Haryana Assembly Election: ਹਰਿਆਣਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਵਿਨੇਸ਼ ਫੋਗਾਟ ਦੇ ਸਾਹਮਣੇ ਕਿਸ ਨੂੰ ਉਤਾਰਿਆ?

Updated On: 

10 Sep 2024 17:16 PM

Haryana BJP Released Second List: ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 88 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਅੱਜ ਮੰਗਲਵਾਰ ਨੂੰ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਤੋਂ ਪਹਿਲਾਂ ਪਾਰਟੀ ਨੇ ਹੁਣ ਤੱਕ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

Haryana Assembly Election: ਹਰਿਆਣਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਵਿਨੇਸ਼ ਫੋਗਾਟ ਦੇ ਸਾਹਮਣੇ ਕਿਸ ਨੂੰ ਉਤਾਰਿਆ?

25 ਨੂੰ ਮੈਗਾ ਮੈਂਬਰਸ਼ਿਪ ਮੁਹਿੰਮ ਚਲਾਏਗੀ ਭਾਜਪਾ

Follow Us On

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। 21 ਉਮੀਦਵਾਰਾਂ ਦੇ ਨਾਂ ਸੂਚੀ ਵਿੱਚ ਹਨ, ਇਸ ਵਿੱਚ ਪਾਰਟੀ ਨੇ ਸੀਟ ਟਿਕਟ ਵੀ ਬਦਲੀ ਹੈ। ਪਾਰਟੀ ਨੇ ਇਸ ਤੋਂ ਪਹਿਲਾਂ 67 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਭਾਵ ਭਾਜਪਾ ਹੁਣ ਤੱਕ 87 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਜਿਹੜੀਆਂ ਤਿੰਨ ਸੀਟਾਂ ਰੋਕੀਆਂ ਗਈਆਂ ਹਨ, ਉਨ੍ਹਾਂ ਵਿੱਚ ਫਰੀਦਾਬਾਦ ਐਨਆਈਟੀ, ਮਹਿੰਦਰਗੜ੍ਹ ਅਤੇ ਸਿਰਸਾ ਸੀਟਾਂ ਸ਼ਾਮਲ ਹਨ।

ਪਾਰਟੀ ਨੇ ਨਰਾਇਣਗੜ੍ਹ ਤੋਂ ਪਵਨ ਸੈਣੀ, ਪਿਹੋਵਾ ਤੋਂ ਜੈ ਭਗਵਾਨ, ਪੁੰਡਰੀ ਤੋਂ ਸਤਪਾਲ ਜੰਬਾ, ਅਸੰਧ ਤੋਂ ਯੋਗੇਂਦਰ ਰਾਣਾ, ਗਨੌਰ ਤੋਂ ਦੇਵੇਂਦਰ ਕੌਸ਼ਿਕ, ਰਾਏ ਤੋਂ ਕ੍ਰਿਸ਼ਨ ਗਹਿਲਾਵਤ, ਬੜੌਦਾ ਤੋਂ ਪ੍ਰਦੀਪ ਸਾਂਗਵਾਨ, ਜੁਲਾਨਾ ਤੋਂ ਕੈਪਟਨ ਯੋਗੇਸ਼ ਬੇਰਾਗੀ, ਨਰਵਾਣਾ ਤੋਂ ਕੁਸ਼ਨ ਕੁਮਾਰ ਬੇਦੀ ਨੂੰ ਟਿਕਟਾਂ ਦਿੱਤੀਆਂ ਹਨ। ਜੁਲਾਨਾ ਵਿੱਚ ਯੋਗੇਸ਼ ਬੈਰਾਗੀ ਦਾ ਮੁਕਾਬਲਾ ਕਾਂਗਰਸ ਦੀ ਵਿਨੇਸ਼ ਫੋਗਾਟ ਨਾਲ ਹੋਵੇਗਾ।

ਕੁਰੂਕਸ਼ੇਤਰ ਦੀ ਪਿਹੋਵਾ ਸੀਟ ‘ਤੇ ਭਾਜਪਾ ਨੇ ਉਮੀਦਵਾਰ ਬਦਲਿਆ ਹੈ। ਭਾਜਪਾ ਨੇ ਹੁਣ ਜੈਭਗਵਾਨ ਸ਼ਰਮਾ ਡੀਡੀ ਨੂੰ ਪਿਹੋਵਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਅੱਜ ਹੀ ਪਾਰਟੀ ਦੇ ਪਿਹੋਵਾ ਤੋਂ ਪਹਿਲਾਂ ਐਲਾਨੇ ਉਮੀਦਵਾਰ ਕੰਵਲਜੀਤ ਅਜਰਾਨਾ ਨੇ ਟਿਕਟ ਵਾਪਸ ਕਰ ਦਿੱਤੀ ਸੀ। ਅਜਰਾਨਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਰੋਹਤਕ ਤੋਂ ਸਾਬਕਾ ਮੰਤਰੀ ਮਨੀਸ਼ ਗਰੋਵਰ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।

ਗਨੌਰ ਵਿੱਚ ਨਿਰਮਲ ਰਾਣੀ ਦੀ ਥਾਂ ਦੇਵੇਂਦਰ ਕੌਸ਼ਿਕ ਨੂੰ ਟਿਕਟ

ਉੱਧਰ, ਪਾਰਟੀ ਨੇ ਗਨੌਰ ਤੋਂ ਭਾਜਪਾ ਦੀ ਮੌਜੂਦਾ ਵਿਧਾਇਕ ਨਿਰਮਲ ਰਾਣੀ ਨੂੰ ਟਿਕਟ ਨਹੀਂ ਦਿੱਤੀ ਹੈ। ਉਨ੍ਹਾਂ ਦੀ ਥਾਂ ਦੇਵੇਂਦਰ ਕੌਸ਼ਿਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੂੰ ਰਾਏ ਸੀਟ ਤੋਂ ਟਿਕਟ ਨਹੀਂ ਦਿੱਤੀ ਗਈ ਹੈ, ਉਨ੍ਹਾਂ ਦੀ ਜਗ੍ਹਾ ਪਾਰਟੀ ਨੇ ਕ੍ਰਿਸ਼ਨ ਗਹਿਲਾਵਤ ਨੂੰ ਮੈਦਾਨ ‘ਚ ਉਤਾਰਿਆ ਹੈ। ਮੋਹਨ ਲਾਲ ਬਡੋਲੀ ਨੇ ਜਥੇਬੰਦੀ ਵਿੱਚ ਕੰਮ ਕਰਨ ਲਈ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।

21 ‘ਚੋਂ ਇਨ੍ਹਾਂ 7 ਸੀਟਾਂ ‘ਤੇ ਟਿਕਟ ਕੱਟੀ

  • ਹੋਡਲ ਤੋਂ ਜਗਦੀਸ਼ ਨਾਇਰ ਦੀ ਟਿਕਟ ਕੱਟੀ
    ਹਥੀਨ ਤੋਂ ਪ੍ਰਵੀਨ ਡਾਗਰ ਦੀ ਟਿਕਟ ਕੱਟੀ
    ਸੀਮਾ ਤ੍ਰਿਖਾ ਬੜਖਲ ਤੋਂ ਕੱਟੀ
    ਬਾਵਲ ਤੋਂ ਬਨਵਾਰੀ ਲਾਲ ਦੀ ਟਿਕਟ ਕੱਟੀ
    ਪਟੌਦੀ ਤੋਂ ਸੱਤਿਆਪ੍ਰਕਾਸ਼ ਜਾਰਾਵਤ ਦੀ ਟਿਕਟ ਕੱਟੀ
    ਰਾਏ ਤੋਂ ਮੋਹਨ ਲਾਲ ਬਡੋਲੀ ਦੀ ਦੀ ਟਿਕਟ ਕੱਟੀ
    ਗਨੌਰ ਤੋਂ ਨਿਰਮਲ ਰਾਣੀ ਦੀ ਦੀ ਟਿਕਟ ਕੱਟੀ

ਸਮਾਜਿਕ ਸਮੀਕਰਨ ਸਾਧਨ ਦੀ ਕੋਸ਼ਿਸ਼

ਭਾਜਪਾ ਨੇ ਟਿਕਟ ਵਿੱਚ ਸਮਾਜਿਕ ਸਮੀਕਰਨ ਸਾਧਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। 21 ਉਮੀਦਵਾਰਾਂ ਦੀ ਸੂਚੀ ਵਿੱਚ ਇੱਕ ਸੈਣੀ, ਦੋ ਬ੍ਰਾਹਮਣ, ਦੋ ਰਾਜਪੂਤ, ਤਿੰਨ ਜਾਟ, 1 ਰੋਰ, 1 ਵੈਰਾਗੀ, 1 ਜਾਟ ਸਿੱਖ, 3 ਪੰਜਾਬੀ, 1 ਅਹੀਰ, 3 ਜਾਟਵ ਅਤੇ 2 ਮੁਸਲਿਮ ਉਮੀਦਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਅਨੁਸੂਚਿਤ ਜਾਤੀ ਦੇ ਉਮੀਦਵਾਰ ਅਤੇ ਦੋ ਮਹਿਲਾ ਉਮੀਦਵਾਰ ਵੀ ਮੈਦਾਨ ਵਿੱਚ ਹਨ।

90 ਸੀਟਾਂ ‘ਤੇ 5 ਅਕਤੂਬਰ ਨੂੰ ਹੋਣਗੀਆਂ ਚੋਣਾਂ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇੱਕੋ ਪੜਾਅ ‘ਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸੂਬੇ ਵਿੱਚ ਪਹਿਲੀ ਅਕਤੂਬਰ ਨੂੰ ਚੋਣਾਂ ਹੋਣੀਆਂ ਸਨ ਪਰ ਚੋਣ ਕਮਿਸ਼ਨ ਨੇ ਤਿਉਹਾਰਾਂ ਅਤੇ ਛੁੱਟੀਆਂ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ। ਪਹਿਲਾਂ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣੇ ਸਨ, ਪਰ ਹੁਣ ਇਹ 8 ਅਕਤੂਬਰ ਨੂੰ ਸਾਹਮਣੇ ਆਉਣਗੇ।