ਸੋਨੀਪਤ ਵਿਖੇ ਟ੍ਰੇਨ ‘ਚ ਬੰਬ ਦੀ ਅਫਵਾਹ, ਮੱਚਿਆ ਹੜਕੰਪ, ਗੋਹਾਨਾ ‘ਚ ਖਾਲੀ ਕਰਵਾਈ ਗਈ ਟ੍ਰੇਨ

Updated On: 

23 Jun 2023 15:47 PM

Bomb Threat in Passenger Train: ਸੋਨੀਪਤ 'ਚ ਪੈਸੰਜਰ ਟ੍ਰੇਨ 'ਚ ਬੰਬ ਹੋਣ ਦੀ ਅਫਵਾਹ ਤੋਂ ਬਾਅਦ ਹੜਕੰਪ ਮਚ ਗਿਆ ਹੈ। ਰੋਹਤਕ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ।

ਸੋਨੀਪਤ ਵਿਖੇ ਟ੍ਰੇਨ ਚ ਬੰਬ ਦੀ ਅਫਵਾਹ, ਮੱਚਿਆ ਹੜਕੰਪ, ਗੋਹਾਨਾ ਚ ਖਾਲੀ ਕਰਵਾਈ ਗਈ ਟ੍ਰੇਨ
Follow Us On

Bomb Threat: ਹਰਿਆਣਾ ਦੇ ਸੋਨੀਪਤ ‘ਚ ਪੈਸੰਜਰ ਟ੍ਰੇਨ ‘ਚ ਬੰਬ ਹੋਣ ਦੀ ਅਫਵਾਹ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਪਾਣੀਪਤ ਤੋਂ ਜੀਂਦ ਜਾ ਰਹੀ ਪੈਸੰਜਰ ਰੇਲਗੱਡੀ (Passenger Train) ਵਿੱਚ ਬੰਬ ਹੋਣ ਦੀ ਖ਼ਬਰ ਮਿਲੀ ਹੈ। ਇਹ ਟ੍ਰੇਨ ਪਾਣੀਪਤ ਤੋਂ ਰੋਹਤਕ ਜਾ ਰਹੀ ਸੀ। ਜਿਸ ਨੂੰ ਗੋਹਾਨਾ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ।

ਪਾਣੀਪਤ ਤੋਂ ਜੀਂਦ ਜਾਣ ਵਾਲੀ ਇੱਕ ਹੋਰ ਟ੍ਰੇਨ ਨੂੰ ਪਿਲੁਖੇੜਾ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ। ਗੋਹਾਨਾ ਵਿੱਚ ਰੋਹਤਕ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ।

ਰੇਲਵੇ ਸਟੇਸ਼ਨ ਨੂੰ ਵੀ ਕਰਵਾਇਆ ਖਾਲੀ

ਡੌਗ ਸਕੁਐਡ ਦੀ ਟੀਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਟ੍ਰੇਨ ਦੇ ਨਾਲ-ਨਾਲ ਪੂਰੇ ਰੇਲਵੇ ਸਟੇਸ਼ਨ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਇਨ੍ਹਾਂ ਦੋਵਾਂ ਟ੍ਰੇਨਾਂ ਦੀ ਤਲਾਸ਼ੀ ਲੈ ਰਹੀ ਹੈ। ਇਸ ਤਲਾਸ਼ੀ ਮੁਹਿੰਮ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਇਥੇ ਦੱਸਣਯੋਗ ਹੈ ਕਿ ਜੀਆਰਪੀ ਹੈੱਡ ਕੁਆਰਟਰ ਵਿੱਚ ਬੰਬ ਦੀ ਸੂਚਨਾ ਦੇਣ ਵਾਲੇ ਦੀ ਵੀ ਪੁਲਿਸ ਭਾਲ ਕਰ ਰਹੀ ਹੈ।

ਟ੍ਰੇਨ ਨੂੰ ਗੋਹਾਨਾ ਰੇਲਵੇ ਸਟੇਸ਼ਨ ‘ਤੇ ਰੋਕਿਆ

ਮਿਲੀ ਜਾਣਕਾਰੀ ਮੁਤਾਬਕ ਜੀਆਰਪੀ ਨੂੰ ਜੀਂਦ ਤੋਂ ਰੋਹਤਕ ਜਾ ਰਹੀ ਯਾਤਰੀ ਟ੍ਰੇਨ 04008 ਵਿੱਚ ਬੰਬ (Bomb) ਹੋਣ ਦੀ ਸੂਚਨਾ ਮਿਲੀ ਸੀ। ਇੱਕ ਵਿਅਕਤੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਜੀਆਰਪੀ ਹੈੱਡਕੁਆਰਟਰ ਦੇ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਪੈਸੰਜਰ ਟ੍ਰੇਨ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਟ੍ਰੇਨ ਦੀ ਲੋਕੇਸ਼ਨ ਚੈਕ ਕਰ ਇਸ ਟ੍ਰੇਨ ਨੂੰ ਗੋਹਾਨਾ ਰੇਲਵੇ ਸਟੇਸ਼ਨ ‘ਤੇ ਹੀ ਰੋਕ ਦਿੱਤਾ ਗਿਆ।

ਇਸ ਤੋਂ ਬਾਅਦ ਯਾਤਰੀਆਂ ਨੂੰ ਟ੍ਰੇਨ ਤੋਂ ਉਤਾਰ ਦਿੱਤਾ ਗਿਆ ਅਤੇ ਰੇਲਵੇ ਸਟੇਸ਼ਨ ਨੂੰ ਖਾਲੀ ਕਰਵਾ ਦਿੱਤਾ ਗਿਆ। ਫਿਲਹਾਲ ਵੱਖ- ਵੱਖ ਟੀਮਾਂ ਟ੍ਰੇਨ ਦੀ ਚੈਕਿੰਗ ਕਰ ਰਹੀਆਂ ਹਨ। ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਬੰਬ ਵਰਗੀ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ