ਇਹੋ ਜਿਹਾ ਹੋਵੇਗਾ ਭਾਰਤ ਦਾ ਪੰਜਵੀਂ ਪੀੜ੍ਹੀ ਦਾ ਫਾਈਟਰ ਜੇਟ AMCA, ਰਾਫੇਲ ਨਾਲੋਂ ਵੀ ਜ਼ਿਆਦਾ ਪਾਵਰਫੁੱਲ; ਚੀਨ ਨੂੰ ਸਿੱਧੀ ਚੁਣੌਤੀ

tv9-punjabi
Updated On: 

27 May 2025 16:55 PM

AMCA 5th Generation Fighter Jet: ਭਾਰਤ ਨੇ ਆਪਣੇ ਪਹਿਲੇ ਪੰਜਵੀਂ ਪੀੜ੍ਹੀ ਦੇ ਸਟੇਲਥ ਫਾਈਟਰ ਜੇਟ AMCA ਨੂੰ ਵਿਕਸਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਹਾਜ਼ ਸਟੇਲਥ ਡਿਜ਼ਾਈਨ, ਸੁਪਰਕਰੂਜ਼ ਅਤੇ ਇੰਟਰਨਲ ਵੈਪਨ ਬੇ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੋਵੇਗਾ। 2024 ਵਿੱਚ ਸ਼ੁਰੂ ਹੋਏ ਇਸ ਪ੍ਰੋਜੈਕਟ ਦਾ ਟੀਚਾ 2035 ਤੱਕ ਪੂਰਾ ਹੋਣਾ ਹੈ। ਇਸ ਨੂੰ ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਨੂੰ ਜਵਾਬ ਦੇਣ ਅਤੇ ਭਾਰਤ ਦੀ ਸਵੈ-ਨਿਰਭਰਤਾ ਵਧਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਹੋ ਜਿਹਾ ਹੋਵੇਗਾ ਭਾਰਤ ਦਾ ਪੰਜਵੀਂ ਪੀੜ੍ਹੀ ਦਾ ਫਾਈਟਰ ਜੇਟ AMCA, ਰਾਫੇਲ ਨਾਲੋਂ ਵੀ ਜ਼ਿਆਦਾ ਪਾਵਰਫੁੱਲ; ਚੀਨ ਨੂੰ ਸਿੱਧੀ ਚੁਣੌਤੀ

5ਵੀਂ ਪੀੜ੍ਹੀ ਦਾ ਫਾਈਟਰ ਜੇਟ AMCA

Follow Us On

AMCA 5th generation fighter jet: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਦੇ ਪੰਜਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜੈੱਟ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਦੇ ਐਗਜ਼ੀਕਿਊਸ਼ਨ ਫਰੇਮਵਰਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸਨੂੰ ਬਣਾਉਣ ਦੀ ਜ਼ਿੰਮੇਵਾਰੀ ਏਅਰੋਨਾਟਿਕਲ ਡਿਵੈਲਪਮੈਂਟ ਏਜੰਸੀ (ADA) ਨੂੰ ਦਿੱਤੀ ਗਈ ਹੈ, ਜੋ ਕਿ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ‘ਤੇ ਕੰਮ ਕਰੇਗੀ। ਇਹ ਪ੍ਰੋਜੈਕਟ ਨਾ ਸਿਰਫ਼ ਦੇਸ਼ ਨੂੰ ਸਟੇਲਥ ਏਅਰਕ੍ਰਾਫਟ ਦੇਵੇਗਾ ਬਲਕਿ ਭਾਰਤ ਦੀ ਸਵੈ-ਨਿਰਭਰਤਾ ਨੂੰ ਵੀ ਰਫਤਾਰ ਪ੍ਰਦਾਨ ਕਰੇਗਾ।

ਕਦੋਂ ਤੱਕ ਬਣੇਗਾ ਇਹ ਫਾਈਟਰ ਜੇਟ?

AMCA ਭਾਰਤ ਦਾ ਆਪਣਾ ਸਵਦੇਸ਼ੀ ਪੰਜਵੀਂ ਪੀੜ੍ਹੀ ਦਾ ਫਾਈਟਰ ਜੇਟ ਹੋਵੇਗਾ। ਇਹ ਜਹਾਜ਼ ਸਟੇਲਥ ਤਕਨਾਲੋਜੀ ਨਾਲ ਲੈਸ ਹੋਵੇਗਾ ਅਤੇ ਇਹ ਮਲਟੀਰੋਲ ਕੈਪੇਸਿਟੀ ਵਾਲਾ ਜੈੱਟ ਹੈ। ਇਸ ਵਿੱਚ ਸੈਂਸਰ ਫਿਊਜ਼ਨ, ਇੰਟਰਨਲ ਵੈਪਨ ਬੇ, ਸੁਪਰਕਰੂਜ਼ ਕੈਪੇਸਿਟੀ ਅਤੇ ਉੱਨਤ ਐਵੀਓਨਿਕਸ ਵਰਗੀਆਂ ਤਕਨਾਲੋਜੀਆਂ ਹਨ। ਇਹ ਪ੍ਰੋਜੈਕਟ 2024 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸਨੂੰ ਬਣਾਉਣ ਵਿੱਚ 10 ਸਾਲ ਲੱਗਣ ਦੀ ਉਮੀਦ ਹੈ।

ਚੀਨ ਨੂੰ ਮਿਲੇਗਾ ਜਵਾਬ

ਪਾਕਿਸਤਾਨ ਅਤੇ ਚੀਨ ਤੋਂ ਆ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਦਾ ਇਹ ਪ੍ਰੋਜੈਕਟ ਬਹੁਤ ਮਹੱਤਵਪੂਰਨ ਹੈ। ਕਿਉਂਕਿ ਚੀਨ ਪਹਿਲਾਂ ਹੀ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ J-20 ਬਣਾ ਚੁੱਕਾ ਹੈ ਅਤੇ ਇਸਨੂੰ ਆਪਣੀ ਫੌਜ ਵਿੱਚ ਵਰਤ ਰਿਹਾ ਹੈ। ਉਸਨੇ ਇਹ ਉੱਨਤ ਲੜਾਕੂ ਜਹਾਜ਼ ਪਾਕਿਸਤਾਨ ਨੂੰ ਵੀ ਦਿੱਤੇ ਹਨ। ਇਹ ਫਾਈਟਰ ਜੇਟ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਟਕਰਾਅ ਵਿੱਚ ਵੀ ਸੁਰਖੀਆਂ ਵਿੱਚ ਆਏ ਹਨ। ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸਨੇ ਇਸਦੀ ਵਰਤੋਂ ਭਾਰਤੀ ਫਾਈਟਰ ਜੇਟਸ ਨੂੰ ਡੇਗਣ ਲਈ ਕੀਤੀ ਸੀ, ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਇਸ ਵੇਲ੍ਹੇ ਰਾਫੇਲ ਸਭ ਤੋਂ ਐਡਵਾਂਸਡ ਜੇਟ

ਇਸ ਵੇਲੇ, ਭਾਰਤ ਕੋਲ ਸਭ ਤੋਂ ਐਡਵਾਂਸਡ ਫਾਈਟਰ ਜੇਟ, 4.5 ਪੀੜ੍ਹੀ ਦਾ ਰਾਫੇਲ ਹੈ। ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਘਾਟ ਹੈ। ਵਰਤਮਾਨ ਵਿੱਚ, ਅਮਰੀਕਾ, ਚੀਨ ਅਤੇ ਰੂਸ ਹੀ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੇ ਦੇਸ਼ ਹਨ। ਅਮਰੀਕਾ ਨੇ ਆਪਣੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਐਫ-35 ਭਾਰਤ ਨੂੰ ਵੇਚਣ ਦੀ ਗੱਲ ਕਹੀ ਹੈ ਪਰ ਹੁਣ ਤੱਕ ਭਾਰਤ ਸਰਕਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਇਨ੍ਹਾਂ ਜਹਾਜ਼ਾਂ ਨੂੰ ਖਰੀਦੇਗੀ ਜਾਂ ਨਹੀਂ।

ਭਾਰਤ ਨੇ ਏਅਰ ਡਿਫੈਂਸ ਵਿੱਚ ਦਿਖਾਇਆ ਦੱਮ

ਪਾਕਿਸਤਾਨ ਨਾਲ ਹਾਲ ਹੀ ਵਿੱਚ ਹੋਏ ਟਕਰਾਅ ਵਿੱਚ, ਦੁਨੀਆ ਨੇ ਮੇਡ ਇਨ ਇੰਡੀਆ ਏਅਰ ਡਿਫੈਂਸ ਦੀ ਤਾਕਤ ਦੇਖੀ। ਭਾਰਤ ਦੇ ਆਕਾਸ਼ ਮਿਜ਼ਾਈਲ ਸਿਸਟਮ ਅਤੇ ਆਕਾਸ਼ ਤੀਰ ਨੇ ਰੂਸ ਦੇ S-400 ਨਾਲ ਮਿਲ ਕੇ ਪਾਕਿਸਤਾਨ ਦੇ ਸਾਰੇ ਟਾਰਗੇਟ ਨੂੰ ਤਬਾਹ ਕਰ ਦਿੱਤਾ। ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਘਰੇਲੂ ਤੌਰ ‘ਤੇ ਵੱਧ ਤੋਂ ਵੱਧ ਹਥਿਆਰਾਂ ਦੇ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਤਾਂ ਜੋ ਦੂਜੇ ਦੇਸ਼ਾਂ ‘ਤੇ ਨਿਰਭਰਤਾ ਖਤਮ ਕੀਤੀ ਜਾ ਸਕੇ। ਇਸ ਵੇਲੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਖਰੀਦਣ ਵਾਲਾ ਦੇਸ਼ ਹੈ।