Odisha Train Accident: ਓਡੀਸ਼ਾ ਵਿੱਚ ਇੱਕ ਹੋਰ ਰੇਲ ਹਾਦਸਾ, ਬਾਰਗੜ੍ਹ ਵਿੱਚ ਪਟੜੀ ਤੋਂ ਉਤਰੇ ਪ੍ਰਾਈਵੇਟ ਮਾਲਗੱਡੀ ਦੇ 5 ਡੱਬੇ

tv9-punjabi
Published: 

05 Jun 2023 12:33 PM

One More Rail Accident:: ਮਾਲ ਗੱਡੀ ਵਿੱਚ ਲੱਦੇ ਡੱਬੇ ਇੱਕ ਨਿੱਜੀ ਸੀਮਿੰਟ ਕੰਪਨੀ ਦੇ ਹਨ ਅਤੇ ਇਨ੍ਹਾਂ ਨੂੰ ਕੰਪਨੀ ਲਈ ਲਿਜਾਇਆ ਜਾ ਰਿਹਾ ਸੀ। ਇਹ ਭਾਰਤੀ ਰੇਲਵੇ ਦੀ ਮਲਕੀਅਤ ਵਾਲੀ ਰੇਲਵੇ ਲਾਈਨ ਨਹੀਂ ਹੈ।

Odisha Train Accident: ਓਡੀਸ਼ਾ ਵਿੱਚ ਇੱਕ ਹੋਰ ਰੇਲ ਹਾਦਸਾ, ਬਾਰਗੜ੍ਹ ਵਿੱਚ ਪਟੜੀ ਤੋਂ ਉਤਰੇ ਪ੍ਰਾਈਵੇਟ ਮਾਲਗੱਡੀ ਦੇ 5 ਡੱਬੇ
Follow Us On

ਬਾਰਗੜ੍ਹ: ਉੜੀਸਾ ਵਿੱਚ ਇੱਕ ਹੋਰ ਰੇਲ ਹਾਦਸਾ ਵਾਪਰਿਆ ਹੈ। ਸ਼ੁੱਕਰਵਾਰ ਨੂੰ ਬਾਲਾਸੌਰ ‘ਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਚੌਥੇ ਦਿਨ ਬਾਰਗੜ ‘ਚ ਇਕ ਹੋਰ ਹਾਦਸਾ ਵਾਪਰ ਗਿਆ। ਸੂਬੇ ਦੇ ਬਾਰਗੜ੍ਹ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਨਾਲ ਹਾਦਸਾ ਵਾਪਰ ਗਿਆ। ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਇੱਕ ਪ੍ਰਾਈਵੇਟ ਮਾਲ ਗੱਡੀ ਸੀ ਜਿਸ ਵਿੱਚ ਇੱਕ ਸੀਮਿੰਟ ਕੰਪਨੀ ਦਾ ਮਾਲ ਜਾ ਰਿਹਾ ਸੀ।

ਬਾਲਾਸੋਰ ਤੋਂ ਕਰੀਬ 450 ਕਿਲੋਮੀਟਰ ਦੂਰ ਬਾਰਗੜ੍ਹ ਜ਼ਿਲ੍ਹੇ ਦੇ ਮੇਂਧਾਪਲੀ ਨੇੜੇ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ‘ਚ ਚੂਨਾ ਲੱਦਿਆ ਹੋਇਆ ਸੀ ਅਤੇ ਇਹ ਬਾਰਗੜ੍ਹ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ‘ਚ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ।

ਰੇਲਵੇ ਦੀ ਨਹੀਂ ਮਾਲਗੱਡੀ

ਹਾਦਸੇ ਬਾਰੇ ਈਸਟ ਕੋਸਟ ਰੇਲਵੇ ਦਾ ਕਹਿਣਾ ਹੈ ਕਿ ਬਾਰਗੜ੍ਹ ਵਿੱਚ ਮੇਂਧਾਪਾਲੀ ਨੇੜੇ ਇੱਕ ਨਿੱਜੀ ਸੀਮਿੰਟ ਫੈਕਟਰੀ ਤੋਂ ਮਾਲਗੱਡੀ ਵਿੱਚ ਮਾਲ ਲਿਜਾਇਆ ਜਾ ਰਿਹਾ ਸੀ ਪਰ ਇਸ ਦੌਰਾਨ ਇਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਲ ਗੱਡੀ ਡੂੰਗਰੀ ਤੋਂ ਬਾਰਗੜ੍ਹ ਜਾ ਰਹੀ ਸੀ।

ਇਹ ਪ੍ਰਾਈਵੇਟ ਨੈਰੋ ਗੇਜ ਲਾਈਨ

ਮਾਲ ਗੱਡੀ ਵਿੱਚ ਲੱਦੇ ਇਹ ਡੱਬੇ ਇੱਕ ਨਿੱਜੀ ਸੀਮਿੰਟ ਕੰਪਨੀ ਦੇ ਹਨ ਅਤੇ ਇਹ ਕੰਪਨੀ ਲਈ ਲਿਜਾਇਆ ਜਾ ਰਿਹਾ ਸੀ। ਇਹ ਭਾਰਤੀ ਰੇਲਵੇ ਦੀ ਮਲਕੀਅਤ ਵਾਲੀ ਰੇਲਵੇ ਲਾਈਨ ਨਹੀਂ ਹੈ।

ਇਹ ਬਾਰਗੜ੍ਹ ਸੀਮਿੰਟ ਵਰਕਸ ਦੀ ਮਲਕੀਅਤ ਵਾਲੀ ਨੈਰੋ ਗੇਜ ਲਾਈਨ ਹੈ। ਹਾਦਸੇ ਕਾਰਨ ਮੇਨ ਲਾਈਨ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ।

ਇਹ ਡੂੰਗਰੀ ਤੋਂ ਬਰਗੜ੍ਹ ਸੀਮਿੰਟ ਪਲਾਂਟ ਦੇ ਵਿਚਕਾਰ ਏਸੀਸੀ ਕੰਪਨੀ ਦੀ ਪ੍ਰਾਈਵੇਟ ਨੈਰੋ ਗੇਜ ਰੇਲ ਲਾਈਨ ਹੈ। ਇੱਥੇ ਲਾਈਨ, ਵੈਗਨ ਅਤੇ ਲੋਕੋ ਸਭ ਪ੍ਰਾਈਵੇਟ ਕੰਪਨੀ ਦੇ ਹਨ। ਇਹ ਕਿਸੇ ਵੀ ਤਰ੍ਹਾਂ ਭਾਰਤੀ ਰੇਲਵੇ ਪ੍ਰਣਾਲੀ ਨਾਲ ਜੁੜਿਆ ਹੋਇਆ ਨਹੀਂ ਹੈ। ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਇਹ ਘਟਨਾ ਅੱਜ ਤੜਕੇ ਵਾਪਰੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ