Live Updates: ਵ੍ਹਾਈਟ ਹਾਊਸ ਦੀ ਸੁਰੱਖਿਆ ਵਿੱਚ ਢਿੱਲ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ-ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ-ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਵ੍ਹਾਈਟ ਹਾਊਸ ਦੀ ਸੁਰੱਖਿਆ ਵਿੱਚ ਢਿੱਲ
ਵ੍ਹਾਈਟ ਹਾਊਸ ਦੀ ਸੁਰੱਖਿਆ ਵਿੱਚ ਇੱਕ ਢਿੱਲ ਸਾਹਮਣੇ ਆਈ ਹੈ। ਸੀਕ੍ਰੇਟ ਸਰਵਿਸ ਨੇ ਨੌਰਥ ਲਾਨ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਸੁਰੱਖਿਆ ਏਜੰਸੀਆਂ ਦੀ ਜਾਂਚ ਵਿੱਚ ਪਾਇਆ ਗਿਆ ਕਿ ਇੱਕ ਸੈਲਾਨੀ ਨੇ ਆਪਣਾ ਫ਼ੋਨ ਵ੍ਹਾਈਟ ਹਾਊਸ ਦੀ ਗਰਿੱਲ ਦੇ ਅੰਦਰ ਸੁੱਟ ਦਿੱਤਾ ਸੀ।
-
ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਫਾਰਚੂਨਰ ਕਾਰ ਦੀ ਹੋਈ ਪਛਾਣ
ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਫਾਰਚੂਨਰ ਕਾਰ ਦੀ ਪਛਾਣ ਕਰ ਲਈ ਗਈ ਹੈ। ਸੀਸੀਟੀਵੀ ਫੁਟੇਜ ਅਤੇ ਕਾਰ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਮਹੱਤਵਪੂਰਨ ਸੁਰਾਗ ਮਿਲੇ ਹਨ। ਵੱਖ-ਵੱਖ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਰੁੱਝੀਆਂ ਹੋਈਆਂ ਹਨ। ਆਦਮਪੁਰ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਪੁਲਿਸ ਨੇ ਤੁਰੰਤ ਆਈਪੀਸੀ ਦੀ ਧਾਰਾ 281 ਅਤੇ 105 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
-
ਸ਼ਸ਼ੀ ਥਰੂਰ ਕਾਂਗਰਸ ਦੀ ਮੀਟਿੰਗ ‘ਚ ਨਹੀਂ ਹੋਏ ਸ਼ਾਮਲ
ਮੌਨਸੂਨ ਸੈਸ਼ਨ ਦੀ ਰਣਨੀਤੀ ‘ਤੇ ਚਰਚਾ ਕਰਨ ਲਈ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਹੋਈ। ਸ਼ਸ਼ੀ ਥਰੂਰ, ਗੌਰਵ ਗੋਗੋਈ ਅਤੇ ਮਣਿਕਮ ਟੈਗੋਰ ਇਸ ਵਿੱਚ ਸ਼ਾਮਲ ਨਹੀਂ ਹੋਏ। ਥਰੂਰ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੱਤਾ, ਜਦੋਂ ਕਿ ਗੋਗੋਈ ਨੇ ਅਸਾਮ ਕਾਂਗਰਸ ਦੇ ਕੰਮ ਦਾ ਹਵਾਲਾ ਦਿੱਤਾ।
-
ਪਿੰਡਾਂ ਵਿੱਚ ਰੁਜ਼ਗਾਰ ਵਧਿਆ, ਸ਼ਹਿਰਾਂ ਵਿੱਚ ਨੌਕਰੀਆਂ ਦੀ ਰਫ਼ਤਾਰ ਮੱਠੀ ਪਈ
ਦੇਸ਼ ਦੀ ਬੇਰੁਜ਼ਗਾਰੀ ਦਰ ਜੂਨ 2025 ਵਿੱਚ 5.6% ‘ਤੇ ਸਥਿਰ ਰਹੀ। ਪੇਂਡੂ ਖੇਤਰਾਂ ਵਿੱਚ ਬੇਰੁਜ਼ਗਾਰੀ ਘਟ ਕੇ 4.9% ਰਹਿ ਗਈ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਇਹ ਵਧ ਕੇ 7.1% ਹੋ ਗਈ। ਬੇਰੁਜ਼ਗਾਰੀ ਖਾਸ ਕਰਕੇ ਨੌਜਵਾਨਾਂ ਵਿੱਚ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਮਰਦ-ਔਰਤ ਦਰ ਬਰਾਬਰ ਹੈ, ਪਰ ਸ਼ਹਿਰੀ ਔਰਤਾਂ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ। ਕਿਰਤ ਸ਼ਕਤੀ ਦੀ ਭਾਗੀਦਾਰੀ ਵਿੱਚ ਵੀ ਗਿਰਾਵਟ ਆਈ ਹੈ।
-
ਗੋਲਡਨ ਟੈਂਪਲ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, SCPC ਸਕੱਤਰ ਨੇ ਕੀਤੀ ਅਪੀਲ
ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਇਕ ਵਾਰ ਫਿਰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਨਾਲ ਪੂਰੇ ਪੰਜਾਬ ਵਿਚ ਹਲਚਲ ਦਾ ਮਾਹੌਲ ਬਣ ਗਿਆ ਹੈ।
-
ਤਰਨਤਾਰਨ ਤੋਂ 3 ਵਾਰ ਦੇ ਵਿਧਾਇਕ ਰਹੇ ਹਰਮੀਤ ਸੰਧੂ AAP ‘ਚ ਹੋਣਗੇ ਸ਼ਾਮਲ
ਤਰਨਤਾਰਨ ਤੋਂ 3 ਵਾਰ ਦੇ ਵਿਧਾਇਕ ਰਹੇ ਹਰਮੀਤ ਸੰਧੂ AAP ‘ਚ ਸ਼ਾਮਲ ਹੋ ਸਕਦੇ ਹਨ। ਇਸ ਨੂੰ ਲੈ ਕੇ ਸੁਰਤਾਂ ਵੱਲੋਂ ਜਾਣਕਾਰੀ ਮਿਲੀ ਹੈ ਕਿ ਉਹ ਜਲਦ ਹੀ ਪਾਰਟੀ ਜੁਆਇਨ ਕਰਣਗੇ।
-
ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ ਡਾ. ਸਾਗਰ ਪ੍ਰੀਤ ਹੁੱਡਾ
ਸੀਨੀਅਰ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਡਾ. ਸਾਗਰ ਪ੍ਰੀਤ ਹੁੱਡਾ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਦਿੱਲੀ ਤੋਂ ਚੰਡੀਗੜ੍ਹ ਭੇਜਿਆ ਗਿਆ ਹੈ।
-
ਦਿੱਲੀ ਦੇ ਸੇਂਟ ਸਟੀਫਨ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਥਾਮਸ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ, ਦਿੱਲੀ ਪੁਲਿਸ ਬੰਬ ਸਕੁਐਡ, ਡੌਗ ਸਕੁਐਡ, ਦਿੱਲੀ ਫਾਇਰ ਡਿਪਾਰਟਮੈਂਟ ਟੀਮ ਅਤੇ ਸਪੈਸ਼ਲ ਸਟਾਫ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਸੇਂਟ ਥਾਮਸ ਸਕੂਲ ਅਤੇ ਸੇਂਟ ਸਟੀਫਨ ਕਾਲਜ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੁਣ ਤੱਕ ਪੁਲਿਸ ਨੂੰ ਸਕੂਲ ਜਾਂ ਕਾਲਜ ਤੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
-
ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਖੱਡ ਵਿੱਚ ਡਿੱਗੀ ਗੱਡੀ, 5 ਦੀ ਮੌਤ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਯਾਤਰੀ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਜਦੋਂ ਕਿ 17 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੋਂਡਾ ਨੇੜੇ ਡੋਡਾ-ਭਾਰਥ ਸੜਕ ‘ਤੇ ਇੱਕ ਮੋੜ ‘ਤੇ ਟੈਂਪੂ ਚਾਲਕ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।
-
ਵਿਧਾਨ ਸਭਾ ਵਿੱਚ ਫੌਜਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਪੰਜਾਬ ਵਿਧਾ ਸਭਾ ਦੀ ਕਾਰਵਾਈ ਦਾ ਅੱਜ ਚੌਥਾ ਦਿਨ ਹੈ। ਵਿਧਾਨ ਸਭਾ ਵਿੱਚ ਸਭ ਤੋਂ ਪਹਿਲਾਂ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਬੀਤੇ ਕੱਲ੍ਹ ਵਿਸ਼ਵ ਪ੍ਰਸਿੱਧ 114 ਸਾਲਾ ਐਥਲੀਟ ਫੌਜਾ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
-
ਗੁਰੂ ਪੂਰਨਿਮਾ ‘ਤੇ ਸਾਈਂ ਬਾਬਾ ਮੰਦਰ ਵਿੱਚ 6 ਕਰੋੜ ਦਾ ਦਾਨ
ਸ਼੍ਰੀ ਸਾਈਂ ਬਾਬਾ ਸੰਸਥਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਰਕਸ਼ ਗਾਡਿਲਕਰ ਨੇ ਕਿਹਾ ਕਿ 9 ਜੁਲਾਈ ਤੋਂ 11 ਜੁਲਾਈ ਤੱਕ ਸ਼ਿਰਡੀ ਵਿੱਚ ਸ਼੍ਰੀ ਸਾਈਂ ਬਾਬਾ ਸੰਸਥਾਨ ਟਰੱਸਟ ਦੁਆਰਾ ਆਯੋਜਿਤ ਸ਼੍ਰੀ ਗੁਰੂ ਪੂਰਨਿਮਾ ਮਹੋਤਸਵ ਦੌਰਾਨ, ਦੱਖਸ਼ਣਾ ਪੇਟੀ, ਦਾਨ ਕਾਊਂਟਰ, ਔਨਲਾਈਨ, ਚੈੱਕ ਡੀਡੀ, ਮਨੀ ਆਰਡਰ, ਡੈਬਿਟ-ਕ੍ਰੈਡਿਟ ਕਾਰਡ, ਯੂਪੀਆਈ, ਸੋਨਾ, ਚਾਂਦੀ ਅਤੇ ਦਰਸ਼ਨ ਜਾਂ ਆਰਤੀ ਪਾਸ ਫੀਸ ਸਮੇਤ ਹੋਰ ਸਾਧਨਾਂ ਰਾਹੀਂ ਕੁੱਲ 6,31,31,362 ਰੁਪਏ ਦਾ ਦਾਨ ਪ੍ਰਾਪਤ ਹੋਇਆ।
-
ਮੂਸੇਵਾਲਾ ਦੇ ਪੇਜ਼ ‘ਤੇ ਪਾਈ ਪੋਸਟ ਬਣੀ ਚਰਚਾ, ਲਿਖਿਆ- ਸਾਈਨ ਟੂ ਵਾਰ 2026 ਵਰਲਡ ਟੂਰ
ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਗਈ ਇੱਕ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ, ਭਾਵਨਾਵਾਂ ਅਤੇ ਉਮੀਦਾਂ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਪੋਸਟ ਦਾ ਸਿਰਲੇਖ “ਸਾਈਨ ਟੂ ਵਾਰ 2026 ਵਰਲਡ ਟੂਰ” ਹੈ।
-
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸਬੰਧੀ ਪੇਸ਼ ਕੀਤੇ ਗਏ ਬਿੱਲ ‘ਤੇ ਬਹਿਸ ਕੀਤੀ ਜਾਵੇਗੀ ਅਤੇ ਇਸ ਨੂੰ ਪਾਸ ਕੀਤਾ ਜਾਵੇਗਾ।