ਅਮਰਨਾਥ ਯਾਤਰਾ ਦਾ ਸ਼ਡਿਊਲ ਜਾਰੀ, 3 ਜੁਲਾਈ ਤੋਂ 9 ਅਗਸਤ ਤੱਕ ਕਰ ਸਕੋਗੇ ਬਾਬਾ ਬਰਫਾਨੀ ਦੇ ਦਰਸ਼ਨ

tv9-punjabi
Updated On: 

05 Mar 2025 18:35 PM

Amarnath Yatra Sechdule: ਅਮਰਨਾਥ ਯਾਤਰਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਸਾਲ, ਸ਼ਰਧਾਲੂ 3 ਜੁਲਾਈ ਤੋਂ 9 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਇਸ ਪਵਿੱਤਰ ਯਾਤਰਾ ਲਈ ਕੁੱਲ ਨਿਰਧਾਰਤ ਸਮਾਂ 39 ਦਿਨਾਂ ਦਾ ਹੈ। ਇਹ ਫੈਸਲਾ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਹੈ।

ਅਮਰਨਾਥ ਯਾਤਰਾ ਦਾ ਸ਼ਡਿਊਲ ਜਾਰੀ, 3 ਜੁਲਾਈ ਤੋਂ 9 ਅਗਸਤ ਤੱਕ ਕਰ ਸਕੋਗੇ ਬਾਬਾ ਬਰਫਾਨੀ ਦੇ ਦਰਸ਼ਨ

ਅਮਰਨਾਥ ਗੁਫਾ

Follow Us On

ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਯਾਤਰਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਸਾਲ, ਸ਼ਰਧਾਲੂ 3 ਜੁਲਾਈ ਤੋਂ 9 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਇਸ ਪਵਿੱਤਰ ਯਾਤਰਾ ਲਈ ਕੁੱਲ 39 ਦਿਨ ਨਿਰਧਾਰਤ ਕੀਤੇ ਗਏ ਹਨ। ਇਹ ਫੈਸਲਾ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਯਾਤਰਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ, ਤਾਂ ਜੋ ਸ਼ਰਧਾਲੂ ਸਮੇਂ ਸਿਰ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣ।

ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਅਤੇ ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਹੋਈ, ਜਿਸ ਵਿੱਚ ਜੰਮੂ-ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ, ਮੁੱਖ ਸਕੱਤਰ ਅਟਲ ਢੁੱਲੂ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਇਸ ਦੇ ਪ੍ਰੋਗਰਾਮ ਬਾਰੇ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਯਾਤਰਾ ਦੀ ਤਰੀਕ ਨੂੰ ਅੰਤਿਮ ਰੂਪ ਦਿੱਤਾ ਗਿਆ। ਅਜਿਹੀ ਸਥਿਤੀ ਵਿੱਚ, ਹੁਣ ਸ਼ਰਧਾਲੂ 3 ਜੁਲਾਈ ਤੋਂ 9 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ।

ਇਸ ਵਾਰ 38 ਦਿਨ ਚੱਲੇਗੀ ਅਮਰਨਾਥ ਯਾਤਰਾ

ਹਰ ਸਾਲ ਅਮਰਨਾਥ ਯਾਤਰਾ 45 ਤੋਂ 60 ਦਿਨਾਂ ਤੱਕ ਚੱਲਦੀ ਸੀ। ਹਾਲਾਂਕਿ ਇਸ ਵਾਰ ਇਹ ਸਮਾਂ ਥੋੜ੍ਹਾ ਘੱਟ ਹੈ। ਪਿਛਲੇ ਸਾਲ 2024 ਵਿੱਚ, ਸ਼ਰਧਾਲੂਆਂ ਨੇ 29 ਜੂਨ ਤੋਂ 19 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ, ਪਰ ਇਸ ਵਾਰ ਅਮਰਨਾਥ ਯਾਤਰਾ ਸਿਰਫ਼ 38 ਦਿਨਾਂ ਲਈ ਚੱਲੇਗੀ। ਇਹ ਯਾਤਰਾ ਰੱਖੜੀ ਵਾਲੇ ਦਿਨ ਪੂਰੀ ਹੋਵੇਗੀ। ਅਮਰਨਾਥ ਯਾਤਰਾ ਸਬੰਧੀ ਟਰੱਸਟ ਅਤੇ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ। ਲੰਗਰ ਦੀ ਸਹੂਲਤ ਵੀ ਹੋਵੇਗੀ।

ਦੇਸ਼ ਦੇ ਕੋਨੇ-ਕੋਨੇ ਤੋਂ ਦਰਸ਼ਨਾਂ ਲਈ ਆਉਂਦੇ ਹਨ ਸ਼ਰਧਾਲੂ

ਬਾਬਾ ਅਮਰਨਾਥ ਦੀ ਯਾਤਰਾ, ਜੋ ਕਿ ਹਾੜ ਦੀ ਪੂਰਨਿਮਾ ਤੋਂ ਸ਼ੁਰੂ ਹੁੰਦੀ ਹੈ, ਸ਼ਰਵਣ ਪੂਰਨਿਮਾ ਤੱਕ ਜਾਰੀ ਰਹਿੰਦੀ ਹੈ। ਹਰ ਸਾਲ, ਦੇਸ਼ ਦੇ ਕੋਨੇ-ਕੋਨੇ ਤੋਂ ਸ਼ਿਵ ਭਗਤ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਆਉਂਦੇ ਹਨ। ਇਸ ਦੌਰਾਨ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਰਹਿੰਦਾ ਹੈ। ਪਿਛਲੇ ਸਾਲ, ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋਈ ਸੀ। ਔਨਲਾਈਨ ਅਤੇ ਔਫਲਾਈਨ ਦੋਵਾਂ ਤਰੀਕਿਆਂ ਰਾਹੀਂ ਰਜਿਸਟ੍ਰੇਸ਼ਨ ਲਏ ਗਏ ਸਨ। ਇਸ ਵਾਰ ਵੀ ਇਸੇ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਜਿਸਟਰੇਸ਼ਨ ਕਰਵਾਉਣ ਲਈ, ਤੁਹਾਨੂੰ ਪਾਸਪੋਰਟ ਸਾਈਜ਼ ਫੋਟੋ ਦੇ ਨਾਲ ਆਧਾਰ ਕਾਰਡ, ਪਾਸਪੋਰਟ, ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੋਏਗੀ।

ਅਮਰਨਾਥ ਯਾਤਰਾ ਨੂੰ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਰ ਸਾਲ ਲੱਖਾਂ ਸ਼ਰਧਾਲੂ ਔਖੇ ਪਹਾੜੀ ਰਸਤਿਆਂ ਰਾਹੀਂ ਗੁਫਾ ਤੱਕ ਪਹੁੰਚਦੇ ਹਨ। ਅਮਰਨਾਥ ਧਾਮ ਭਗਵਾਨ ਸ਼ਿਵ ਦੇ ਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਅਮਰਨਾਥ ਵਿੱਚ ਮਹਾਦੇਵ ਦੇ ਦੁਰਲੱਭ ਅਤੇ ਕੁਦਰਤੀ ਸ਼ਿਵਲਿੰਗ ਦੇ ਦਰਸ਼ਨ ਹੁੰਦੇ ਹਨ।