Amritpal Singh: ਮਾਨ ਨੇ ਕਿਹਾ- ਬਖਸ਼ਾਂਗੇ ਨਹੀਂ, ਕੇਜਰੀਵਾਲ ਨੇ ਕਿਹਾ- ਸਾਡੀ ਕਿਸੇ ਨਾਲ ਸੈਟਿੰਗ ਨਹੀਂ
Punjab Police ਦੀ ਕਾਰਵਾਈ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਥੇ ਹੀ ਕੇਜਰੀਵਾਲ ਨੇ ਕਿਹਾ ਹੈ ਕਿ ਸਾਡੀ ਕਿਸੇ ਗੈਂਗਸਟਰ ਨਾਲ ਕੋਈ ਸੈਟਿੰਗ ਨਹੀਂ ਹੈ।
ਪੁਰਾਣੀ ਤਸਵੀਰ
ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲੇ ਬਰਦਾਸ਼ਤ ਨਹੀਂ – ਮਾਨ
ਅੰਮ੍ਰਿਤਪਾਲ ਸਿੰਘ ਨਾਲ ਜੁੜੇ ਲੋਕਾਂ ‘ਤੇ ਪੁਲਿਸ ਦੀ ਕਾਰਵਾਈ ‘ਤੇ ਪਹਿਲੀ ਵਾਰ ਸੀਐਮ ਮਾਨ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਬਣੀ ਰਹੇ ਪਰ ਇਸ ਨੂੰ ਭੰਗ ਕਰਨ ਵਾਲਿਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰੇਗੀ। ਦੇਸ਼ ਦੀ ਸ਼ਾਂਤੀ, ਸਦਭਾਵਨਾ ਅਤੇ ਤਰੱਕੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ।ਅਸੀਂ ਦੇਸ਼ ਭਗਤ ਲੋਕ ਹਾਂ – ਕੇਜਰੀਵਾਲ
ਉੱਥੇ ਹੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਅਸੀਂ ਦੇਸ਼ ਭਗਤ ਲੋਕ ਹਾਂ ਅਤੇ ਭਾਰਤ ਮਾਤਾ ਨੂੰ ਪਿਆਰ ਕਰਦੇ ਹਾਂ ਅਤੇ ਜੇਕਰ ਕੋਈ ਭਾਰਤ ਮਾਤਾ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਨਾਪਾਕ ਹਰਕਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਐਮ ਮਾਨ ਨੇ ਬੜੇ ਸੰਜਮ ਨਾਲ ਫੈਸਲੇ ਲਏ ਹਨ। ਇੱਕ ਸਾਲ ਵਿੱਚ ਆਪ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਨੀਅਤ ਸਾਫ਼ ਹੋਵੇ, ਸਰਕਾਰ ਇਮਾਨਦਾਰ ਹੋਵੇ ਤਾਂ ਕਾਨੂੰਨੀ ਵਿਵਸਥਾ ਨੂੰ ਦਰੁਸਤ ਕੀਤਾ ਜਾ ਸਕਦਾ ਹੈ।ਗੈਂਗਸਟਰਾਂ ਨਾਲ AAPਸੈਟਿੰਗ ਨਹੀਂ – ਕੇਜਰੀਵਾਲ
ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੂਬੇ ਵਿੱਚ ਪਹਿਲਾਂ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਪਨਾਹ ਦਿੱਤੀ ਜਾਂਦੀ ਸੀ, ਪਰ ਆਪ ਦੀ ਸਰਕਾਰ ਬਣਨ ਤੋਂ ਬਾਅਦ ਸਾਰਿਆਂ ਨੂੰ ਫੜਣ ਦਾ ਕੰਮ ਸ਼ੁਰੂ ਹੋ ਗਿਆ। ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਸਾਡੀ ਸੈਟਿੰਗ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੀ ਕਾਰਵਾਈ ਨੇ ਦਿਖਾਇਆ ਹੈ ਕਿ ਸਾਡੀ ਸਰਕਾਰ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬ ਅਤੇ ਸਾਰੇ ਦੇਸ਼ ਵਿੱਚ ਬਹੁਤ ਸ਼ਾਂਤੀ ਅਤੇ ਤਰੱਕੀ ਹੋਵੇ।पिछले कुछ दिनों की पंजाब सरकार की कार्रवाई ने दिखा दिया कि आम आदमी पार्टी कट्टर देशभक्त पार्टी है। देश के ख़िलाफ़ काम करने वालों को बख़्शा नहीं जाएगा। पंजाब के CM मान साहब को इतने संयम और परिपक्वता से काम करने पर बधाई। https://t.co/QsT7cyLIYJ
— Arvind Kejriwal (@ArvindKejriwal) March 21, 2023
