ਭਾਜਪਾ ਦਾ ‘ਮਿਸ਼ਨ 60’, ਯੂਪੀ-ਬਿਹਾਰ-ਬੰਗਾਲ ਅਤੇ ਕੇਰਲ ‘ਚ ਮੁਸਲਮਾਨਾਂ ਦਾ ਭਰੋਸਾ ਜਿੱਤਣ ਦਾ ਪਲਾਨ ਤਿਆਰ
Bhartiya Janta Party (ਭਾਜਪਾ) ਨੇ ਮੁਸਲਮਾਨਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਸੂਫੀ ਸੰਵਾਦ ਮਹਾਂ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ 60 ਸੀਟਾਂ ਦਾ ਟੀਚਾ ਰੱਖਿਆ ਗਿਆ ਹੈ।
ਨਵੀਂ ਦਿੱਲੀ: ਆਗਾਮੀ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਮੁਸਲਿਮ ਆਊਟਰੀਚ ਪ੍ਰੋਗਰਾਮ (Muslim Outreach Programme) ਤਹਿਤ ਅੱਜ ਤੋਂ ਸੂਫ਼ੀ ਸੰਵਾਦ ਮਹਾਂ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਭਾਜਪਾ ਹੈੱਡਕੁਆਰਟਰ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਪਾਰਟੀ ਨੇ 150 ਗੈਰ-ਸਿਆਸੀ ਲੋਕਾਂ, ਖਾਸ ਤੌਰ ‘ਤੇ ਪੇਸ਼ੇਵਰਾਂ ਦੀ ਟੀਮ ਬਣਾਈ ਹੈ, ਜੋ ਮੋਦੀ ਸਰਕਾਰ ਵਲੋਂ ਮੁਸਲਮਾਨਾਂ ਲਈ ਕੀਤੇ ਗਏ ਕੰਮਾਂ ਬਾਰੇ ਪ੍ਰਚਾਰ ਕਰੇਗੀ। ਇਸ ਪ੍ਰੋਗਰਾਮ ਨੂੰ ਇੱਕ ਸਾਲ ਤੱਕ ਦੇਸ਼ ਭਰ ਵਿੱਚ ਚਲਾਉਣ ਦੀ ਯੋਜਨਾ ਹੈ, ਜਿਸ ਦਾ ਅੰਤ ਪੀਐਮ ਮੋਦੀ ਦੀ ਜਨ ਸਭਾ ਨਾਲ ਹੋਵੇਗਾ।
60 ਸੀਟਾਂ ਨੂੰ ਨਿਸ਼ਾਨਾ ਬਣਾ ਕੇ ਤਿਆਰ ਕੀਤਾ ਗਿਆ ਪਲਾਨ
ਇਹ ਆਊਟਰੀਚ ਪ੍ਰੋਗਰਾਮ ਦੇਸ਼ ਦੀਆਂ ਲਗਭਗ 60 ਸੀਟਾਂ ਨੂੰ ਨਿਸ਼ਾਨਾ ਬਣਾ ਕੇ ਤਿਆਰ ਕੀਤਾ ਗਿਆ ਹੈ। ਭਾਜਪਾ ਘੱਟ ਗਿਣਤੀ ਫਰੰਟ ਵੱਲੋਂ ਚਲਾਏ ਜਾ ਰਹੇ ਸੂਫੀ ਸੰਵਾਦ ਮਹਾਂ ਅਭਿਆਨ ਨੂੰ ਦੇਸ਼ ਭਰ ਦੇ ਮੁਸਲਿਮ ਬਹੁਗਿਣਤੀ ਖੇਤਰਾਂ ਵਿੱਚ ਚਲਾਇਆ ਜਾਵੇਗਾ। ਸੂਫੀ ਸੰਵਾਦ ਉਨ੍ਹਾਂ ਖੇਤਰਾਂ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁਸਲਿਮ ਆਬਾਦੀ 20 ਫੀਸਦੀ ਤੋਂ ਵੱਧ ਹੋਵੇਗੀ। ਇਸ ਵਿੱਚ ਉੱਤਰ ਪ੍ਰਦੇਸ਼, ਕੇਰਲ, ਬਿਹਾਰ, ਪੱਛਮੀ ਬੰਗਾਲ ਸਮੇਤ ਕਈ ਰਾਜਾਂ ਵਿੱਚ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ।
ਘੱਟ ਗਿਣਤੀ ਮੋਰਚਾ ਵੱਲੋਂ ਮੁਸਲਿਮ ਬਹੁਲ ਲੋਕ ਸਭਾ ਹਲਕਿਆਂ ਜਿਵੇਂ ਯੂਪੀ ਦੇ ਸਹਾਰਨਪੁਰ, ਮੇਰਠ, ਰਾਮਪੁਰ, ਆਜ਼ਮਗੜ੍ਹ ਅਤੇ ਬਿਹਾਰ ਦੇ ਕਿਸ਼ਨਗੰਜ, ਅਰਰੀਆ, ਕਟਿਹਾਰ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਇਸ ਦੇ ਨਾਲ ਹੀ ਬੰਗਾਲ ਅਤੇ ਕੇਰਲ ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ