Ambulance in Rapid Train: ਰੈਪਿਡ ਟਰੇਨ ‘ਚ ਹੋਵੇਗੀ ਐਂਬੂਲੈਂਸ ਦੀ ਸਹੂਲਤ, ਰੇਲ ਦਾ ਇਕ ਸੈਕਸ਼ਨ ਬਣ ਕੇ ਹੋਇਆ ਤਿਆਰ
Rapid Train: ਰੈਪਿਡ ਰੇਲ ਵਿੱਚ ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਤੱਕ ਲਿਜਾਣ ਦੀ ਸਹੂਲਤ ਵੀ ਦਿੱਤੀ ਗਈ ਹੈ। ਹੁਣ ਤੱਕ ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਲਿਆਉਣ 'ਚ ਸਮਾਂ ਵੀ ਜ਼ਿਆਦਾ ਲੱਗਦਾ ਹੈ, ਨਾਲ ਹੀ ਐਂਬੂਲੈਂਸ ਦਾ ਕਿਰਾਇਆ ਵੀ ਜ਼ਿਆਦਾ ਹੈ। ਅਜਿਹੇ 'ਚ ਰੈਪਿਡ ਰੇਲ 'ਚ ਮਰੀਜ਼ਾਂ ਲਈ ਸਟਰੈਚਰ ਅਤੇ ਵ੍ਹੀਲ ਚੇਅਰ ਦੀ ਸਹੂਲਤ ਹੋਵੇਗੀ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਟਰੇਨ ਦੇ ਅੰਦਰ ਐਂਬੂਲੈਂਸ (Ambulance in Train) ਵਰਗੀ ਸਹੂਲਤ ਵੀ ਹੋ ਸਕਦੀ ਹੈ, ਜੇਕਰ ਨਹੀਂ ਤਾਂ ਦੇਖੋ TV9 ਇੰਡੀਆ ਦੀ ਇਹ ਰਿਪੋਰਟ , ਜਿਸ ਵਿਚ ਭਾਰਤ ਵਿਚ ਇਕ ਅਜਿਹੀ ਟ੍ਰੇਨ ਤਿਆਰ ਕੀਤੀ ਗਈ ਹੈ, ਜਿਸ ਵਿਚ ਐਂਬੂਲੈਂਸ ਵਰਗੀ ਸਹੂਲਤ ਹੈ। ਭਾਰਤ ‘ਚ ਪਹਿਲੀ ਵਾਰ ਟਰੇਨ ‘ਚ ਮਰੀਜ਼ਾਂ ਨੂੰ ਲਿਆਉਣ ਅਤੇ ਲਿਜਾਣ ਲਈ ਸਟਰੈਚਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਸਟੇਸ਼ਨ ਦੇ ਨੇੜਲੇ ਹਸਪਤਾਲ ਦਾ ਵੇਰਵਾ ਵੀ ਹੈ। ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਤੱਕ ਰੈਪਿਡ ਰੇਲ ਵਿੱਚ ਲਿਜਾਣ ਦੀ ਸਹੂਲਤ ਵੀ ਦਿੱਤੀ ਗਈ ਹੈ।
ਮਰੀਜਾਂ ਨੂੰ ਸਮੇਂ ਸਿਰ ਮਿਲ ਸਕੇਗਾ ਇਲਾਜ
ਹੁਣ ਤੱਕ ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਲਿਆਉਣ ‘ਚ ਸਮਾਂ ਵੀ ਜ਼ਿਆਦਾ ਲੱਗਦਾ ਸੀ, ਨਾਲ ਹੀ ਐਂਬੂਲੈਂਸ ਦਾ ਕਿਰਾਇਆ ਵੀ ਜ਼ਿਆਦਾ ਹੈ। ਅਜਿਹੇ ‘ਚ ਰੈਪਿਡ ਰੇਲ ‘ਚ ਮਰੀਜ਼ਾਂ ਲਈ ਸਟਰੈਚਰ ਅਤੇ ਵ੍ਹੀਲ ਚੇਅਰ ਦੀ ਸਹੂਲਤ ਹੋਵੇਗੀ। ਇੱਕ ਕੋਚ ਵਿੱਚ 6 ਕੈਮਰਿਆਂ ਨਾਲ ਲੈਸ ਰੈਪਿਡ ਰੇਲ ਦੀ ਆਰਾਮਦਾਇਕ ਸੀਟ ਦੇ ਨਾਲ ਹਲਕੇ ਭੋਜਨ ਦਾ ਵੀ ਪ੍ਰਬੰਧ ਹੈ। ਰੈਪਿਡ ਰੇਲ ਦੇ 6 ਕੋਚ ਹਨ। ਜਿਸ ਵਿੱਚ 1 ਪ੍ਰੀਮੀਅਮ ਕਲਾਸ ਅਤੇ 5 ਆਮ ਵਰਗ ਦੇ ਕੋਚ ਹਨ। ਇੱਕ ਕੋਚ ਵਿੱਚ ਕਰੀਬ 72 ਸੀਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਮਾਨ ਨੂੰ ਰੱਖਣ ਲਈ ਰੈਪਿਡ ਰੇਲ ‘ਚ ਵੰਦੇ ਭਾਰਤ ਟਰੇਨ ਵਰਗਾ ਰੈਕ ਦਿੱਤਾ ਗਿਆ ਹੈ। ਜਿਸ ਵਿੱਚ ਤੁਸੀਂ ਸਮਾਨ ਰੱਖ ਸਕਦੇ ਹੋ।
ਖਾਸ ਹੈ ਸੁਰੱਖਿਆ!
ਰੈਪਿਡ ਰੇਲ ਦੇ ਅੰਦਰ ਹਰੇਕ ਕੋਚ ਵਿੱਚ ਛੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਤਾਂ ਜੋ ਹਰ ਪਲ ਦੀ ਹਰਕਤ ਨੂੰ ਕੈਦ ਕੀਤਾ ਜਾ ਸਕੇ। ਕੋਚ ‘ਚ ਟਾਕ ਬੈਕ ਦੀ ਸਹੂਲਤ ਹੈ। ਜਿਸ ਵਿੱਚ ਐਮਰਜੈਂਸੀ ਦੌਰਾਨ ਡਰਾਈਵਰ ਨਾਲ ਗੱਲ ਕੀਤੀ ਜਾ ਸਕਦੀ ਹੈ। ਰੈਪਿਡ ਰੇਲ ਵਿੱਚ ਇੱਕ ਕੋਚ ਔਰਤਾਂ ਲਈ ਹੈ, ਜਦਕਿ ਹਰ ਡੱਬੇ ਵਿੱਚ ਮਹਿਲਾ ਯਾਤਰੀਆਂ ਲਈ 4 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।
ਬਦਲਣ ਵਾਲਾ ਹੈ ਦਿੱਲੀ ਤੋਂ ਮੇਰਠ ਤੱਕ ਦਾ ਸਫਰ
ਦਿੱਲੀ ਤੋਂ ਮੇਰਠ ਦਾ ਸਫਰ ਹੁਣ ਬਦਲਣ ਵਾਲਾ ਹੈ। ਇਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਗਾਜ਼ੀਆਬਾਦ ਤੋਂ ਦੁਹਾਈ ਵਿਚਕਾਰ 17 ਕਿਲੋਮੀਟਰ ਦੀ ਯਾਤਰਾ ਤੋਂ ਹੋਣ ਜਾ ਰਹੀ ਹੈ। ਰੈਪਿਡ ਰੇਲ 160 kmph ਦੀ ਰਫਤਾਰ ਨਾਲ ਚੱਲੇਗੀ ਅਤੇ ਟਾਪ ਸਪੀਡ 180 kmph ਹੈ। ਸੂਤਰਾਂ ਮੁਤਾਬਕ 180 ਕਿਲੋਮੀਟਰ ‘ਤੇ ਟਰਾਇਲ ਵੀ ਕੀਤਾ ਗਿਆ ਹੈ। ਜਲਦੀ ਹੀ ਰੈਪਿਡ ਰੇਲ ਤੁਹਾਨੂੰ 17 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਜਿਸ ਵਿੱਚ ਕਰੀਬ 5 ਸਟੇਸ਼ਨ ਵੀ ਤਿਆਰ ਹਨ। ਸਾਹਿਬਾਬਾਦ, ਗਾਜ਼ੀਆਬਾਦ, ਗੁਲਧਰ, ਦੁਹਾਈ, ਦੁਹਾਈ ਡਿਪੂ ਇਨ੍ਹਾਂ 5 ਸਟੇਸ਼ਨਾਂ ਵਿਚਕਾਰ 17 ਕਿਲੋਮੀਟਰ ਦੇ ਪਹਿਲੇ ਪੜਾਅ ਵਜੋਂ ਤਿਆਰ ਕੀਤੇ ਗਏ ਹਨ। ਬਾਕੀ ਸਾਰਾ ਪ੍ਰੋਜੈਕਟ 82 ਕਿਲੋਮੀਟਰ ਦਾ ਹੈ ਜੋ ਦਿੱਲੀ ਨੂੰ ਮੇਰਠ ਨਾਲ ਜੋੜੇਗਾ।
ਸਰਾਏ ਕਾਲੇ ਖਾਨ ਤੋਂ ਮੇਰਠ ਵਿਚਕਾਰ 25 ਸਟੇਸ਼ਨ
ਦਿੱਲੀ ਦੇ ਸਰਾਏ ਕਾਲੇ ਖਾਨ ਤੋਂ ਮੇਰਠ ਵਿਚਕਾਰ 25 ਸਟੇਸ਼ਨ ਬਣਾਏ ਜਾ ਰਹੇ ਹਨ, ਜਿਨ੍ਹਾਂ ‘ਤੇ ਕੰਮ 2025 ਤੱਕ ਪੂਰਾ ਹੋ ਜਾਵੇਗਾ। ਰੈਪਿਡ ਰੇਲ ਦਾ ਜ਼ਿਆਦਾਤਰ ਹਿੱਸਾ ਐਲੀਵੇਟਿਡ ਟ੍ਰੈਕ ਹੈ ਜਿਸ ਕਾਰਨ ਇਹ ਟ੍ਰੇਨ ਤੁਹਾਨੂੰ ਘੱਟ ਸਮੇਂ ਵਿੱਚ ਤੁਹਾਡੀ ਮੰਜ਼ਿਲ ‘ਤੇ ਪਹੁੰਚਾ ਦੇਵੇਗੀ। ਸਾਹਿਬਾਬਾਦ ਸਟੇਸ਼ਨ ਦੀ ਸਮਰੱਥਾ 1 ਲੱਖ ਯਾਤਰੀਆਂ ਦੀ ਹੈ।
ਇਹ ਵੀ ਪੜ੍ਹੋ
ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਰੈਪਿਡ ਰੇਲ
ਦਿੱਲੀ ਅਤੇ ਮੇਰਠ ਦੇ ਵਿਚਕਾਰ 25 ਸਟੇਸ਼ਨਾਂ ਨੂੰ ਕਵਰ ਕਰਨ ਲਈ ਲਗਭਗ 45-50 ਮਿੰਟ ਲੱਗਣਗੇ, ਹਾਲਾਂਕਿ ਅੱਜ ਮੇਰਠ ਤੱਕ ਹਾਈਵੇਅ ਵੀ ਚੰਗੀ ਕੁਨੈਕਟੀਵਿਟੀ ਨਾਲ ਤਿਆਰ ਹੈ, ਪਰ ਜਾਮ ਕਾਰਨ ਇਸ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਅਜਿਹੇ ‘ਚ ਦਿੱਲੀ ਅਤੇ ਮੇਰਠ ਵਿਚਾਲੇ ਤੇਜ ਰੇਲਗੱਡੀ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ।