Trending Video: ਜੈਮਾਲਾ ਖਤਮ ਹੁੰਦੇ ਹੀ ਜੋੜੇ ਨੇ ਸਟੇਜ ‘ਤੇ ਕੀਤਾ ਜ਼ਬਰਦਸਤ ਡਾਂਸ, ਲੋਕ ਬੋਲੇ – ਮਿਲ ਗਏ 36 ਗੁਣ, ਵੋਖੋ ਵੀਡੀਓ
Couple Dance on Stage: ਇੰਟਰਨੈੱਟ ਦੀ ਦੁਨੀਆ ਵਿੱਚ ਇਨ੍ਹੀਂ ਦਿਨੀਂ ਇੱਕ ਲਾੜਾ-ਲਾੜੀ ਦਾ ਇੱਕ ਡਾਂਸ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਇਹ ਜੋੜਾ ਖੁਸ਼ੀ ਨਾਲ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ- ਪੰਡਿਤ ਜੀ ਨੇ 36 ਦੇ 36 ਗੁਣ ਮਿਲਵਾ ਦਿੱਤੇ।
ਕਿਸੇ ਵੀ ਵਿਅਕਤੀ ਲਈ ਵਿਆਹ ਇੱਕ ਬਹੁਤ ਵੱਡਾ ਮੌਕਾ ਹੁੰਦਾ ਹੈ। ਜਿਸ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਾਡੇ ਦੇਸ਼ ਵਿੱਚ ਵਿਆਹ ਤਿਉਹਾਰ ਅਤੇ ਪਰੰਪਰਾਵਾਂ ਨਾਲ ਭਰੇ ਹੋਏ ਹੁੰਦੇ ਹਨ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ‘ਤੇ ਵਿਆਹ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਜਿਨ੍ਹਾਂ ਨੂੰ ਨਾ ਸਿਰਫ ਲੋਕਾਂ ਵੱਲੋਂ ਵੇਖਿਆ ਜਾਂਦਾ ਹੈ, ਸਗੋਂ ਉਹ ਵੱਖ-ਵੱਖ ਪਲੇਟਫਾਰਮਾਂ ‘ਤੇ ਸ਼ੇਅਰ ਵੀ ਕਰਦੇ ਹਨ। ਇਹ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ।
ਖਾਸ ਤੌਰ ‘ਤੇ ਲਾੜਾ-ਲਾੜੀ ਨਾਲ ਸਬੰਧਤ ਵੀਡੀਓ ਕੰਟੈਂਟ ਯੂਜ਼ਰਸ ਬਹੁਤ ਦਿਲਚਸਪੀ ਨਾਲ ਦੇਖਣਾ ਪਸੰਦ ਕਰਦੇ ਹਨ। ਹਾਲ ਹੀ ਦੇ ਦਿਨਾਂ ਵਿੱਚ ਵੀ ਇੱਕ ਵੀਡੀਓ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ- ਲੱਗਦਾ ਹੈ ਕਿ ਇਹ ਉਹ ਕਪਲ ਹੈ, ਜਿਨ੍ਹਾਂ ਦੇ 36 ‘ਚੋਂ 36 ਗੁਣ ਮਿਲ ਗਏ ਹਨ।
ਸਾਡੇ ਦੇਸ਼ ਵਿੱਚ ਵਿਆਹ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਇਸ ਦੌਰਾਨ ਹਾਸੇ-ਠੱਠੇ ਦਾ ਦੌਰ ਵੀ ਚੱਲਦਾ ਹੈ। ਕੋਈ ਸਮਾਂ ਸੀ ਜਦੋਂ ਬਾਰਾਤੀ ਕੁੜੀ ਵਾਲਿਆਂ ਦੇ ਘਰ ਆ ਕੇ ਪਰਫਾਰਮੈਂਸ ਦਿਆ ਕਰਦੇ ਸਨ ਪਰ ਹੁਣ ਇੱਥੇ ਸਮਾਂ ਬਿਲਕੁਲ ਬਦਲ ਗਿਆ ਹੈ। ਅੱਜਕੱਲ੍ਹ ਆਲਮ ਇਹ ਹੈ ਕਿ ਲਾੜੀ ਵੀ ਆਪਣੇ ਲਾੜੇ ਅਤੇ ਬਾਰਾਤੀਆਂ ਨਾਲ ਆਪਣਏ ਵਿਆਹ ਨੂੰ ਏਂਜੌਏ ਕਰਦੀ ਹੈ। ਹੁਣ ਇਹ ਕਲਿੱਪ ਨੂੰ ਹੀ ਦੇਖ ਲਵੋ ਜਿੱਥੇ ਲਾੜਾ-ਲਾੜੀ ਮਸਤੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖਣ ਤੋਂ ਬਾਅਦ, ਯਕੀਨ ਮੰਨੋ, ਤੁਹਾਨੂੰ ਵੀ ਬਹੁਤ ਮਜਾ ਆਉਣ ਵਾਲਾ ਹੈ।
ਇੱਥੇ ਦੇਖੋ ਵੀਡੀਓ
ਇਹ ਵੀ ਪੜ੍ਹੋ
ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਵਰਮਾਲਾ ਦੀ ਰਸਮ ਤੋਂ ਬਾਅਦ ਲਾੜਾ-ਲਾੜੀ ਸਟੇਜ ‘ਤੇ ਖੜ੍ਹੇ ਹੋ ਕੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ। ਸਟੇਜ ‘ਤੇ ਦੋਵੇਂ ਇਕੱਠੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ। ਕਲਿੱਪ ‘ਚ ਦੋਵੇਂ ਮਸ਼ਹੂਰ ਭੋਜਪੁਰੀ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਆਪਣੀ ਇਸ ਪਰਫਾਰਮੈਂਸ ਦੌਰਾਨ ਇਹ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਥੇ ਮੌਜੂਦ ਹਨ। ਦੱਸ ਦੇਈਏ ਕਿ ਜੋੜੇ ਦੇ ਇਸ ਡਾਂਸ ਪਰਫਾਰਮੈਂਸ ਨੇ ਸੋਸ਼ਲ ਮੀਡੀਆ ਦੀ ਦੁਨੀਆ ‘ਚ ਧਮਾਲ ਮਚਾਇਆ ਹੋਇਆ ਹੈ।
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ sumitchauhanwsingh ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਲੱਖਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕੁਮੈਂਟ ਕਰਕੇ ਆਪਣੇ ਪ੍ਰਤੀਕਰਮ ਦੇ ਰਹੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ