ਮਣੀਪੁਰ ‘ਚ ਸੰਨੀ ਲਿਓਨੀ ਦੇ ਫੈਸ਼ਨ ਸ਼ੋਅ ਨੇੜੇ ਧਮਾਕਾ, ਹਿੱਲ ਗਿਆ ਪੂਰਾ ਇਲਾਕਾ

Published: 

04 Feb 2023 13:37 PM IST

ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਇਕ ਫੈਸ਼ਨ ਸ਼ੋਅ ਦੇ ਸਥਾਨ ਨੇੜੇ ਸ਼ਨੀਵਾਰ ਨੂੰ ਵੱਡਾ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਫੈਸ਼ਨ ਸ਼ੋਅ 'ਚ ਹਿੱਸਾ ਲੈਣ ਲਈ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਵੀ ਪਹੁੰਚਣ ਵਾਲੀ ਸੀ।

ਮਣੀਪੁਰ ਚ ਸੰਨੀ ਲਿਓਨੀ ਦੇ ਫੈਸ਼ਨ ਸ਼ੋਅ ਨੇੜੇ ਧਮਾਕਾ, ਹਿੱਲ ਗਿਆ ਪੂਰਾ ਇਲਾਕਾ
Follow Us On
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਐਤਵਾਰ ਨੂੰ ਮਣੀਪੁਰ ਦੇ ਇੰਫਾਲ ‘ਚ ਹੋਣ ਵਾਲੇ ਫੈਸ਼ਨ ਸ਼ੋਅ ‘ਚ ਪਹੁੰਚਣ ਵਾਲੀ ਸੀ। ਇਸ ਤੋਂ ਪਹਿਲਾਂ ਇੱਥੇ ਘਟਨਾ ਵਾਲੀ ਥਾਂ ਨੇੜੇ ਆਈਈਡੀ ਧਮਾਕਾ ਹੋ ਗਿਆ।

ਫੈਸ਼ਨ ਸ਼ੋਅ ਦੇ ਸਥਾਨ ਨੇੜੇ ਹੋਇਆ ਵੱਡਾ ਧਮਾਕਾ

ਮਣੀਪੁਰ ਦੀ ਰਾਜਧਾਨੀ ਇੰਫਾਲ ‘ਚ ਇਕ ਫੈਸ਼ਨ ਸ਼ੋਅ ਦੇ ਸਥਾਨ ਨੇੜੇ ਸ਼ਨੀਵਾਰ ਨੂੰ ਵੱਡਾ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਫੈਸ਼ਨ ਸ਼ੋਅ ‘ਚ ਹਿੱਸਾ ਲੈਣ ਲਈ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਵੀ ਪਹੁੰਚਣ ਵਾਲੀ ਸੀ। ਐਤਵਾਰ ਨੂੰ ਇੱਥੇ ਇੱਕ ਫੈਸ਼ਨ ਸ਼ੋਅ ਹੋਣਾ ਸੀ।

ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ ਧਮਾਕੇ ਦੀ ਜ਼ਿੰਮੇਵਾਰੀ

ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ, ਮਨੀਪੁਰ ਦੀ ਰਾਜਧਾਨੀ ਦੇ ਹੱਟਾ ਕਾਂਗਜੇਬੁੰਗ ਖੇਤਰ ਵਿੱਚ ਵਾਪਰੀ ਇਸ ਘਟਨਾ ਵਿੱਚ ਕੋਈ ਜਖਮੀ ਨਹੀਂ ਹੋਇਆ। ਇਹ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਘਟਨਾ ਵਾਲੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਹੋਇਆ। ਅਧਿਕਾਰੀ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ਵਿੱਚ ਆਈਈਡੀ ਜਾਂ ਗ੍ਰੈਨੇਡ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।