ਮਮਤਾ ਦੇ ਸਮਰਥਨ ‘ਚ ਉਤਰੇ ਕੇਜਰੀਵਾਲ, AAP ‘ਚ ਟੁੱਟ ਤੋਂ ਬਾਅਦ ਬੰਗਾਲ ‘ਚ ਪਹਿਲੀ ਰੈਲੀ

Published: 

26 Apr 2026 19:20 PM IST

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਵੇਲੇ ਪੱਛਮੀ ਬੰਗਾਲ ਵਿੱਚ ਮਮਤਾ ਬਨਰਜੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਆਪਣੀ ਪਾਰਟੀ ਵਿੱਚ ਹੋਈ ਹਾਲੀਆ ਟੁੱਟ ਤੋਂ ਬਾਅਦ ਪਹਿਲੀ ਜਨਸਭਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ।

ਮਮਤਾ ਦੇ ਸਮਰਥਨ ਚ ਉਤਰੇ ਕੇਜਰੀਵਾਲ, AAP ਚ ਟੁੱਟ ਤੋਂ ਬਾਅਦ ਬੰਗਾਲ ਚ ਪਹਿਲੀ ਰੈਲੀ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਵੇਲੇ ਪੱਛਮੀ ਬੰਗਾਲ ਵਿੱਚ ਮਮਤਾ ਬਨਰਜੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਆਪਣੀ ਪਾਰਟੀ ਵਿੱਚ ਹੋਈ ਹਾਲੀਆ ਟੁੱਟ ਤੋਂ ਬਾਅਦ ਪਹਿਲੀ ਜਨਸਭਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਤੁਹਾਡੀ ਲੜਾਈ ਨੂੰ ਦੇਖ ਰਿਹਾ ਹੈ। ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਸਵਾਲ ਕੀਤਾ ਕਿ ਕੀ ਬੰਗਾਲ ਵਿੱਚ ਅੱਤਵਾਦੀ ਰਹਿੰਦੇ ਹਨ? ਜੋ ਕੇਂਦਰ ਨੇ ਇੱਥੇ ਪੂਰੀ ਫ਼ੌਜ ਅਤੇ ਕੇਂਦਰੀ ਬਲ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਵੀ ਭਾਰਤੀ ਹੋ ਅਤੇ ਤੁਹਾਡੇ ਨਾਲ ਅਜਿਹਾ ਵਿਵਹਾਰ ਗਲਤ ਹੈ।

ਬੰਗਾਲੀ ਸਭਿਆਚਾਰ ਅਤੇ ਅਸਮਿਤਾ ‘ਤੇ ਹਮਲਾ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬੰਗਾਲ ਅਤੇ ਬੰਗਾਲੀ ਸੱਭਿਆਚਾਰ ਦੇ ਨਾਲ-ਨਾਲ ਇੱਥੋਂ ਦੀ ਅਸਮਿਤਾ ‘ਤੇ ਹਮਲਾ ਹੈ, ਜਿਸ ਦਾ ਤੁਸੀਂ ਸਾਰਿਆਂ ਨੂੰ ਡਟ ਕੇ ਜਵਾਬ ਦੇਣਾ ਪਵੇਗਾ। ਉਨ੍ਹਾਂ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਤੁਹਾਡੇ ਦਾਦਿਆਂ-ਪੜਦਾਦਿਆਂ ਨੇ ਦਿੱਤੀਆਂ ਸਨ ਅਤੇ ਅੱਜ ਤੁਸੀਂ ਲੋਕ ਇਸ ਆਜ਼ਾਦੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ।

ਵੋਟਰ ਲਿਸਟ ਵਿੱਚ ਹੇਰਾਫੇਰੀ ਦਾ ਲਾਇਆ ਵੱਡਾ ਦੋਸ਼

ਵੋਟਰਾਂ ਦੇ ਨਾਮ ਕੱਟੇ ਜਾਣ ਨੂੰ ਇੱਕ ਵੱਡੀ ਸਾਜ਼ਿਸ਼ ਦੱਸਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਾਜ਼ਿਸ਼ ਰਚੀ ਹੈ ਕਿ ਵੋਟਰ ਲਿਸਟ ਹੀ ਬਦਲ ਦਿਓ। ਉਨ੍ਹਾਂ ਦਾਅਵਾ ਕੀਤਾ ਕਿ 27 ਲੱਖ ਲੋਕਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ, ਜੋ ਕਿ ਕਈ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਤੁਹਾਡੀ ਵੋਟ ਨਹੀਂ ਹੈ, ਤਾਂ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਰਹਿ ਜਾਓਗੇ। ਕੇਜਰੀਵਾਲ ਨੇ ਕਿਹਾ ਕਿ ਮਾਂ-ਬਾਪ ਦੀ ਵੋਟ ਹੈ ਪਰ ਪੁੱਤਰ ਦੀ ਵੋਟ ਕੱਟ ਦਿੱਤੀ ਗਈ ਹੈ, ਪਤਾ ਨਹੀਂ ਚੋਣਾਂ ਤੋਂ ਬਾਅਦ ਇਹ ਲੋਕ ਤੁਹਾਡੇ ਨਾਲ ਕੀ ਕਰਨਗੇ। ਉਨ੍ਹਾਂ ਕਿਹਾ ਕਿ ਤੁਹਾਡੇ ਤੋਂ ਸਾਰੇ ਹੱਕ ਖੋਹ ਲਏ ਗਏ ਹਨ।

“ਘਰ-ਘਰ ਜਾ ਕੇ ਦੀਦੀ ਲਈ ਮੰਗੋ ਵੋਟ”

ਕੇਜਰੀਵਾਲ ਨੇ ਰੈਲੀ ਵਿੱਚ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਕਸਮ ਖਾ ਕੇ ਜਾਓ ਕਿ ਜਿਨ੍ਹਾਂ 27 ਲੱਖ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ, ਉਹ ਘਰ-ਘਰ ਜਾ ਕੇ ਮਮਤਾ ਦੀਦੀ ਲਈ ਵੋਟਾਂ ਮੰਗਣਗੇ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਲਿਆ ਕੇ ਇੱਥੇ ਫਰਜ਼ੀ ਵੋਟਾਂ ਬਣਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੈਂ ਪਹਿਲੀ ਵਾਰ ਬੰਗਾਲ ਆਇਆ ਹਾਂ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਬੰਗਾਲ ਦੀ ਇਸ ਲੜਾਈ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜਦੋਂ ਆਜ਼ਾਦੀ ਬਚਾਉਣ ਦੀ ਲੜਾਈ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਵੀ ਲਿਖਿਆ ਜਾਵੇਗਾ ਕਿ ਕੇਜਰੀਵਾਲ ਆਇਆ ਸੀ। ਉਨ੍ਹਾਂ ਕਿਹਾ ਕਿ ਸਾਰੇ ਇੱਕ ਮਹਿਲਾ ਦੇ ਪਿੱਛੇ ਪਏ ਹੋਏ ਹਨ, ਫਿਰ ਵੀ ਉਹ ਜਿੱਤਣਗੇ ਕਿਉਂਕਿ ਉਨ੍ਹਾਂ ਦੇ ਨਾਲ ਕਾਲੀ ਮਾਈ ਦਾ ਆਸ਼ੀਰਵਾਦ ਹੈ।

ਦਿੱਲੀ ਦਾ ਜ਼ਿਕਰ ਕਰਦਿਆਂ ਭਾਜਪਾ ਨੂੰ ਘੇਰਿਆ

ਆਪਣੇ ਸੰਬੋਧਨ ਦੇ ਅਖੀਰ ਵਿੱਚ ਕੇਜਰੀਵਾਲ ਨੇ ਦਿੱਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਸਾਲ ਪਹਿਲਾਂ ਦਿੱਲੀ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਫਰਜ਼ੀ ਕੇਸ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਅਦਾਲਤ ਨੇ ਵੀ ਕਹਿ ਦਿੱਤਾ ਹੈ ਕਿ ਸਾਰੇ ਦੋਸ਼ ਫਰਜ਼ੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੈਨੂੰ ਜੇਲ੍ਹ ਵਿੱਚ ਸੁੱਟ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਗਿਆ ਅਤੇ ਹੁਣ ਦਿੱਲੀ ਵਿੱਚ ਮੁਫ਼ਤ ਬਿਜਲੀ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਸਾਰੇ ਲੋਕ ਪੂਰੀ ਮਜ਼ਬੂਤੀ ਨਾਲ ਦੀਦੀ ਦੇ ਨਾਲ ਖੜ੍ਹੇ ਹਾਂ।

Source – ਟੀਵੀ9 ਭਾਰਤਵਰਸ਼

Follow Us
Related Stories
ਦੁਨੀਆ ਤਣਾਅ ਦਾ ਕਰ ਰਹੀ ਸਾਹਮਣਾ, ਬੁੱਧ ਦਾ ਸੰਦੇਸ਼ ਭੂਤਕਾਲ ਨਹੀਂ ਸਗੋਂ ਭਵਿੱਖ… PM ਮੋਦੀ ਦੇ ‘ਮਨ ਕੀ ਬਾਤ’ ਦੀਆਂ ਵੱਡੀਆਂ ਗੱਲਾਂ
ਪੰਜਾਬ ‘ਚ ਜਨਤਕ ਕੰਮਾਂ ਨੂੰ ਰੋਕਣ ਲਈ ਆਪ੍ਰੇਸ਼ਨ ਲੋਟਸ… AAP ਸੰਸਦ ਮੈਂਬਰ ਸੰਜੇ ਸਿੰਘ ਨੇ ਲਗਾਇਆ ਵੱਡਾ ਇਲਜ਼ਾਮ
ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਸਰਕਾਰੀ ਬੰਗਲਾ, ਪਰਿਵਾਰ ਸਮੇਤ 95 ਲੋਧੀ ਐਸਟੇਟ ਵਿੱਚ ਹੋਏ ਸ਼ਿਫਟ
BJP ਦਾ ਪੰਜਾਬ ਦੇ ਨਾਲ ਕੀਤਾ ਧੱਕਾ, ਮੁਆਫ਼ ਨਹੀਂ ਕਰਨਗੇ ਲੋਕ, ਰਾਘਵ ਚੱਢਾ ਸਮੇਤ 7 MP ਦੇ AAP ਛੱਡਣ ਤੇ ਕੇਜਰੀਵਾਲ ਅਤੇ ਸੰਜੇ ਸਿੰਘ ਦਾ ਹਮਲਾ
ਜੇਕਰ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ‘ਤੇ ਭਰੋਸਾ ਨਹੀਂ, ਤਾਂ ਚੀਨ ਤੋਂ ਪੁੱਛੋ… ਵਿਰੋਧੀ ਧਿਰ ਨੂੰ ਸਾਬਕਾ ਜਨਰਲ ਨਰਵਣੇ ਦਾ ਜਵਾਬ; ਵਿਵਾਦਿਤ ਕਿਤਾਬ ‘ਤੇ ਵੀ ਬੋਲੇ
ਪੱਛਮੀ ਬੰਗਾਲ ‘ਚ ਵੋਟਰਾਂ ਨੇ ਰਚਿਆ ਇਤਿਹਾਸ, ਪਹਿਲੇ ਪੜਾਅ ‘ਚ 91% ਤੋਂ ਵੱਧ ਵੋਟਿੰਗ; ਤਾਮਿਲਨਾਡੂ ‘ਚ ਵੀ ਟੁੱਟੇ ਸਾਰੇ ਰਿਕਾਰਡ