ਅਮਰੀਕਾ ਨੇ ਡਿਪੋਰਟ ਕੀਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ, ਲੋਕ ਬੋਲੇ- ਲਗਾਈ ਗਈ ਹੱਥਕੜੀ, ਜ਼ਮੀਨ ਵੇਚ ਗਏ ਸਨ US

Updated On: 

27 Oct 2025 08:02 AM IST

US Deportation: ਹਰਿਆਣਾ ਦੇ 35 ਲੋਕਾਂ ਜਿਨ੍ਹਾਂ ਨੂੰ ਹਾਲ ਹੀ 'ਚ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਨੇ ਆਪਣੀ ਵਾਪਸੀ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਉਡਾਣ ਦੌਰਾਨ ਹੱਥਕੜੀ ਲਗਾਈ ਗਈ ਸੀ।

ਅਮਰੀਕਾ ਨੇ ਡਿਪੋਰਟ ਕੀਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ, ਲੋਕ ਬੋਲੇ- ਲਗਾਈ ਗਈ ਹੱਥਕੜੀ, ਜ਼ਮੀਨ ਵੇਚ ਗਏ ਸਨ US

ਫਾਈਲ ਫੋਟੋ

Follow Us On

ਵ੍ਹਾਈਟ ਹਾਊਸ ‘ਚ ਵਾਪਸੀ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਕਰ ਰਹੇ ਹਨ। ਹਾਲ ਹੀ ‘ਚ ਟਰੰਪ ਪ੍ਰਸ਼ਾਸਨ ਨੇ ਇੱਕ ਹੋਰ ਸਮੂਹ ਨੂੰ ਭਾਰਤ ਭੇਜ ਦਿੱਤਾ। ਦੇਸ਼ ਨਿਕਾਲਾ ਦਿੱਤੇ ਗਏ 35 ਪ੍ਰਵਾਸੀ ਹਰਿਆਣਾ ਦੇ ਕੈਥਲ, ਕਰਨਾਲ ਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਹਨ। ਉਨ੍ਹਾਂ ਨੂੰ ਲੈ ਕੇ ਜਾਣ ਵਾਲਾ ਜਹਾਜ਼ ਸ਼ਨੀਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ। ਡਿਪੋਰਟ ਹੋਣ ਵਾਲਿਆਂ ਕੈਥਲ ‘ਚੋਂ ਇੱਕ ਕੈਥਲ ਵਾਸੀ ਨਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਉਡਾਣ ਦੌਰਾਨ ਹੱਥਕੜੀ ਲਗਾਈ ਗਈ ਸੀ।

ਪਹਿਲਾਂ ਵੀ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਲਗਾ ਕੇ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਜਿਸ ਕਾਰਨ ਹੰਗਾਮਾ ਹੋਇਆ ਸੀ। ਕਈ ਸੰਗਠਨਾਂ ਨੇ ਅਮਰੀਕੀ ਪ੍ਰਸ਼ਾਸਨ ਦੇ ਇਸ ਕਦਮ ਦਾ ਵਿਰੋਧ ਕੀਤਾ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤੀ ਨਾਗਰਿਕਾਂ ਨੂੰ ਸਨਮਾਨਜਨਕ ਤੌਰ ‘ਤੇ ਵਾਪਸ ਭੇਜਿਆ ਜਾਵੇ।

ਡਿਪੋਰਟ ਕੀਤੇ ਗਏ ਲੋਕਾਂ ‘ਚੋਂ, 16 ਕਰਨਾਲ ਦੇ, 14 ਕੈਥਲ ਦੇ ਤੇ ਪੰਜ ਕੁਰੂਕਸ਼ੇਤਰ ਦੇ ਸਨ। ਉਨ੍ਹਾਂ ਨੂੰ ਬਾਅਦ ‘ਚ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ‘ਚ ਲਿਜਾਇਆ ਗਿਆ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ। ਕਰਨਾਲ ਦੇ ਪੁਲਿਸ ਸੁਪਰਡੈਂਟ ਗੰਗਾ ਰਾਮ ਪੂਨੀਆ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਲੋਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਨ।

ਜ਼ਮੀਨ ਵੇਚਣ ਤੋਂ ਬਾਅਦ ਪਹੁੰਚੇ ਅਮਰੀਕਾ

ਕੈਥਲ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਲਲਿਤ ਕੁਮਾਰ ਨੇ ਕਿਹਾ ਕਿ ਐਤਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ 14 ਲੋਕਾਂ ਨੂੰ ਕੈਥਲ ਪੁਲਿਸ ਲਾਈਨਜ਼ ਲਿਆਂਦਾ ਗਿਆ। ਇਹ ਲੋਕ ਅਮਰੀਕਾ ‘ਚ ਦਾਖਲ ਹੋਣ ਲਈ ਇੱਕ ਖ਼ਤਰਨਾਕ ਰਸਤਾ ਅਪਣਾ ਰਹੇ ਸਨ। ਇਸ ਸਮੂਹ ‘ਚ ਕਲਾਇਤ, ਪੁੰਡਰੀ, ਕੈਥਲ, ਢਾਂਡ ਤੇ ਗੁਹਲਾ ਬਲਾਕਾਂ ਦੇ ਵਸਨੀਕ ਸ਼ਾਮਲ ਸਨ। ਡਿਪੋਰਟ ਕੀਤੇ ਗਏ, ਜਿਨ੍ਹਾਂ ‘ਚੋਂ ਜ਼ਿਆਦਾਤਰ 25 ਤੋਂ 40 ਸਾਲ ਦੀ ਉਮਰ ਦੇ ਸਨ, ਨੇ ਆਪਣੀ ਵਾਪਸੀ ‘ਤੇ ਨਿਰਾਸ਼ਾ ਪ੍ਰਗਟ ਕੀਤੀ।

ਉਨ੍ਹਾਂ ਨੇ ਜ਼ਮੀਨ ਵੇਚ ਕੇ, ਪੈਸੇ ਉਧਾਰ ਲੈ ਕੇਅਤੇ ਬਿਹਤਰ ਮੌਕਿਆਂ ਦੀ ਭਾਲ ‘ਚ ਅਮਰੀਕਾ ਜਾਣ ਲਈ ਬਚਤ ਕਰਕੇ ਕਾਫ਼ੀ ਪੈਸਾ ਲਗਾਇਆ ਸੀ। ਹਾਲਾਂਕਿ, ਟਰੰਪ ਪ੍ਰਸ਼ਾਸਨ ਦੇ ਸੱਤਾ ‘ਚ ਆਉਣ ਤੋਂ ਬਾਅਦ, ਸੰਯੁਕਤ ਰਾਜ ਅਮਰੀਕਾ ‘ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦੇਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਸਾਲ ਦੇ ਸ਼ੁਰੂ ‘ਚ, ਅਮਰੀਕੀ ਅਧਿਕਾਰੀਆਂ ਨੇ ਪੰਜਾਬ, ਹਰਿਆਣਾ ਤੇ ਗੁਜਰਾਤ ਤੋਂ ਕਈ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ।

ਟਰੰਪ ਦੀ ਅਮਰੀਕਾ ਫਰਸਟ ਨੀਤੀ

ਇਸ ਸਾਲ ਜਨਵਰੀ ‘ਚ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ, ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣੀ ਚੋਣ ਮੁਹਿੰਮ ਦੌਰਾਨ, ਟਰੰਪ ਨੇ ਅਮਰੀਕੀ ਨਾਗਰਿਕਾਂ ਨੂੰ ਪਹਿਲਾਂ ਅਮਰੀਕੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਟਰੰਪ ਸਮਰਥਕਾਂ ਦਾ ਮੰਨਣਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਨੌਕਰੀਆਂ ਖੋਹ ਰਹੇ ਹਨ।