ਸ਼ਰਾਬ ਘੁਟਾਲੇ ਮਾਮਲੇ ‘ਚ ਤਿਹਾੜ ਭੇਜੇ ਗਏ CM ਕੇਜਰੀਵਾਲ, ਜੇਲ੍ਹ ਨੰਬਰ-2 ਹੋਵੇਗਾ ਨਵਾਂ ਠਿਕਾਣਾ

Updated On: 

01 Apr 2024 16:42 PM

Kejriwal in Tihar Jail: ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਈਡੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4 ਦਿਨਾਂ ਦੇ ਰਿਮਾਂਡ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ। ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਕੇਜਰੀਵਾਲ ਹੁਣ ਤਿਹਾੜ ਜੇਲ੍ਹ ਨੰਬਰ 2 ਵਿੱਚ ਰਹਿਣਗੇ।

ਸ਼ਰਾਬ ਘੁਟਾਲੇ ਮਾਮਲੇ ਚ ਤਿਹਾੜ ਭੇਜੇ ਗਏ CM ਕੇਜਰੀਵਾਲ, ਜੇਲ੍ਹ ਨੰਬਰ-2 ਹੋਵੇਗਾ ਨਵਾਂ ਠਿਕਾਣਾ

ਅਰਵਿੰਦ ਕੇਜਰੀਵਾਲ

Follow Us On

ਆਬਕਾਰੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਰਾਉਜ਼ ਐਵੇਨਿਊ ਅਦਾਲਤ ਨੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਕੇਜਰੀਵਾਲ ਨੂੰ ਹੁਣ ਤਿਹਾੜ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਜੇਲ੍ਹ ਨੰਬਰ-2 ਵਿੱਚ ਰੱਖਿਆ ਜਾਵੇਗਾ। ਤਿਹਾੜ ਵਿੱਚ ਅਜਿਹੀਆਂ ਕੁੱਲ 16 ਜੇਲ੍ਹਾਂ ਹਨ। ਇਨ੍ਹਾਂ ਵਿੱਚੋਂ 9 ਜੇਲ੍ਹਾਂ ਸਿਰਫ਼ ਤਿਹਾੜ ਵਿੱਚ ਹਨ, ਜਦੋਂ ਕਿ 1 ਜੇਲ੍ਹ ਰੋਹਿਣੀ ਵਿੱਚ ਅਤੇ 6 ਜੇਲ੍ਹਾਂ ਮੰਡੋਲੀ ਵਿੱਚ ਹਨ। ਰੋਹਿਣੀ ਅਤੇ ਮੰਡੋਲੀ ਦੀਆਂ ਜੇਲ੍ਹਾਂ ਵੀ ਤਿਹਾੜ ਅਧੀਨ ਆਉਂਦੀਆਂ ਹਨ।

ਐਕਸਾਈਜ਼ ਮਾਮਲੇ ‘ਚ ਜੇਲ ‘ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਿਹਾੜ ਦੀ ਜੇਲ ਨੰਬਰ 1 ‘ਚ ਰੱਖਿਆ ਗਿਆ ਹੈ, ਜਦਕਿ ਕੇ.ਕਵਿਤਾ ਨੂੰ ਮਹਿਲਾ ਜੇਲ ਨੰਬਰ 6 ‘ਚ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ ਨੰਬਰ 5 ‘ਚ ਰੱਖਿਆ ਗਿਆ ਹੈ। ਜੇਲ੍ਹ ਨੰਬਰ 6 ਤਿਹਾੜ ਵਿੱਚ ਹੈ ਜਦੋਂਕਿ ਜੇਲ੍ਹ ਨੰਬਰ 16 ਮੰਡੋਲੀ ਵਿੱਚ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਜੇਲ੍ਹ ਵਿੱਚ ਹੀ ਸਾਰੇ ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ। ਇਹ ਮੈਡੀਕਲ ਸਹੂਲਤ 24 ਘੰਟੇ ਅਤੇ ਸੱਤੋ ਦਿਨ ਉਪਲਬਧ ਹੈ। ਅਜਿਹੇ ‘ਚ ਅਰਵਿੰਦ ਕੇਜਰੀਵਾਲ ਦਾ ਮੈਡੀਕਲ ਵੀ ਤਿਹਾੜ ਜੇਲ ‘ਚ ਹੀ ਕੀਤਾ ਜਾਵੇਗਾ। ਇੱਥੇ ਦੋ ਮੁੱਖ ਹਸਪਤਾਲ ਵੀ ਮੌਜੂਦ ਹਨ।

ਜੇਲ੍ਹ ਸ਼ਿਫਟ ਕਰਨ ਤੋਂ ਪਹਿਲਾਂ ਹੋਵੇਗੀ ਮੈਡੀਕਲ

ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਮੈਡੀਕਲ ਦੌਰਾਨ ਉਨ੍ਹਾਂ ਦੇ ਬੀਪੀ ਅਤੇ ਸ਼ੂਗਰ ਦੀ ਜਾਂਚ ਕੀਤੀ ਜਾਵੇਗੀ ਅਤੇ ਮੈਡੀਕਲ ਹਿਸਟਰੀ ਪੁੱਛੀ ਜਾਵੇਗੀ। ਜੇਲ ਦੇ ਰਿਕਾਰਡ ‘ਚ ਕੇਜਰੀਵਾਲ ਦੀ ਪੂਰੀ ਮੈਡੀਕਲ ਰਿਪੋਰਟ ਰੱਖੀ ਜਾਵੇਗੀ। ਮੈਡੀਕਲ ਜਾਂਚ ਪੂਰੀ ਹੋਣ ਤੋਂ ਬਾਅਦ ਕੇਜਰੀਵਾਲ ਨੂੰ ਜੇਲ ਨੰਬਰ 2 ‘ਚ ਭੇਜ ਦਿੱਤਾ ਜਾਵੇਗਾ। ਡਾਕਟਰੀ ਜਾਂਚ ਦੀ ਇਸ ਪੂਰੀ ਪ੍ਰਕਿਰਿਆ ਵਿਚ ਕਈ ਘੰਟੇ ਲੱਗ ਜਾਂਦੇ ਹਨ।

ਐਕਸਾਈਜ਼ ਮਾਮਲੇ ‘ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈਡੀ ਨੇ ਕੇਜਰੀਵਾਲ ਨੂੰ ਰਾਉਜ਼ ਐਵੇਨਿਊ ਅਦਾਲਤ ‘ਚ ਪੇਸ਼ ਕਰਦਿਆਂ ਕਈ ਹੈਰਾਨੀਜਨਕ ਦਾਅਵੇ ਵੀ ਕੀਤੇ। ਈਡੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਜੇ ਨਾਇਰ ਮੈਨੂੰ ਰਿਪੋਰਟ ਨਹੀਂ ਕਰਦਾ ਸੀ, ਸਗੋਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ।

ਆਮ ਆਦਮੀ ਪਾਰਟੀ ਦਾ ਪਲਟਵਾਰ

ਇਸ ‘ਤੇ ਆਮ ਆਦਮੀ ਪਾਰਟੀ ਦੀ ਨੇਤਾ ਜੈਸਮੀਨ ਸ਼ਾਹ ਨੇ ਪਲਟਵਾਰ ਕਰਦਿਆਂ ਈਡੀ ਦੀ ਇਸ ਦਲੀਲ ‘ਤੇ ਸਵਾਲ ਚੁੱਕੇ ਹਨ। ਜੈਸਮੀਨ ਸ਼ਾਹ ਨੇ ਕਿਹਾ ਕਿ ਜਦੋਂ ਵਿਜੇ ਨਾਇਰ ਨੂੰ ਹਿਰਾਸਤ ‘ਚ ਲਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਨੂੰ ਰਿਪੋਰਟ ਨਹੀਂ ਕਰਦਾ, ਮੈਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਹਾਂ।

ਜੈਸਮੀਨ ਸ਼ਾਹ ਨੇ ਅੱਗੇ ਕਿਹਾ ਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਈਡੀ ਨੇ ਡੇਢ ਤੋਂ ਦੋ ਸਾਲ ਬਾਅਦ ਉਸ ਬਿਆਨ ਨੂੰ ਕਿਉਂ ਚੱਕਿਆ ਜੋ ਲਿਖਤੀ ਰੂਪ ਵਿੱਚ ਉਸ ਕੋਲ ਹੈ? ਸਾਡੇ ਦੋ ਸੀਨੀਅਰ ਨੇਤਾਵਾਂ ਆਤਿਸ਼ੀ ਅਤੇ ਸੌਰਭ, ਜੋ ਦਿੱਲੀ ਸਰਕਾਰ ਵਿੱਚ ਮੰਤਰੀ ਹਨ, ਦੇ ਨਾਂ ਕਿਉਂ ਲਏ ਗਏ, ਇਹ ਸਮਝ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਪਾਰਟੀ ਖ਼ਤਮ ਨਹੀਂ ਹੋਵੇਗੀ।

Exit mobile version