ਗੁਰਦਾਸਪੁਰ ‘ਚ ਜ਼ਮੀਨੀ ਝੱਗੜੇ ਦੌਰਾਨ ਦੌਰਾਨ ਔਰਤ ਨੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਚਲਾਈ ਗੋਲੀ

Updated On: 

28 Jun 2023 08:28 AM

ਔਰਤ ਦਾ ਕਹਿਣਾ ਹੈ ਕਿ ਅਦਾਲਤ ਨੇ ਉਹਨਾਂ ਨੂੰ ਲਿਖਤੀ ਹੁਕਮ ਕੀਤੇ ਹਨ ਕਿ ਜਿੰਨਾ ਚਿਰ ਇੱਸ ਜ਼ਮੀਨ ਤੇ ਕੋਈ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਉਹ ਇਸ ਜ਼ਮੀਨ ਉੱਤੇ ਖੇਤੀ ਕਰ ਸੱਕਦੀ ਹੈ।

ਗੁਰਦਾਸਪੁਰ ਚ ਜ਼ਮੀਨੀ ਝੱਗੜੇ ਦੌਰਾਨ ਦੌਰਾਨ ਔਰਤ ਨੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਚਲਾਈ ਗੋਲੀ
Follow Us On

ਗੁਰਦਾਸਪੁਰ ਨਿਊਜ: ਇਥੋਂ ਦੇ ਪਿੰਡ ਆਲੇਚੱਕ ਵਿੱਚ ਜ਼ਮੀਨ ਨੂੰ ਲੈਕੇ ਦੋ ਧਿਰਾਂ ਦਰਮਿਆਨ ਚੱਲ ਰਹੇ ਝੱਗੜੇ ਦੌਰਾਨ ਇਕ ਧਿਰ ਦੀ ਮਹਿਲਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਹਵਾਈ ਫਾਇਰਿੰਗ ਕਰ ਦਿੱਤੀ, ਜਿੱਸ ਤੋ ਬਾਅਦ ਪੁਲਿਸ ਵੱਲੋਂ ਮਹਿਲਾਂ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਔਰਤ ਨੇ ਇਲਜਾਮ ਲਗਾਏ ਹਨ ਕਿ ਇਹ ਜ਼ਮੀਨ ਉਸਦੇ ਮਰਹੂਮ ਪਤੀ ਕਰਨਲ ਦੇ ਨਾਮ ਹੈ, ਜਿਸ ਤੇ ਉਹ ਲੰਬੇ ਸਮੇਂ ਤੋਂ ਖੇਤੀ ਕਰ ਰਹੀ ਹੈ। ਇਸਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।

ਔਰਤ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਉਹ ਜ਼ਮੀਨ ਵਾਹ ਰਹੇ ਸ਼ਨ ਤਾਂ ਦੂਜੀ ਧਿਰ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਟ੍ਰੈਕਟਰ ਨੂੰ ਛੱਪੜ ਵਿਚ ਸੁੱਟ ਦਿੱਤਾ ਅਤੇ ਆਪਣੀ ਜਾਣ ਬਚਾਉਣ ਲਈ ਉਸ ਨੂੰ ਫਾਈਰਿੰਗ ਕਰਨੀ ਪਈ। ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਨ੍ਹਾਂ ਨੇ ਮ੍ਰਿਤਕ ਕਰਨਲ ਦੀਆਂ ਬੇਟੀਆਂ ਕੋਲੋ ਖਰੀਦੀ ਹੈ, ਜਿਸ ਦੀ ਰਜਿਸਟਰੀ ਇੰਤਕਾਲ ਆਦਿ ਸੱਭ ਹੋ ਚੁੱਕਾ ਹੈ।

ਦੋਵਾਂ ਗੁਟਾਂ ਨੇ ਰੱਖਿਆ ਆਪਣਾ-ਆਪਣਾ ਪੱਖ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਰਨਲ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕੀ ਪਿੰਡ ਆਲੇਚੱਕ ਵਿੱਚ ਕਰਨਲ ਦੀ 9 ਕਨਾਲਾ 7 ਮਰਲੇ ਜ਼ਮੀਨ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਜ਼ਮੀਨ ਦਾ ਸਟੇ ਲੱਗਾ ਹੋਇਆ ਹੈ। ਕੱਲ ਜਦੋਂ ਉਹ ਆਪਣੀ ਜ਼ਮੀਨ ਤੇ ਕੰਮ ਕਰ ਰਹੇ ਸਨ ਤਾਂ ਕੁਝ ਵਿਅਕਤੀਆਂ ਨੇ ਆਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਟਰੈਕਟਰ ਨੂੰ ਛੱਪੜ ਵਿੱਚ ਸੁੱਟ ਦਿੱਤਾ। ਜਿਸ ਕਰਕੇ ਉਸ ਨੂੰ ਆਪਣੀ ਰੱਖਿਆ ਲਈ ਹਵਾਈ ਫਾਇਰਿੰਗ ਕਰਨੀ ਪਈ। ਨਾਲ ਹੀ ਉਸਨੇ ਇਲਜਾਮ ਲਗਾਇਆ ਕਿ ਪੁਲਿਸ ਨੇ ਦੂਜੀ ਧਿਰ ਦੇ ਕਿਸੇ ਵੀ ਵਿਅਕਤੀ ਉਪਰ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਸ ਉਪਰ ਅੱਤੇ ਉਸਦੇ ਦੇ ਭਰਾਵਾਂ ਉੱਤੇ ਝੂੱਠਾ ਮਾਮਲਾ ਦਰਜ ਕਰ ਦਿੱਤਾ ਹੈ।

ਇੱਸ ਸਬੰਧੀ ਦੂਜੀ ਧਿਰ ਨਾਲ ਸੰਬੰਧਿਤ ਨੌਜਵਾਨ ਮੇਜ਼ਰ ਸਿੰਘ ਨੇ ਦੱਸਿਆ ਕੀ ਇਹ ਜ਼ਮੀਨ ਉਨ੍ਹਾਂ ਨੇ ਮ੍ਰਿਤਕ ਕਰਨਲ ਦੀਆਂ ਧੀਆਂ ਦੇ ਕੋਲੋਂ ਖਰੀਦੀ ਹੈ ਜਿਸ ਦੀ ਰਜਿਸਟਰੀ ਇੰਤਕਾਲ ਆਦਿ ਸੱਭ ਕੁੱਝ ਉਹਨਾਂ ਦੇ ਨਾਮ ਤੇ ਹੋ ਚੁੱਕਾ ਹੈ ਅੱਤੇ ਉਹਨਾਂ ਨੇ ਕੁੱਝ ਮਹੀਨੇ ਪਹਿਲਾਂ ਇਸ ਜ਼ਮੀਨ ਵਿਚ ਪੱਠੇ ਬੀਜੇ ਹੋਏ ਸਨ, ਪਰ ਇਸ ਮਹਿਲਾਂ ਨੇ ਬੀਤੇ ਕੱਲ ਜ਼ਮੀਨ ਨੂੰ ਟ੍ਰੈਕਟਰ ਲਿਆ ਕੇ ਵਾਹ ਦਿੱਤਾ।

ਉਨ੍ਹਾਂ ਦੱਸਿਆ ਕਿ ਜਦੋਂ ਉਸਨੂੰ ਰੋਕਣ ਦੀ ਕੌਸ਼ਿਸ਼ ਕੀਤੀ ਗਈ ਤਾਂ ਉਸ ਦੇ ਬੰਦਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਅੱਤੇ ਇਸ ਮਹਿਲਾ ਨੇ ਸਾਡੇ ਉੱਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਉਨ੍ਹਾਂ ਨੂੰ ਭੱਜ ਕੇ ਜਾਨ ਬਚਾਉਣੀ ਪਈ। ਨਾਲ ਹੀ ਉਨ੍ਹਾਂ ਇਲਜਾਮ ਲਗਾਇਆ ਕਿ ਪੁਲਿਸ ਨੇ ਇਸ ਮਹਿਲਾ ਉੱਤੇ ਇਰਾਦਾ-ਏ- ਕਤਲ ਦੀ ਧਾਰਾ ਨਹੀਂ ਲਗਾਈ। ਉਨ੍ਹਾਂ ਨੇ ਆਪਣੇ ਲਈ ਇਨਸਾਫ ਦੀ ਮੰਗ ਵੀ ਕੀਤੀ ਹੈ।

ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਵਿਵਾਦ ਨੂੰ ਲੈਕੇ 2 ਧਿਰਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਇਕ ਧਿਰ ਦੀ ਮਹਿਲਾ ਵੱਲੋਂ ਉੱਥੇ ਫਾਇਰਿੰਗ ਕੀਤੀ ਗਈ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਝਗੜੇ ਨੂੰ ਖਤਮ ਕਰਵਾਇਆ ਗਿਆ ਅੱਤੇ ਮਹਿਲਾਂ ਸਮੇਤ ਉਸਦੇ ਭਰਾਵਾਂ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੀ ਜੇਕਰ ਉਸਦੇ ਭਰਾ ਉੱਪਰ ਗ਼ਲਤ ਪਰਚਾ ਦਰਜ ਹੋਇਆ ਹੈ ਤਾਂ ਉਸਦੀ ਜਾਂਚ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ