂਰ ਵਿਹਾਰ ਫੇਜ਼-1 ਦੇ ਫਲਾਈਓਵਰ ਤੋਂ ਕ੍ਰਿਸ਼ਨਾ ਨਗਰ ਜਾ ਰਹੇ ਸਨ। ਇੱਥੇ ਬਾਰਾਪੁੱਲਾ ਫਲਾਈਓਵਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ, ਉਦੋਂ ਇਹ ਹਾਦਸਾ ਵਾਪਰਿਆ।

ਹੈਰਾਨੀ ਦੀ ਗੱਲ ਹੈ ਕਿ ਬਾਰਾਪੁੱਲਾ ਫਲਾਈਓਵਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਲੋਕ ਨਿਰਮਾਣ ਵਿਭਾਗ ਨੇ ਵਾਹਨਾਂ ਨੂੰ ਰੋਕਣ ਲਈ ਕੋਈ ਬੈਰੀਕੇਡ ਨਹੀਂ ਲਗਾਏ ਹਨ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਿਸੇ ਕਿਸਮ ਦਾ ਬੋਰਡ ਅਤੇ ਬੈਰੀਕੇਡ ਨਾ ਹੋਣ ਕਾਰਨ ਜਗਨਦੀਪ ਇਸ ਨੂੰ ਫਲਾਈਓਵਰ ਸਮਝ ਕੇ ਚੜ੍ਹ ਗਿਆ ਅਤੇ 30 ਫੁੱਟ ਹੇਠਾਂ ਜਾ ਕੇ ਯਮੁਨਾ ਖੱਦਰ ਵਿੱਚ ਜਾ ਡਿੱਗਾ।

ਦਫਤਰ ਤੋਂ ਘਰ ਪਰਤ ਰਹੇ ਸਨ ਜਗਨਦੀਪ

ਜਗਨਦੀਪ ਸ਼ੁੱਕਰਵਾਰ ਨੂੰ ਹਾਦਸੇ ਵਾਲੇ ਦਿਨ ਦਫਤਰ ਤੋਂ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਜਗਨਦੀਪ ਦਿੱਲੀ ਦੇ ਕ੍ਰਿਸ਼ਨਾ ਨਗਰ ਦੇ ਰਾਧੇਪੁਰੀ ਇਲਾਕੇ ‘ਚ ਰਹਿੰਦੇ ਸਨ। ਉਨ੍ਹਾਂ ਦੀ ਪਤਨੀ, ਮਾਂ ਅਤੇ ਬੇਟੀ ਦਾ ਰੋ-ਰੋ ਕੇ ਬੁਰਾ ਹਾਲ ਹੈ। 26 ਮਈ ਨੂੰ ਉਹ ਆਪਣੀ ਕਾਰ ਵਿੱਚ ਘਰ ਪਰਤ ਰਹੇ ਸਨ। ਘਰ ਆਉਣ ਲਈ ਉਨ੍ਹਾਂ ਨੇ ਮਯੂਰ ਵਿਹਾਰ ਫੇਜ਼-1 ਫਲਾਈਓਵਰ ਤੋਂ ਕ੍ਰਿਸ਼ਨਾ ਨਗਰ ਨੂੰ ਜਾਣ ਵਾਲਾ ਰਸਤਾ ਫੜਿਆ। ਇਸੇ ਫਲਾਈਓਵਰ ਤੇ ਬਾਰਾਪੁਲਾ ਫਲਾਈਓਵਰ ਦੇ ਰਸਤੇ ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਕੋਈ ਬੋਰਡ ਜਾਂ ਬੈਰੀਕੇਡਿੰਗ ਨਾ ਲਗਾਏ ਜਾਣ ਕਾਰਨ ਜਗਨਦੀਪ ਉਸਾਰੀ ਅਧੀਨ ਫਲਾਈਓਵਰ ਤੇ ਚਲੇ ਗਏ। ਜਿਵੇਂ ਹੀ ਗੱਡੀ ਕੁਝ ਦੂਰੀ ਤੱਕ ਗਈ ਤਾਂ ਫਲਾਈਓਵਰ ਖਤਮ ਹੋ ਗਿਆ ਅਤੇ ਗੱਡੀ ਸਿੱਧੀ ਹੇਠਾਂ ਡਿੱਗ ਗਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ