Subscribe to
Notifications
Subscribe to
Notifications
ਪ੍ਰਯਾਗਰਾਜ ਨਿਊਜ: ਪ੍ਰਯਾਗਰਾਜ ਵਿਚ ਜਿਸ ਤਰ੍ਹਾਂ ਤੋਂ ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੀ ਵਿਚਕਾਰਲੀ ਸੜਕ ‘ਤੇ ਗੋਲੀ ਮਾਰੀ ਗਈ ਹੈ, ਉਸ ਤੋਂ ਮੁੱਖ ਮੰਤਰੀ ਯੋਗੀ ਆਦਿਤਨਾਥ ਨਾਰਾਜ਼ ਹਨ। ਘਟਨਾ ਨੂੰ ਦੇਖਦੇ ਹੋਏ ਸੀਐਮ ਯੋਗੀ ਆਦਿਤਨਾਥ ਨੇ DGP ਅਤੇ ADG ਲਾਅ ਐਂਡ ਆਰਡਰ ਨੂੰ ਤਲਬ ਕੀਤਾ ਹੈ। ਉੱਧਰ ਫਾਰੇਂਸਿਕ ਅਤੇ ਐਫਐਸਐਲ ਟੀਮ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਹੈ। ਉੱਧਰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹਾਈ ਲੈਵਲ ਮੀਟਿੰਗ ਚੱਲ ਰਹੀ ਹੈ। ਉੱਧਰ ਪੂਰੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਉੱਧਰ ਵਿਰੋਧੀ ਦਲਾਂ ਨੇ ਯੋਗੀ ਸਰਕਾਰ ਤੇ ਜੁਬਾਨੀ ਹਮਲੇ ਸ਼ੁਰੂ ਕਰ ਦਿੱਤੇ ਹਨ। AIMIM ਆਗੂ ਅੱਸਦੁਦੀਨ ਓਵੈਸੀ ਨੇ ਟਵੀਟ ਕਰਕੇ ਉੱਤਰ ਪ੍ਰਦੇਸ਼ ਪੁਲਿਸ ਅਤੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਹਨ।
ਅਤੀਕ ਅਤੇ ਅਸ਼ਰਫ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਤਿੰਨਾਂ ਮੁਲਜਮਾਂ ਨੇ ਪਹਿਲਾਂ ਜੈ ਸ਼੍ਰੀਰਾਮ ਦੇ ਨਾਅਰੇ ਲਗਾਏ ਅਤੇ ਫੇਰ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਗੋਲੀ ਮਾਰ ਦਿੱਤੀ। ਉੱਧਰ ਅਤੀਕ ਦੇ ਚਕਿਆ ਘਰ ਵਾਲੇ ਪਾਸੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ।
ਖਬਰ ਅਪਡੇਟ ਹੋ ਰਹੀ ਹੈ…
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ