ਬ੍ਰਿਟਿਸ਼ PM ਰਿਸ਼ੀ ਸੁਨਕ ਨੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ; 45 ਮਿੰਟ ਤੱਕ ਰੁਕੇ, ਤਸਵੀਰਾਂ ਆਈਆਂ ਸਾਹਮਣੇ

Updated On: 

10 Sep 2023 12:59 PM

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਿੱਲੀ ਦੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।ਰਿਸ਼ੀ ਆਪਣੀ ਪਤਨੀ ਦੇ ਨਾਲ ਕਰੀਬ 45 ਮਿੰਟ ਤੱਕ ਮੰਦਰ ਵਿੱਚ ਰਹੇ। ਰਿਸ਼ੀ ਸੁਨਕ ਨੂੰ ਮੰਦਰ ਦਾ ਮਾਡਲ ਗਿਫਟ ਕੀਤਾ ਗਿਆ ਤਾਂ ਜੋ ਉਹ ਮੰਦਰ ਨੂੰ ਯਾਦ ਕਰ ਸਕਣ।

ਬ੍ਰਿਟਿਸ਼ PM ਰਿਸ਼ੀ ਸੁਨਕ ਨੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ; 45 ਮਿੰਟ ਤੱਕ ਰੁਕੇ, ਤਸਵੀਰਾਂ ਆਈਆਂ ਸਾਹਮਣੇ
Follow Us On

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜੀ-20 ਦੇ ਰੁਝੇਵਿਆਂ ਦੇ ਵਿਚਕਾਰ ਐਤਵਾਰ ਸਵੇਰੇ ਆਪਣੀ ਆਸਥਾ ਲਈ ਕੁਝ ਸਮਾਂ ਕੱਢਿਆ ਅਤੇ ਦਿੱਲੀ ਦੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਤੋਂ ਪਹਿਲਾਂ ਬੀਤੇ ਦਿਨ ਰਿਸ਼ੀ ਸੁਨਕ ਜੀ-20 ਸੰਮੇਲਨ ਵਿੱਚ ਸ਼ਾਮਲ ਹੋਏ ਸਨ।

ਰਿਸ਼ੀ ਸੁਨਕ ਨੇ ਆਪਣੀ ਪਤਨੀ ਅਕਸ਼ਾ ਦੇ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਵੀ ਸ਼ਿਰਕਤ ਕੀਤੀ। ਦਿੱਲੀ ਪਹੁੰਚਣ ਤੋਂ ਬਾਅਦ ਉਹ ਕਨਾਟ ਪਲੇਸ ਵੀ ਗਏ।

ਦੱਸਣ ਯੋਗ ਹੈ ਕਿ ਦਿੱਲੀ ਪਹੁੰਚਣ ਤੋਂ ਪਹਿਲਾਂ ਇਕ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਹਿੰਦੂ ਹੋਣ ‘ਤੇ ਮਾਣ ਹੈ। ਦਿੱਲੀ ਪਹੁੰਚ ਕੇ ਵੀ ਰਿਸ਼ੀ ਸੁਨਕ ਨੇ ਇਹ ਗੱਲ ਦੁਹਰਾਈ ਕਿ ਉਨ੍ਹਾਂ ਨੂੰ ਹਿੰਦੂ ਹੋਣ ‘ਤੇ ਮਾਨ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪੂਰੇ ਰੀਤੀ ਰਿਵਾਜਾਂ ਨਾਲ ਭਗਵਾਨ ਸਵਾਮੀ ਨਰਾਇਣ ਦੇ ਦਰਸ਼ਨ ਕੀਤੇ। ਰਿਸ਼ੀ ਆਪਣੀ ਪਤਨੀ ਦੇ ਨਾਲ ਕਰੀਬ 45 ਮਿੰਟ ਤੱਕ ਮੰਦਰ ਵਿੱਚ ਰਹੇ। ਉਨ੍ਹਾਂ ਨੇ ਮੁੱਖ ਮੰਦਰ ਦੇ ਪਿੱਛੇ ਸਥਿਤ ਇੱਕ ਹੋਰ ਮੰਦਰ ਵਿੱਚ ਜਲਾਭਿਸ਼ੇਕ ਕੀਤਾ। ਉਨ੍ਹਾਂ ਦੀ ਸੁਰੱਖਿਆ ਲਈ ਮੰਦਰ ਦੇ ਅੰਦਰ ਅਤੇ ਬਾਹਰ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਰਿਸ਼ੀ ਸੁਨਕ ਨੂੰ ਮੰਦਿਰ ਦਾ ਮਾਡਲ ਗਿਫਟ ਕੀਤਾ

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਕਸ਼ਰਧਾਮ ਮੰਦਰ ਦੇ ਡਾਇਰੈਕਟਰ ਜਯੋਤਿੰਦਰ ਦਵੇ ਨੇ ਕਿਹਾ ਕਿ ਅਸੀਂ ਰਿਸ਼ੀ ਸੁਨਕ ਨੂੰ ਪੂਰਾ ਅਕਸ਼ਰਧਾਮ ਮੰਦਰ ਦਿਖਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮੰਦਰ ਦਾ ਮਾਡਲ ਗਿਫਟ ਕੀਤਾ ਤਾਂ ਜੋ ਉਹ ਮੰਦਰ ਨੂੰ ਯਾਦ ਕਰ ਸਕਣ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਸਨ। ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਬਹੁਤ ਸ਼ਰਧਵਾਭਨਾ ਵਾਲੇ ਇਨਸਾਨ ਹਨ।

ਜਯੋਤਿੰਦਰ ਦਵੇ ਦਾ ਕਹਿਣਾ ਹੈ ਕਿ ਰਿਸ਼ੀ ਸੁਨਕ ਬਹੁਤ ਦੇਰ ਤੱਕ ਮੰਦਰ ਵਿੱਚ ਰਹੇ। ਬਹੁਤ ਦੇਰ ਤੱਕ ਉਨ੍ਹਾਂ ਨੇ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਆਏ ਲੋਕ ਕਹਿ ਰਹੇ ਸਨ ਕਿ ਸਾਡੇ ਕੋਲ ਸਮਾਂ ਘੱਟ ਹੈ ਪਰ ਅਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਹਾਂ। ਉਨ੍ਹਾਂ ਨੇ ਇੱਥੇ ਪੂਰੀ ਸ਼ਰਧਾ ਨਾਲ ਪੂਜਾ ਕੀਤੀ।

ਜਯੋਤਿੰਦਰਾ ਨੇ ਅੱਗੇ ਕਿਹਾ ਕਿ ਅੱਜ ਅਸੀਂ ਜੋ ਦੇਖਿਆ ਉਹ ਪੂਰੀ ਤਰ੍ਹਾਂ ਸੱਚ ਹੈ। ਉਨ੍ਹਾਂ ਦੀਆਂ ਨਜ਼ਰਾਂ ਅਤੇ ਕੰਮਾਂ ਵਿਚ ਪਿਆਰ ਅਤੇ ਸ਼ਰਧਾ ਕਿਸੇ ਸਿਆਸੀ ਨੇਤਾ ਜਾਂ ਪ੍ਰਧਾਨ ਮੰਤਰੀ ਦੀ ਨਹੀਂ, ਸਗੋਂ ਇਕ ਸ਼ਰਧਾਲੂ ਦੀ ਸੀ।

ਰਿਸ਼ੀ ਸੁਨਕ ਦਾ ਭਾਰਤ ਨਾਲ ਪਿਆਰ

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਨਾ ਸਿਰਫ ਮੀਡੀਆ ਸਗੋਂ ਪੂਰੇ ਦੇਸ਼ ਦੀਆਂ ਨਜ਼ਰਾਂ ਲਈ ਵੀ ਰਹਿੰਦੀਆਂ ਹਨ। ਕਿਊਂਕਿ ਉਹ ਭਾਰਤੀ ਮੂਲ ਦੇ ਹਨ। ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਇਨਫੋਸਿਸ ਦੇ ਸੰਸਥਾਪਕ ਐਨਆਰ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ ਦੀ ਧੀ ਹੈ। ਸੁਨਕ ਅਕਸਰ ਭਾਰਤ ਅਤੇ ਇਸ ਦੇ ਸੱਭਿਆਚਾਰ ਦੀ ਤਾਰੀਫ਼ ਕਰਦੇ ਹਨ। ਅਜਿਹੇ ‘ਚ ਉਨ੍ਹਾਂ ਦਾ ਭਾਰਤ ਦੌਰੇ ਦੌਰਾਨ ਮੀਡੀਆ ਅਤੇ ਹੋਰਨਾਂ ਦੀ ਨਜ਼ਰ ‘ਚ ਆਉਣਾ ਸੁਭਾਵਿਕ ਹੈ।

ਖਾਲਿਸਤਾਨੀ ‘ਤੇ ਰਿਸ਼ੀ ਸੁਨਕ ਨੇ ਕੀ ਕਿਹਾ

ਰਿਸ਼ੀ ਸੁਨਕ ਨੇ ਖਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ‘ਚ ਵਧ ਰਹੀਆਂ ਚਿੰਤਾਵਾਂ ‘ਤੇ ਕਿਹਾ ਕਿ ਬ੍ਰਿਟੇਨ ਖਾਲਿਸਤਾਨ ਪੱਖੀ ਕੱਟੜਵਾਦ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਸੁਨਕ ਨੇ ਕਿਹਾ ਕਿ ਬ੍ਰਿਟੇਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਸਵੀਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ 2023 ਭਾਰਤ ਲਈ ਵੱਡਾ ਸਾਲ ਹੈ। ਭਾਰਤ ਨੂੰ ਅਜਿਹੀ ਗਲੋਬਲ ਲੀਡਰਸ਼ਿਪ ਦਿਖਾਉਣਾ ਬਹੁਤ ਹੀ ਸ਼ਾਨਦਾਰ ਹੈ।