Atiq Ashraf Murder: ਕਿਸ ਦੇ ਕਹਿਣ ‘ਤੇ ਹੋਇਆ ਅਤੀਕ-ਅਸ਼ਰਫ ਦਾ ਕਤਲ, ਤਿੰਨੋਂ ਸ਼ੂਟਰਾਂ ਤੋਂ ਪੁੱਛਗਿੱਛ ਕਰੇਗੀ SIT, ਰਿਮਾਂਡ ਮਨਜ਼ੂਰ

Updated On: 

19 Apr 2023 12:40 PM

Atiq Ahmed Murder Case: ਅਤੀਕ-ਅਸ਼ਰਫ ਦੇ ਤਿੰਨਾਂ ਕਾਤਲਾਂ ਨੂੰ ਅੱਜ ਸੀਜੇਐਮ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਪੁਲਿਸ ਤਿੰਨੋਂ ਮੁਲਜ਼ਮਾਂ ਨੂੰ ਪ੍ਰਤਾਪਗੜ੍ਹ ਤੋਂ ਪ੍ਰਯਾਗਰਾਜ ਲੈ ਗਈ ਹੈ। ਤਿੰਨਾਂ ਨੂੰ ਥੋੜ੍ਹੀ ਦੇਰ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Follow Us On

ਪ੍ਰਯਾਗਰਾਜ: ਅਦਾਲਤ ਨੇ ਅਤੀਕ ਅਹਿਮਦ ਅਤੇ ਅਸ਼ਰਫ ਦੇ ਤਿੰਨਾਂ ਕਾਤਲਾਂ ਦਾ ਪੁਲਿਸ ਰਿਮਾਂਡ (Police Remand) ਮਨਜ਼ੂਰ ਕਰ ਲਿਆ ਹੈ। ਹਾਲਾਂਕਿ ਇਹ ਰਿਮਾਂਡ ਕਿੰਨੇ ਦਿਨਾਂ ਲਈ ਦਿੱਤਾ ਜਾਵੇਗਾ, ਇਸ ਨੂੰ ਲੈ ਕੇ ਅਦਾਲਤ ‘ਚ ਬਹਿਸ ਚੱਲ ਰਹੀ ਹੈ। ਐਸਆਈਟੀ ਵੱਲੋਂ ਅਦਾਲਤ ਵਿੱਚ 14 ਦਿਨਾਂ ਦੇ ਹਿਰਾਸਤੀ ਰਿਮਾਂਡ ਦੀ ਅਰਜ਼ੀ ਦਿੱਤੀ ਗਈ ਸੀ।

ਅਰਜ਼ੀ ਵਿੱਚ ਕਤਲ ਕੇਸ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਲੋੜੀਂਦੇ ਸਬੂਤ ਬਰਾਮਦ ਕਰਨ ਦੀ ਗੱਲ ਕਹੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ SIT ਤਿੰਨਾਂ ਦੋਸ਼ੀਆਂ ਨੂੰ ਕਤਲ ਵਾਲੀ ਥਾਂ ‘ਤੇ ਲੈ ਕੇ ਜਾਵੇਗੀ, ਜਿੱਥੇ ਉਹ ਸੀਨ ਨੂੰ ਮੁੜ ਤਿਆਰ ਕਰਨਗੇ।

ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਅਦਾਲਤ ਵਿੱਚ ਤਿੰਨਾਂ ਮੁਲਜ਼ਮਾਂ ‘ਤੇ ਹਮਲੇ ਦੀ ਸੂਚਨਾ ਮਿਲੀ ਸੀ। ਇਸ ਕਾਰਨ ਪੁਲਿਸ ਨੇ ਇਸ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਉਨ੍ਹਾਂ ‘ਤੇ ਕੋਈ ਹਮਲਾ ਨਾ ਹੋ ਸਕੇ। ਅਦਾਲਤ ‘ਚ ਸੁਰੱਖਿਆ ਵਿਵਸਥਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਤੀਕ-ਅਸ਼ਰਫ ਦੀ ਪੇਸ਼ੀ ਸਮੇਂ ਅਦਾਲਤ ‘ਚ ਜਿੰਨੇ ਪੁਲਿਸ ਕਰਮਚਾਰੀ ਤਾਇਨਾਤ ਸਨ, ਉਸ ਤੋਂ ਜ਼ਿਆਦਾ ਪੁਲਿਸ ਕਰਮਚਾਰੀ ਅਦਾਲਤ ‘ਚ ਤਾਇਨਾਤ ਸਨ।

7 ਗੱਡੀਆਂ ਦੇ ਕਾਫਲੇ ਨਾਲ ਪ੍ਰਯਾਗਰਾਜ ਪਹੁੰਚੀ ਪੁਲਿਸ

ਦੱਸ ਦਈਏ ਕਿ ਪੁਲਿਸ ਟੀਮ ਅੱਜ ਸਵੇਰੇ ਪ੍ਰਤਾਪਗੜ੍ਹ ਜੇਲ੍ਹ ਤੋਂ ਪ੍ਰਯਾਗਰਾਜ (Prayagraj) ਲਈ ਰਵਾਨਾ ਹੋਈ ਸੀ ਤਾਂ ਕਿ ਅਤੀਕ ਅਹਿਮਦ ਅਤੇ ਅਸ਼ਰਫ਼ ਦੇ ਤਿੰਨਾਂ ਕਾਤਲਾਂ ਨੂੰ ਪ੍ਰਯਾਗਰਾਜ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ। ਤਿੰਨਾਂ ਦੋਸ਼ੀਆਂ ‘ਤੇ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਨੂੰ ਸੱਤ ਵਾਹਨਾਂ ਦੇ ਕਾਫ਼ਲੇ ਵਿੱਚ ਪ੍ਰਤਾਪਗੜ੍ਹ ਤੋਂ ਪ੍ਰਯਾਗਰਾਜ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸੀਜੇਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਕਾਫਲੇ ਦੀ ਅਗਵਾਈ ਡੀਐਸਪੀ ਰੈਂਕ ਦੇ ਅਧਿਕਾਰੀ ਕਰ ਰਹੇ ਸਨ, ਜਦ ਕਿ ਦੋ ਹੋਰ ਬੋਲੇਰੋਜ਼ ਗਡੀਆਂ ਵਿੱਚ ਇੰਸਪੈਕਟਰ ਅਤੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਫੋਰਸ ਦੇ ਨਾਲ ਮੌਜੂਦ ਸਨ। ਪੁਲਿਸ ਸੂਤਰਾਂ ਅਨੁਸਾਰ ਡੀਐਸਪੀ ਦੀ ਅਗਵਾਈ ਵਾਲੇ ਇਸ ਕਾਫ਼ਲੇ ਵਿੱਚ 60 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਕਾਫ਼ਲੇ ਵਿੱਚ 3 ਬਲੇਰੋ, 2 ਜਿਪਸੀ ਅਤੇ ਦੋ ਪ੍ਰਿਜ਼ਨਰ ਵੈਨਾਂ ਸ਼ਾਮਲ ਹਨ। ਸੀਓ ਦੀ ਗੱਡੀ ਦੇ ਨਾਲ-ਨਾਲ ਕੁੱਲ 4 ਗੱਡੀਆਂ ਅੱਗੇ ਜਾ ਰਹੀਆਂ ਹਨ। ਇਸ ਤੋਂ ਬਾਅਦ ਕੈਦੀ ਵੈਨ ਅਤੇ ਪੁਲਿਸ ਜਿਪਸੀ ਦੋਵੇਂ ਪਿੱਛੇ ਹਨ।

ਐਸਆਈਟੀ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਘਟਨਾ ਦੇ ਮਾਸਟਰਮਾਈਂਡ (Master Mind) ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ ਰਾਤ ਕਰੀਬ 10:30 ਵਜੇ ਮਾਫੀਆ ਡਾਨ ਅਤੀਕ ਅਹਿਮਦ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਲਵਲੇਸ਼ ਤਿਵਾੜੀ, ਸੰਨੀ ਅਤੇ ਅਰੁਣ ਮੌਰਿਆ ਨੇ ਮੌਕੇ ‘ਤੇ ਹੀ ਸਰੰਡਰ ਕਰ ਦਿੱਤਾ। ਪਰ ਘਟਨਾ ਦਾ ਮਾਸਟਰਮਾਈਂਡ ਕੋਈ ਹੋਰ ਹੈ।

ਦੱਸਿਆ ਜਾ ਰਿਹਾ ਹੈ ਕਿ ਅਤੀਕ ਅਤੇ ਅਸ਼ਰਫ ਕੋਈ ਵੱਡਾ ਖੁਲਾਸਾ ਕਰਨ ਵਾਲੇ ਸਨ ਪਰ ਆਖਰੀ ਸਮੇਂ ‘ਤੇ ਉਨ੍ਹਾਂ ਨੂੰ ਮਾਰ ਕੇ ਹਮੇਸ਼ਾ ਲਈ ਚੁੱਪ ਕਰਾ ਦਿੱਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ