ਬਿਲਾਸਪੁਰ ਵਿੱਚ ਵੱਡਾ ਰੇਲ ਹਾਦਸਾ: ਪੈਸੇਂਜਰ ਨਾਲ ਟਕਰਾਈ ਮਾਲ ਗੱਡੀ, 6 ਮੌਤਾਂ, ਕਈ ਜ਼ਖਮੀ

Updated On: 

04 Nov 2025 17:51 PM IST

Bilaspur Train Accident: ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਜੈਰਾਮ ਨਗਰ ਨੇੜੇ ਗੇਵਰਾ ਰੋਡ-ਬਿਲਾਸਪੁਰ ਮੇਮੂ ਟਰੇਨ ਮਾਲ ਗੱਡੀ ਨਾਲ ਟਕਰਾ ਗਈ। ਲਗਭਗ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ।

ਬਿਲਾਸਪੁਰ ਵਿੱਚ ਵੱਡਾ ਰੇਲ ਹਾਦਸਾ: ਪੈਸੇਂਜਰ ਨਾਲ ਟਕਰਾਈ ਮਾਲ ਗੱਡੀ, 6 ਮੌਤਾਂ, ਕਈ ਜ਼ਖਮੀ

ਬਿਲਾਸਪੁਰ ਰੇਲ ਹਾਦਸਾ: 6 ਮੌਤਾਂ, ਕਈ ਜਖਮੀ

Follow Us On

ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ, ਜਿੱਥੇ ਮੰਗਲਵਾਰ ਸ਼ਾਮ ਨੂੰ ਜੈਰਾਮ ਨਗਰ ਸਟੇਸ਼ਨ ਨੇੜੇ ਗੇਵਰਾ ਰੋਡ-ਬਿਲਾਸਪੁਰ ਮੇਮੂ ਲੋਕਲ ਟ੍ਰੇਨ (68733) ਇੱਕ ਮਾਲ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਗਟੋਾਰਾ ਅਤੇ ਬਿਲਾਸਪੁਰ ਸਟੇਸ਼ਨ ਵਿਚਕਾਰ ਅਪ ਲਾਈਨ ‘ਤੇ ਸ਼ਾਮ 4 ਵਜੇ ਦੇ ਕਰੀਬ ਵਾਪਰਿਆ।

ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਲਗਭਗ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਤੋਂ 3 ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਸੀਨੀਅਰ ਰੇਲਵੇ ਅਧਿਕਾਰੀ ਅਤੇ ਸਟਾਫ ਮੌਕੇ ‘ਤੇ ਪਹੁੰਚ ਗਏ ਹਨ, ਅਤੇ ਬਚਾਅ ਕਾਰਜ ਜਾਰੀ ਹਨ।

ਦੱਖਣ ਪੂਰਬੀ ਕੇਂਦਰੀ ਰੇਲਵੇ (SECR) ਦੇ ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਕਾਰਨ ਅਪ ਲਾਈਨ ‘ਤੇ ਰੇਲਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਰੇਲਵੇ ਨੇ ਘਟਨਾ ਸਥਾਨ ‘ਤੇ ਸਾਰੇ ਸਰੋਤ ਤਾਇਨਾਤ ਕਰ ਦਿੱਤੇ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਟੱਕਰ ਦੇ ਕਾਰਨਾਂ ਦੀ ਜਾਂਚ ਇਸ ਸਮੇਂ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਅਤੇ ਬਚਾਅ ਟੀਮਾਂ ਘਟਨਾ ਸਥਾਨ ‘ਤੇ ਮੌਜੂਦ ਹਨ।

ਆਹਮੋ-ਸਾਹਮਣੇ ਹੋਈ ਟੱਕਰ

ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਗਾਟੋਰਾ ਅਤੇ ਬਿਲਾਸਪੁਰ ਸਟੇਸ਼ਨਾਂ ਵਿਚਕਾਰ ਵਾਪਰਿਆ, ਜਿੱਥੇ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਰੇਲਗੱਡੀਆਂ ਦੀ ਟੱਕਰ ਦੀ ਆਵਾਜ਼ ਪੂਰੇ ਇਲਾਕੇ ਵਿੱਚ ਸੁਣਾਈ ਦਿੱਤੀ। ਸਥਾਨਕ ਲੋਕ ਟਰੇਨ ਕੋਲ ਪਹੁੰਚੇ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਟੱਕਰ ਤੋਂ ਬਾਅਦ, ਯਾਤਰੀ ਰੇਲਗੱਡੀ ਦਾ ਇੱਕ ਡੱਬਾ ਮਾਲ ਗੱਡੀ ਦੇ ਉੱਪਰ ਡਿੱਗ ਗਿਆ। ਕਈ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਬਚਾਅ ਟੀਮਾਂ ਦੁਆਰਾ ਇਲਾਜ ਲਈ ਲਿਜਾਇਆ ਗਿਆ। ਜ਼ਖਮੀਆਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਹੈਲਪਲਾਈਨ ਨੰਬਰ ਜਾਰੀ

ਦੱਖਣੀ ਪੂਰਬੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਤਰੁਣ ਪ੍ਰਕਾਸ਼ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਬਿਲਾਸਪੁਰ ਡਿਵੀਜ਼ਨ ਰੇਲਵੇ ਮੈਨੇਜਰ ਰਾਜਮਲ ਖੋਈਵਾਲ ਵੀ ਮੌਕੇ ‘ਤੇ ਪਹੁੰਚੇ। ਰੇਲਵੇ ਦੀ ਮੈਡੀਕਲ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਰੇਲਵੇ ਨੇ ਪੀੜਤਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਜਿਸ ਵਿੱਚ ਚੰਪਾ ਜੰਕਸ਼ਨ 808595652, ਰਾਏਗੜ੍ਹ 975248560, ਅਤੇ ਪੇਂਦਰਾ ਰੋਡ 8294730162 ਸ਼ਾਮਲ ਹਨ। ਯਾਤਰੀ ਕਿਸੇ ਵੀ ਸਥਿਤੀ ਵਿੱਚ ਸਹਾਇਤਾ ਲਈ ਇਨ੍ਹਾਂ ਨੰਬਰਾਂ ‘ਤੇ ਕਾਲ ਕਰ ਸਕਦੇ ਹਨ।