ਤੁਰਕੀ ਸੰਸਦ ਦੇ ਕੋਲ ਆਤਮਘਾਤੀ ਹਮਲਾ, ਅੱਤਵਾਦੀ ਨੇ ਖੁਦ ਨੂੰ ਬੰਬ ਨਾਲ ਉਡਾਇਆ, ਦੂਜਾ ਢੇਰ

Updated On: 

01 Oct 2023 15:24 PM

ਤੁਰਕੀ ਦੀ ਸੰਸਦ ਦੇ ਨੇੜੇ ਇੱਕ ਵੱਡੇ ਅੱਤਵਾਦੀ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਹ ਹਮਲਾ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋਇਆ। ਹਮਲੇ 'ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਉੱਥੇ ਦੋ ਅੱਤਵਾਦੀ ਸਨ, ਜਿਨ੍ਹਾਂ 'ਚੋਂ ਇਕ ਨੂੰ ਬੇਅਸਰ ਕਰ ਦਿੱਤਾ ਗਿਆ ਅਤੇ ਦੂਜੇ ਨੇ ਖੁਦ ਨੂੰ ਉਡਾ ਲਿਆ।

ਤੁਰਕੀ ਸੰਸਦ ਦੇ ਕੋਲ ਆਤਮਘਾਤੀ ਹਮਲਾ, ਅੱਤਵਾਦੀ ਨੇ ਖੁਦ ਨੂੰ ਬੰਬ ਨਾਲ ਉਡਾਇਆ, ਦੂਜਾ ਢੇਰ
Follow Us On

World News: ਤੁਰਕੀ ਦੀ ਸੰਸਦ ਦੇ ਨੇੜੇ ਆਤਮਘਾਤੀ ਹਮਲਾ (Terrorist attack) ਹੋਇਆ ਹੈ। ਤੁਰਕੀ ਦੇ ਗ੍ਰਹਿ ਮੰਤਰਾਲੇ ਨੇ ਇਸ ਹਮਲੇ ਨੂੰ ‘ਅੱਤਵਾਦੀ ਹਮਲਾ’ ਦੱਸਿਆ ਹੈ। ਮੰਤਰਾਲੇ ਨੇ ਕਿਹਾ ਕਿ ਸੰਸਦ ਦੇ ਨੇੜੇ ਦੋ ਅੱਤਵਾਦੀ ਸਨ। ਇਨ੍ਹਾਂ ਵਿਚੋਂ ਇਕ ਨੂੰ ਸੁਰੱਖਿਆ ਬਲਾਂ ਨੇ ਬੇਅਸਰ ਕਰ ਦਿੱਤਾ ਅਤੇ ਦੂਜੇ ਨੇ ਸੰਭਾਵਤ ਤੌਰ ‘ਤੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਤੁਰਕੀ ਵਿੱਚ ਇਹ ਹਮਲਾ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋਇਆ ਹੈ। ਹਮਲੇ ‘ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ।

ਸਥਾਨਕ ਮੀਡੀਆ ਮੁਤਾਬਕ ਬੰਬ ਸਕੁਐਡ (Bomb Squad) ਮੌਕੇ ‘ਤੇ ਪਹੁੰਚ ਗਿਆ ਹੈ। ਉਹ ਮੌਕੇ ਦੀ ਜਾਂਚ ਕਰ ਰਹੇ ਹਨ। ਬੰਬ ਨਿਰੋਧਕ ਦਸਤੇ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਸੰਸਦ ਨੇੜੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਪੁਲਿਸ ਦੀ ਟੀਮ ਵੀ ਇਲਾਕੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮੌਕੇ ‘ਤੇ ਮੈਡੀਕਲ ਟੀਮ ਵੀ ਭੇਜੀ ਗਈ ਹੈ। ਹਮਲੇ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਇਹ ਧਮਾਕਾ ਸੰਸਦ ਦੇ ਖੁੱਲ੍ਹਣ ਤੋਂ ਕੁਝ ਘੰਟੇ ਪਹਿਲਾਂ ਹੋਇਆ

ਤੁਰਕੀ ਦੇ ਗ੍ਰਹਿ ਮੰਤਰੀ (Home Minister) ਨੇ ਕਿਹਾ ਕਿ ਇਕ ਆਤਮਘਾਤੀ ਹਮਲਾਵਰ ਨੇ ਐਤਵਾਰ ਨੂੰ ਉਨ੍ਹਾਂ ਦੇ ਮੰਤਰਾਲੇ ਦੇ ਨੇੜੇ ਵਿਸਫੋਟਕਾਂ ਨਾਲ ਧਮਾਕਾ ਕੀਤਾ ਸੀ। ਦੂਜਾ ਹਮਲਾਵਰ ਪੁਲਿਸ ਨਾਲ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ। ਮੰਤਰੀ ਅਲੀ ਯੇਰਲੀਕਾਯਾ ਨੇ ਕਿਹਾ ਕਿ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਹੋਏ ਹਮਲੇ ਦੌਰਾਨ ਦੋ ਪੁਲਿਸ ਅਧਿਕਾਰੀ ਮਾਮੂਲੀ ਜ਼ਖ਼ਮੀ ਹੋਏ ਹਨ। ਇਹ ਹਮਲਾ ਗਰਮੀਆਂ ਦੀ ਛੁੱਟੀ ਤੋਂ ਬਾਅਦ ਸੰਸਦ ਦੇ ਮੁੜ ਖੁੱਲ੍ਹਣ ਤੋਂ ਕੁਝ ਘੰਟੇ ਪਹਿਲਾਂ ਹੋਇਆ।

ਇਸਤਾਂਬੁਲ ‘ਚ ਧਮਾਕਾ, ਦੋ ਲੋਕਾਂ ਦੀ ਮੌਤ

ਸੁਰੱਖਿਆ ਬਲਾਂ ਨੇ ਤੁਰੰਤ ਪ੍ਰਭਾਵਿਤ ਸੜਕ ਨੂੰ ਘੇਰ ਲਿਆ, ਜਦੋਂ ਕਿ ਨਗਰਪਾਲਿਕਾ ਅਤੇ ਆਫ਼ਤ ਅਤੇ ਐਮਰਜੈਂਸੀ (Emergency) ਪ੍ਰਬੰਧਨ ਅਥਾਰਟੀ (ਏਐਫਏਡੀ) ਦੀਆਂ ਟੀਮਾਂ ਨੇ ਇਮਾਰਤ ਦੇ ਅੰਦਰ ਬਚਾਅ ਅਤੇ ਰਾਹਤ ਕਾਰਜ ਕੀਤੇ ਅਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦਾ ਮਲਬਾ ਨੇੜੇ ਦੇ ਵਾਹਨਾਂ ‘ਤੇ ਡਿੱਗ ਗਿਆ। ਕਈ ਵਾਹਨ ਨੁਕਸਾਨੇ ਗਏ। ਮਲਬਾ ਡਿੱਗਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਧਮਾਕੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਹਫੜਾ-ਦਫੜੀ ਮੱਚ ਗਈ।