‘ਮੁਹੱਬਤ ਦੀ ਦੁਕਾਨ’ ਨਹੀਂ ਨਫਰਤ ਦਾ ਮੈਗਾ ਮਾਲ, ਰਾਹੁਲ ਗਾਂਧੀ ‘ਤੇ ਭਾਜਪਾ ਦਾ ਵੱਡਾ ਹਮਲਾ, 9 ਪੰਨਿਆਂ ‘ਚ ਦੱਸੀ ਅਸਲੀਅਤ

Updated On: 

08 Jun 2023 22:00 PM

ਭਾਜਪਾ ਨੇ 9 ਪੰਨਿਆਂ ਦੇ ਇਸ ਪੱਤਰ 'ਚ ਰਾਹੁਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਤੁਸੀਂ ਆਪਣੇ ਗਿਰੇਬਾਨ 'ਚ ਝਾਤ ਮਾਰੋ ਤਾਂ ਪਤਾ ਲੱਗੇਗਾ ਕਿ ਤੁਸੀਂ ਕਿਸ ਹੱਦ ਤੱਕ ਨਫਰਤ ਫੈਲਾਉਣ ਦਾ ਕੰਮ ਕੀਤਾ ਹੈ। ਤੁਹਾਡੇ ਦਿਲਾਂ ਵਿੱਚ ਆਪਣਿਆਂ ਲਈ ਵੀ ਕੋਈ 'ਮੁਹੱਬਤ' ਨਹੀਂ ਹੈ।

ਮੁਹੱਬਤ ਦੀ ਦੁਕਾਨ ਨਹੀਂ ਨਫਰਤ ਦਾ ਮੈਗਾ ਮਾਲ, ਰਾਹੁਲ ਗਾਂਧੀ ਤੇ ਭਾਜਪਾ ਦਾ ਵੱਡਾ ਹਮਲਾ, 9 ਪੰਨਿਆਂ ਚ ਦੱਸੀ ਅਸਲੀਅਤ
Follow Us On

ਭਾਰਤੀ ਜਨਤਾ ਪਾਰਟੀ ਨੇ ‘ਮੁਹੱਬਤ ਦੀ ਦੁਕਾਨ’ ਨੂੰ ਲੈ ਕੇ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇ ਇਸ ਨੂੰ ‘ਨਫ਼ਰਤ ਦਾ ਮੇਗਾਮਾਲ’ ਕਿਹਾ ਹੈ। ਭਾਰਤੀ ਜਨਤਾ ਪਾਰਟੀ ਨੇ 9 ਪੰਨਿਆਂ ‘ਚ ਰਾਹੁਲ ਗਾਂਧੀ ਦੀ ‘ਮੁਹੱਬਤ ਦੀ ਦੁਕਾਨ’ ਦੀ ਅਸਲੀਅਤ ਦੱਸੀ ਹੈ। ਭਾਜਪਾ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਇਤਿਹਾਸ ਦੇ ਪੰਨੇ ਪਲਟੋਗੇ ਤਾਂ ਤੁਸੀਂ ਨਫ਼ਰਤ ਦੀਆਂ ਕਈ ਤੁਹਾਨੂੰ ਕਹਾਣੀਆਂ ਦੀ ਗਵਾਹੀ ਦੇਣਗੇ।

ਰਾਹੁਲ ਗਾਂਧੀ ‘ਤੇ ਹਮਲਾ ਕਰਦਿਆਂ ਭਾਜਪਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਸਭ ਤੋਂ ਵੱਧ ਨਫ਼ਰਤ ਦੀਆਂ ਦੁਕਾਨਾਂ ਸਜਾਈਆਂ ਗਈਆਂ ਸਨ। ਬਹੁਤੇ ਦੰਗੇ ਕਾਂਗਰਸ ਦੇ ਰਾਜ ਦੌਰਾਨ ਹੋਏ। ਰਾਹੁਲ ਗਾਂਧੀ ਨੂੰ ਲਿਖੀ 9 ਪੰਨਿਆਂ ਦੀ ਚਿੱਠੀ ‘ਚ ਭਾਜਪਾ ਨੇ ਕਾਂਗਰਸ ‘ਤੇ ਕਈ ਵੱਡੇ ਹਮਲੇ ਕੀਤੇ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਨਹਿਰੂ-ਗਾਂਧੀ ਪਰਿਵਾਰ ਨੇ ਕਾਂਗਰਸੀ ਆਗੂਆਂ ਨਾਲ ਜਿਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।

ਕਾਂਗਰਸ ਦੇ ਰਾਜ ‘ਚ ‘ਮੁਹੱਬਤ’ ‘ਚ ਹੋਇਆ ਕਤਲੇਆਮ

ਭਾਜਪਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ‘ਮੁਹੱਬਤ’ ‘ਚ ਕਤਲੇਆਮ ਹੋਇਆ। 1948 ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਮਹਾਰਾਸ਼ਟਰ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਸ ਪਿੱਛੇ ਮੁਹੱਬਤ ਦਾ ਸੰਦੇਸ਼ ਦੇਣ ਵਾਲੇ ਕਾਂਗਰਸੀ ਸਨ। 9 ਪੰਨਿਆਂ ਦੀ ਚਿੱਠੀ ‘ਚ ਭਾਜਪਾ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਆਪਣੇ ਗਿਰੇਬਾਨ ‘ਚ ਝਾਤ ਮਾਰੋ ਤਾਂ ਪਤਾ ਲੱਗੇਗਾ ਕਿ ਤੁਸੀਂ ਨਫਰਤ ਫੈਲਾਉਣ ਦਾ ਕੰਮ ਕਿਸ ਹੱਦ ਤੱਕ ਕੀਤਾ ਹੈ।

ਤੁਹਾਡੇ ਦਿਲ ਵਿੱਚ ਆਪਣਿਆ ਲਈ ਵੀ ਮੁਹੱਬਤ ਨਹੀਂ

ਭਾਜਪਾ ਨੇ ਕਿਹਾ ਕਿ ਤੁਹਾਡੇ ਦਿਲਾਂ ਵਿੱਚ ਆਪਣੇ ਲੋਕਾਂ ਲਈ ਵੀ ਮੁਹੱਬਤ ਨਹੀਂ ਹੈ। ਤੁਹਾਡੀ ‘ਮੁਹੱਬਤ ਦੀ ਦੁਕਾਨ’ ਵਿੱਚ ਤੁਹਾਡੇ ਦਾਦਾ ਫਿਰੋਜ਼ ਗਾਂਧੀ ਦੀ ਥਾਂ ਕਿੱਥੇ ਹੈ? ਤੁਸੀਂ ਆਖਰੀ ਵਾਰ ਉਨ੍ਹਾਂ ਦੀ ਕਬਰ ‘ਤੇ ਕਦੋਂ ਫੁੱਲ ਲੈ ਕੇ ਗਏ ਸੀ? ਭਾਜਪਾ ਨੇ ਕਿਹਾ ਕਿ ਤੁਸੀਂ ਤਾ ਬਹਾਦਰੀ ਦੀਆਂ ਸ਼ਖਸੀਅਤਾਂ ਦਾ ਵੀ ਅਪਮਾਨ ਕੀਤਾ ਹੈ।

ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਤੁਹਾਡੇ ਪੂਰੇ ਪਰਿਵਾਰ ਨੇ ਨਫ਼ਰਤ ਦਾ ਇੱਕ ਮੈਗਾ ਮਾਲ ਖੋਲ੍ਹ ਰੱਖਿਆ ਹੈ। ਦੱਸ ਦੇਈਏ ਕਿ 9 ਪੰਨਿਆਂ ਦੇ ਇਸ ਪੱਤਰ ਦੇ ਆਖਰੀ ਪੰਨੇ ‘ਤੇ ਭਾਜਪਾ ਸੰਸਦ ਮੈਂਬਰ ਪੂਨਮ ਮਹਾਜਨ ਅਤੇ ਰਾਜਵਰਧਨ ਸਿੰਘ ਰਾਠੌਰ ਦੇ ਦਸਤਖਤ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ