AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ‘ਤੇ ਮਾਰੀ ਸੀ ਰੇਡ

Updated On: 

02 Sep 2024 13:13 PM

Amantullah Khan Arrestted by ED: ਦਿੱਲੀ ਦੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਈਡੀ ਨੇ 'ਆਪ' ਨੇਤਾ ਦੇ ਘਰ ਛਾਪਾ ਮਾਰਿਆ। ਅਮਾਨਤੁੱਲਾ ਨੇ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।

AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ਤੇ ਮਾਰੀ ਸੀ ਰੇਡ

ਅਮਾਨਤੁੱਲਾ ਖਾਨ, AAP ਵਿਧਾਇਕ

Follow Us On

ਈਡੀ ਨੇ ਸੋਮਵਾਰ ਸਵੇਰੇ ਦਿੱਲੀ ਦੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ‘ਤੇ ਕੀਤੀ ਗਈ ਈਡੀ ਦੀ ਇਸ ਕਾਰਵਾਈ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ। ਇਸ ਦੌਰਾਨ ਈਡੀ ਦੀ ਟੀਮ ਅਮਾਨਤੁੱਲਾ ਖਾਨ ਨੂੰ ਲੈ ਕੇ ਨਿਕਲ ਗਈ। ਸੂਤਰਾਂ ਮੁਤਾਬਕ ਕੇਂਦਰੀ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ, ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ, ‘ਆਪ’ ਨੇਤਾ ਨੇ ਕਿਹਾ ਸੀ, “ਈਡੀ ਦੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੇ ਹਨ।”

ਉੱਧਰ, ਜਦੋਂ ਈਡੀ ਦੀ ਟੀਮ ਸਵੇਰੇ ਅਮਾਨਤੁੱਲਾ ਖਾਨ ਕੋਲ ਪਹੁੰਚੀ ਤਾਂ ਉਸ ਨੂੰ ਬਾਹਰੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਹੋਰ ਫੋਰਸ ਬੁਲਾਈ ਗਈ। ਕਾਫੀ ਦੇਰ ਬਾਅਦ ਈਡੀ ਦੀ ਟੀਮ ਫਲੈਟ ਦੇ ਅੰਦਰ ਪਹੁੰਚ ਸਕੀ। ਬਾਹਰ ਵੱਡੀ ਗਿਣਤੀ ‘ਚ ਦਿੱਲੀ ਪੁਲਿਸ ਅਤੇ ਨੀਮ ਫ਼ੌਜੀ ਜਵਾਨ ਤਾਇਨਾਤ ਸਨ।

ਮੇਰੀ ਸੱਸ ਦਾ ਆਪਰੇਸ਼ਨ ਹੋਇਆ ਹੈ – ਅਮਾਤੁੱਲਾ

ਅਮਾਨਤੁੱਲਾ ਖਾਨ ਦੇ ਘਰ ‘ਤੇ ਈਡੀ ਵੱਲੋਂ ਦਸਤਕ ਦੇਣ ਦੇ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਈਡੀ ਅਧਿਕਾਰੀ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਹਨ ਅਤੇ ਅਮਾਨਤੁੱਲਾ ਖਾਨ ਉਨ੍ਹਾਂ ਨੂੰ ਕਹਿ ਰਹੇ ਹਨ, ”ਮੈਂ ਤੁਹਾਡੇ ਕੋਲੋਂ ਚਾਰ ਦਿਨ ਦਾ ਸਮਾਂ ਮੰਗਿਆ ਸੀ, ਮੇਰੀ ਸੱਸ ਦਾ ਤਿੰਨ ਦਿਨ ਪਹਿਲਾਂ ਹੀ ਪਰੇਸ਼ਨ ਹੋਇਆ ਹੈ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਕਰਨ ਆ ਗਏ ਹੋ। ਅਫਸਰ ਨੇ ਕਿਹਾ, “ਤੁਸੀਂ ਇਹ ਕਿਵੇਂ ਮੰਨ ਲਿਆ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ?”

“ਘਰ ਵਿੱਚ ਖਰਚ ਲਈ ਪੈਸੇ ਨਹੀਂ ਹਨ”

ਅਮਾਨਤੁੱਲਾ ਖਾਨ ਨੇ ਅੱਗੇ ਕਿਹਾ, ਜੇਕਰ ਤੁਸੀਂ ਗ੍ਰਿਫਤਾਰੀ ਕਰਨ ਨਹੀਂ ਆਏ ਤਾਂ ਕਿਉਂ ਆਏ ਹੋ। ਅਮਾਨਤੁੱਲਾ ਦੀ ਪਤਨੀ ਨੇ ਪੁੱਛਿਆ, ਤੁਸੀਂ ਤਿੰਨ ਕਮਰਿਆਂ ਵਾਲੇ ਘਰ ਵਿੱਚ ਕੀ ਲੱਭ ਰਹੇ ਹੋ? ਵਿਧਾਇਕ ਨੇ ਕਿਹਾ, ਦੱਸੋ ਤੁਸੀਂ ਕੀ ਭਾਲ ਰਹੇ ਹੋ, ਮੇਰੇ ਘਰ ਖਰਚੇ ਲਈ ਪੈਸੇ ਨਹੀਂ ਹਨ। ਅਮਾਨਤੁੱਲਾ ਖਾਨ ਦੀ ਪਤਨੀ ਨੇ ਕਿਹਾ, ਉਨ੍ਹਾਂ ਦੀ ਮਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੈ, ਉਨ੍ਹਾਂ ਨੇ ਅੱਗੇ ਕਿਹਾ, ਜੇਕਰ ਮੇਰੀ ਮਾਂ ਨੂੰ ਕੁਝ ਹੋਇਆ ਤਾਂ ਮੈਂ ਤੁਹਾਨੂੰ ਅਦਾਲਤ ਵਿੱਚ ਲੈ ਕੇ ਜਾਵਾਂਗੀ।

ਅਮਾਨਤੁੱਲਾ ਖਾਨ ਨੇ ਕਿਹਾ, ਸਵੇਰ ਦੇ 7 ਵਜੇ ਹਨ ਅਤੇ ਈਡੀ ਦੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਸਰਚ ਵਾਰੰਟ ਦੇ ਨਾਲ ਮੇਰੇ ਘਰ ਆਏ ਹਨ, ਮੇਰੀ ਸੱਸ ਨੂੰ ਕੈਂਸਰ ਹੈ, ਉਨ੍ਹਾਂ ਦਾ ਚਾਰ ਦਿਨ ਪਹਿਲਾਂ ਹੀ ਅਪਰੇਸ਼ਨ ਹੋਇਆ ਸੀ। ਉਹ ਵੀ ਮੇਰੇ ਘਰ ਹਨ ਅਤੇ ਮੈਂ ਇਨ੍ਹਾਂ ਲਿਖਿਆ ਵੀ ਸੀ। ਉਨ੍ਹਾਂ ਕਿਹਾ, ਮੈਂ ਇਨ੍ਹਾਂ ਨੂੰ ਦਿੱਤੇ ਹਰ ਨੋਟਿਸ ਦਾ ਜਵਾਬ ਦਿੱਤਾ ਹੈ, ਸਰਚ ਵਾਰੰਟ ਦੇ ਨਾਂ ‘ਤੇ ਉਨ੍ਹਾਂ ਦਾ ਮਕਸਦ ਸਿਰਫ ਮੈਨੂੰ ਗ੍ਰਿਫਤਾਰ ਕਰਨਾ ਅਤੇ ਸਾਡਾ ਕੰਮ ਬੰਦ ਕਰਨਾ ਹੈ।

ਅਮਾਨਤੁੱਲਾ ਖਾਨ ਨੇ ਅੱਗੇ ਕਿਹਾ, ਪਿਛਲੇ ਦੋ ਸਾਲਾਂ ਤੋਂ ਇਹ ਲੋਕ ਮੈਨੂੰ ਲਗਾਤਾਰ ਤੰਗ ਕਰ ਰਹੇ ਹਨ, ਝੂਠੇ ਕੇਸ ਦਰਜ ਕਰ ਰਹੇ ਹਨ, ਹਰ ਰੋਜ਼ ਸਮੱਸਿਆਵਾਂ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ, ਇਹ ਗੱਲ ਸਿਰਫ਼ ਮੈਨੂੰ ਹੀ ਨਹੀਂ ਬਲਕਿ ਪੂਰੀ ਪਾਰਟੀ ਨੂੰ ਪਰੇਸ਼ਾਨ ਕਰ ਰਹੀ ਹੈ, ਇਸ ਵੇਲੇ ਮੁੱਖ ਮੰਤਰੀ ਜੇਲ੍ਹ ਵਿੱਚ ਹਨ, ਸਾਬਕਾ ਉਪ ਮੁੱਖ ਮੰਤਰੀ ਜੇਲ੍ਹ ਤੋਂ ਆਏ ਹਨ ਅਤੇ ਸਤਿੰਦਰ ਜੈਨ ਜੇਲ੍ਹ ਵਿੱਚ ਹਨ ਅਤੇ ਹੁਣ ਉਹ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਸਾਨੂੰ ਅਤੇ ਸਾਡੀ ਪਾਰਟੀ ਨੂੰ ਤੋੜਨਾ ਹੈ।

ਉਨ੍ਹਾਂ ਕਿਹਾ, ਅਸੀਂ ਇਨ੍ਹਾਂ ਲੋਕਾਂ ਤੋਂ ਨਹੀਂ ਡਰਦੇ। ਜੇਕਰ ਸਾਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਅਸੀਂ ਜੇਲ੍ਹ ਜਾਣ ਲਈ ਤਿਆਰ ਹਾਂ, ਮੈਨੂੰ ਅਦਾਲਤ ਤੋਂ ਉਮੀਦ ਹੈ ਕਿ ਸਾਨੂੰ ਇਨਸਾਫ਼ ਮਿਲੇਗਾ। 2016 ਦਾ ਇੱਕ ਫਰਜ਼ੀ ਮਾਮਲਾ ਹੈ, ਜਿਸਦੀ ਜਾਂਚ ACB, CBI ਅਤੇ ED ਕਰ ਰਹੀ ਹੈ, CBI ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੋਈ ਲੈਣ-ਦੇਣ ਨਹੀਂ ਹੈ, ਉਨ੍ਹਾਂ ਦਾ ਮਕਸਦ ਮੈਨੂੰ ਗ੍ਰਿਫਤਾਰ ਕਰਨਾ ਅਤੇ ਸਾਡੀ ਪਾਰਟੀ ਨੂੰ ਤੋੜਨਾ ਹੈ, ਪਰ ਅਸੀਂ ਨਹੀਂ ਟੁੱਟਾਂਗੇ, ਅਦਾਲਤ ਤੇ ਪੂਰਾ ਭਰੋਸਾ ਹੈ।

ਅਮਾਨਤੁੱਲਾ ਖਾਨ ਦੇ ਛਾਪੇਮਾਰੀ ਦੇ ਦਾਅਵੇ ‘ਤੇ ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਹੈਂਡਲ X ‘ਤੇ ਲਿਖਿਆ, ਜੋ ਬੀਜੇਗਾ ਉਹੀ ਵੱਢੇਗਾ, @KhanAmanatullah, ਕਾਸ਼ ਤੁਸੀਂ ਇਹ ਯਾਦ ਰੱਖਿਆ ਹੁੰਦਾ।

ਵਕਫ਼ ਬੋਰਡ ਬਾਰੇ ਪਹਿਲਾਂ ਵੀ ਹੋਈ ਸੀ ਪੁੱਛਗਿੱਛ

ਅਮਾਨਤੁੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ, ਉਨ੍ਹਾਂ ‘ਤੇ ਦਿੱਲੀ ਵਕਫ ਬੋਰਡ ‘ਚ 32 ਗੈਰ-ਕਾਨੂੰਨੀ ਨਿਯੁਕਤੀਆਂ ਕਰਨ ਦਾ ਦੋਸ਼ ਹੈ। ਉਨ੍ਹਾਂ ‘ਤੇ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਨਾਜਾਇਜ਼ ਤੌਰ ‘ਤੇ ਕਿਰਾਏ ‘ਤੇ ਦੇਣ ਦਾ ਵੀ ਦੋਸ਼ ਹੈ। ਸਤੰਬਰ 2022 ਵਿੱਚ ਏਸੀਬੀ ਨੇ ਅਮਾਨਤੁੱਲਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਛਾਪੇਮਾਰੀ ‘ਚ 24 ਲੱਖ ਰੁਪਏ ਅਤੇ ਹਥਿਆਰ ਬਰਾਮਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਉਨ੍ਹਾਂ ਨੂੰ 28 ਦਸੰਬਰ 2022 ਨੂੰ ਜ਼ਮਾਨਤ ਮਿਲ ਗਈ ਸੀ।

ਜਾਂਚ ਹੋ ਰਹੀ ਹੈ ਜਾਂ ਮਜ਼ਾਕ – ਸੰਜੇ ਸਿੰਘ

ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਵੇਂ ਈਡੀ ਨੂੰ ਸੁਪਰੀਮ ਕੋਰਟ ਤੋਂ ਵਾਰ-ਵਾਰ ਫਟਕਾਰ ਮਿਲ ਰਹੀ ਹੈ, ਪਰ ਫਿਰ ਵੀ ਅੱਜ ਈਡੀ ਛਾਪਾ ਮਾਰਨ ਲਈ ਤੜਕੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਦੀ ਰਿਹਾਇਸ਼ ‘ਤੇ ਪਹੁੰਚ ਗਈ। ਸੀਬੀਆਈ ਨੇ 2016 ਵਿੱਚ ਕੇਸ ਦਰਜ ਕੀਤਾ ਸੀ। 6 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਸੀਬੀਆਈ ਨੇ ਕਿਹਾ ਕਿ ਅਮਾਨਤੁੱਲਾ ਖਾਨ ਨੇ ਕੋਈ ਰਿਸ਼ਵਤਖੋਰੀ ਨਹੀਂ ਕੀਤੀ। ਇਸੇ ਮਾਮਲੇ ਵਿੱਚ ਪਹਿਲਾਂ ਏਸੀਬੀ ਨੇ ਕੇਸ ਦਾਇਰ ਕੀਤਾ ਅਤੇ ਫਿਰ ਈਡੀ ਨੇ ਕੇਸ ਦਾਇਰ ਕੀਤਾ। ਜਦੋਂ ਅਮਾਨਤੁੱਲਾ ਖਾਨ ਨੂੰ ਏਸੀਬੀ ਤੋਂ ਜ਼ਮਾਨਤ ਮਿਲੀ ਤਾਂ ਇਹ ਵੀ ਕਿਹਾ ਗਿਆ ਕਿ ਅਮਾਨਤੁੱਲਾ ਖਾਨ ਖਿਲਾਫ ਰਿਸ਼ਵਤਖੋਰੀ ਦਾ ਕੋਈ ਸਬੂਤ ਨਹੀਂ ਹੈ।

ਸੰਜੇ ਸਿੰਘ ਨੇ ਅੱਗੇ ਕਿਹਾ ਕਿ ਈਡੀ ਨੇ ਆਪਣੇ ਦਫ਼ਤਰ ਬੁਲਾ ਕੇ 13 ਘੰਟੇ ਤੱਕ ਅਮਾਨਤੁੱਲਾ ਖ਼ਾਨ ਤੋਂ ਪੁੱਛ-ਪੜਤਾਲ ਕੀਤੀ ਅਤੇ ਅੱਜ ਫਿਰ ਇਸੇ ਮਾਮਲੇ ਵਿੱਚ ਈਡੀ ਦੀ ਟੀਮ ਅਮਾਨਤੁੱਲਾ ਖ਼ਾਨ ਦੇ ਘਰ ਪਹੁੰਚੀ। ਤੁਹਾਡੀ ਜਾਂਚ ਵਿੱਚ ਅੱਜ ਤੱਕ ਕੁਝ ਵੀ ਸਾਬਤ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ ਗਿਆ ਸੀ। ਚੋਣਾਂ ਤੋਂ ਠੀਕ ਪਹਿਲਾਂ ਛਾਪੇਮਾਰੀ ਕਰਕੇ ਈਡੀ ਦਿੱਲੀ ਦਾ ਮਾਹੌਲ ਖਰਾਬ ਕਰਨ ਲਈ ਭਾਜਪਾ ਦੇ ਹਥਿਆਰ ਵਜੋਂ ਕੰਮ ਕਰ ਰਹੀ ਹੈ। ਇਸ ਨਾਲ ਸਾਡਾ ਮਨੋਬਲ ਟੁੱਟਣ ਵਾਲਾ ਨਹੀਂ ਹੈ।