ਇੰਡੀਗੋ ਦੀਆਂ ਹਜ਼ਾਰਾਂ ਉਡਾਣਾਂ ਰੱਦ, ਯਾਤਰੀਆਂ ‘ਤੇ ਆਫਤ… DGCA ਨੇ ਕ੍ਰੂ ਮੈਂਬਰਸ ਤੇ ਵਾਪਸ ਲਿਆ ਆਪਣਾ ਫੈਸਲਾ

Updated On: 

05 Dec 2025 13:56 PM IST

Indigo Flights Update: DGCA ਨੇ ਕ੍ਰੂ ਮੈਂਬਰਸ ਨਾਲ ਜੁੜਿਆ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਆਪਰੇਸ਼ਨਲ ਦਿੱਕਤਾਂ ਅਤੇ ਆਪਰੇਸ਼ਨਸ ਦੀ ਕੰਟੀਨਿਊਟੀ ਅਤੇ ਸਟੇਬਿਲਿਟੀ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਵੱਖ-ਵੱਖ ਏਅਰਲਾਈਨਸ ਤੋਂ ਮਿਲੇ ਰਿਪ੍ਰੇਜੇਂਟੇਸ਼ਨ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।

ਇੰਡੀਗੋ ਦੀਆਂ ਹਜ਼ਾਰਾਂ ਉਡਾਣਾਂ ਰੱਦ, ਯਾਤਰੀਆਂ ਤੇ ਆਫਤ... DGCA ਨੇ ਕ੍ਰੂ ਮੈਂਬਰਸ ਤੇ ਵਾਪਸ ਲਿਆ ਆਪਣਾ ਫੈਸਲਾ

DGCA ਨੇ ਵਾਪਸ ਲਿਆ ਫੈਸਲਾ

Follow Us On

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਏਅਰਲਾਈਨਾਂ ਲਈ ਇੱਕ ਵੱਡੀ ਆਪਰੇਸ਼ਨ ਰਾਹਤ ਜਾਰੀ ਕੀਤੀ ਹੈ, ਜਿਸ ਵਿੱਚ ਪਹਿਲਾਂ ਦਿੱਤੇ ਗਏ ਨਿਰਦੇਸ਼ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਵਿੱਚ ਚਾਲਕ ਦਲ ਦੇ ਮੈਂਬਰਾਂ ਨੂੰ ਛੁੱਟੀਆਂ ਦੀ ਬਜਾਏ ਵੀਕਲੀ ਰੈਸਟ ਦੀ ਥਾਂ ਛੁੱਟੀ ਲੈਣ ਤੇ ਰੋਕ ਲਗਾ ਦਿੱਤੀ ਗਈ ਸੀ। ਇਹ ਕਦਮ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ ਦਾ ਹਵਾਬਾਜ਼ੀ ਖੇਤਰ ਵਿਆਪਕ ਰੁਕਾਵਟਾਂ, ਕੈਂਸਲੈਸ਼ਨ ਅਤੇ ਸਟਾਫ ਦੀ ਘਾਟ ਨਾਲ ਜੂਝ ਰਿਹਾ ਸੀ। ਇੰਡੀਗੋ ਨੂੰ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ।

ਅਧਿਕਾਰਤ ਹੁਕਮ ਦੇ ਅਨੁਸਾਰ, DGCA ਨੇ ਆਪਣੇ ਪਹਿਲਾਂ ਦੇ ਸਰਕੂਲਰ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ “ਵੀਕਲੀ ਰੈਸਟ ਦੀ ਥਾਂ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ” ਅਤੇ ਜਿੱਥੋਂ ਤੱਕ ਆਪਰੇਸ਼ਨਲ ਦਿੱਕਤਾਂ ਅਤੇ ਆਪਰੇਸ਼ਨਸ ਦੀ ਕੰਟੀਨਿਊਟੀ ਅਤੇ ਸਟੇਬਿਲਿਟੀ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਵੱਖ-ਵੱਖ ਏਅਰਲਾਈਨਸ ਤੋਂ ਮਿਲੇ ਰਿਪ੍ਰੇਜੇਂਟੇਸ਼ਨ ਨੂੰ ਦੇਖਦਿਆਂ ਹੋਇਆਂ ਉਸ ਉਪਬੰਧ ਦੀ ਸਮੀਖਿਆ ਕਰਨਾ ਜ਼ਰੂਰੀ ਸਮਝਿਆ ਗਿਆ ਹੈ। ਇਸ ਲਈ, ਉਪਰੋਕਤ ਪੈਰੇ ਵਿੱਚ ਦਿੱਤੀ ਗਈ ਇੰਸਟ੍ਰਕਸ਼ਨ ਤੁਰੰਤ ਪ੍ਰਭਾਵ ਨਾਲ ਵਾਪਸ ਲਈ ਜਾਂਦੀ ਹੈ। ਇਹ ਕੰਪੀਟੈਂਟ ਅਥਾਰਟੀ (CA) ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ।

ਕ੍ਰੂ ਮੈਂਬਰਸ ਲਈ ਪਹਿਲਾਂ ਇਹ ਸਨ ਨਿਯਮ

ਵੀਕਲੀ ਰੈਸਟ: 7 ਦਿਨਾਂ ਦੇ ਕੰਮ ਤੋਂ ਬਾਅਦ ਲਗਾਤਾਰ 48 ਘੰਟੇ ਦਾ ਰੈਸਟ।

ਨਾਈਟ ਡਿਊਟੀ: ਹੁਣ ਸ਼ਿਫਟ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ਿਫਟ, ਪਹਿਲਾਂ ਸਵੇਰੇ 5 ਵਜੇ ਤੱਕ ਸੀ।

ਨਾਈਟ ਲੈਂਡਿੰਗ ਲਿਮਿਟ: ਪਹਿਲਾਂ ਪਾਇਲਟ 6 ਲੈਂਡਿੰਗ ਤੱਕ ਕਰ ਸਕਦੇ ਸਨ, ਹੁਣ ਸਿਰਫ 2 ਦੀ ਇਜਾਜਤ

ਲਗਾਤਾਰ ਨਾਈਟ ਸ਼ਿਫਟ ‘ਤੇ ਰੋਕ: ਲਗਾਤਾਰ 2 ਰਾਤਾਂ ਤੋਂ ਵੱਧ ਡਿਊਟੀ ਨਹੀਂ ਲੱਗ ਸਕਦੀ।

ਫਲਾਈਟ ਡਿਊਟੀ ਪੀਰੀਅਡ ਲਿਮਿਟ: ਪ੍ਰੀ-ਫਲਾਈਟ ਅਤੇ ਪੋਸਟ ਫਲਾਈਟ ਵਿੱਚ ਵਾਧੂ 1 ਘੰਟੇ ਤੋਂ ਵੱਧ ਕੰਮ ਨਹੀਂ।

ਲੰਬੀਆਂ ਉਡਾਣਾਂ ਤੋਂ ਬਾਅਦ ਜਿਆਦਾ ਰੈਸਟ: ਕੈਨੇਡਾ-ਅਮਰੀਕਾ ਵਰਗੀਆਂ ਲੰਬੀਆਂ ਉਡਾਣਾਂ ਤੋਂ ਬਾਅਦ ਪਾਇਲਟ ਨੂੰ 24 ਘੰਟੇ ਦਾ ਰੈਸਟ

ਖਬਰ ਅਪਡੇਟ ਹੋ ਰਹੀ ਹੈ….