ਦਿੱਲੀ ‘ਚ ਲੌਕਡਾਊਨ ਵਰਗ੍ਹੇ ਹਾਲਾਤ, ਆਨਲਾਈਨ ਹੋਈ ਪੜ੍ਹਾਈ, ਕੀ ਹੁਣ ਵਰਕ ਫਰਾਮ ਹੋਮ ਦੀ ਵਾਰੀ?

Updated On: 

19 Nov 2024 11:47 AM

Delhi Air Pollution : ਵਧਦੇ ਪ੍ਰਦੂਸ਼ਣ ਅਤੇ ਖਰਾਬ AQI ਪੱਧਰ ਦੇ ਮੱਦੇਨਜ਼ਰ ਦਿੱਲੀ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਆਨਲਾਈਨ ਕਲਾਸਾਂ ਲਈਆਂ ਜਾ ਰਹੀਆਂ ਹਨ। ਇਸ ਦੌਰਾਨ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਹੁਣ ਦਫ਼ਤਰਾਂ ਨੂੰ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਘਰੋਂ ਕੰਮ ਮਿਲੇਗਾ? ਇਸ ਦਾ ਜਵਾਬ ਦਿੱਲੀ ਸਰਕਾਰ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਖੁਦ ਦਿੱਤਾ ਹੈ।

ਦਿੱਲੀ ਚ ਲੌਕਡਾਊਨ ਵਰਗ੍ਹੇ ਹਾਲਾਤ, ਆਨਲਾਈਨ ਹੋਈ ਪੜ੍ਹਾਈ, ਕੀ ਹੁਣ ਵਰਕ ਫਰਾਮ ਹੋਮ ਦੀ ਵਾਰੀ?

ਦਿੱਲੀ 'ਚ ਲੌਕਡਾਊਨ ਵਰਗ੍ਹੇ ਹਾਲਾਤ

Follow Us On

ਰਾਜਧਾਨੀ ਦਿੱਲੀ ਸਮੇਤ ਆਸ-ਪਾਸ ਦੇ ਰਾਜ ਪਿਛਲੇ ਕੁਝ ਦਿਨਾਂ ਤੋਂ ਪ੍ਰਦੂਸ਼ਣ (ਦਿੱਲੀ ਪ੍ਰਦੂਸ਼ਣ ਪੱਧਰ ਅੱਜ) ਦੀ ਮਾਰ ਝੱਲ ਰਹੇ ਹਨ। ਪਿਛਲੇ 6 ਦਿਨਾਂ ਤੋਂ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਪਰ ਸੋਮਵਾਰ ਨੂੰ ਸਥਿਤੀ ਅਜਿਹੀ ਸੀ ਕਿ ਸਵੇਰੇ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਸੀ। ਸਾਹ ਲੈਣਾ ਤਾਂ ਔਖਾ ਹੋ ਹੀ ਰਿਹਾ ਹੈ, ਨਾਲ ਹੀ ਸਕੂਲ ਅਤੇ ਦਫਤਰ ਜਾਣ ਵਾਲੇ ਲੋਕਾਂ ਨੂੰ ਵੀ ਇਸ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਡੀਆਂ ਕੱਛੂਕੁੰਮੇ ਦੀ ਰਫ਼ਤਾਰ ਨਾਲ ਜਾ ਰਹੀਆਂ ਹਨ।

ਇਸ ਦੌਰਾਨ ਦਿੱਲੀ ਸਰਕਾਰ ਨੇ ਕੁਝ ਸਮੇਂ ਲਈ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ। ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਹਨ। ਹੁਣ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਉੱਠ ਰਿਹਾ ਹੈ ਕਿ ਕੀ ਦਫ਼ਤਰ ਵੀ ਬੰਦ ਹੋਣਗੇ? ਇਸਦਾ ਮਤਲਬ ਹੈ ਕਿ ਕਰੋਨਾ ਕਾਲ ਦੇ ਦੌਰਾਨ ਵਰਕ ਫਰਾਮ ਹੋਮ(WFH) ਮੁੜ ਤੋਂ ਸ਼ੁਰੂ ਹੋ ਜਾਵੇਗਾ?

ਦਿੱਲੀ ਦੇ ਕਈ ਖੇਤਰਾਂ ਵਿੱਚ AQI 500 ਤੋਂ ਪਾਰ ਹੈ। ਖਰਾਬ ਵਿਜ਼ੀਬਿਲਟੀ ਕਾਰਨ ਹਵਾਈ ਅਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਟਰੇਨਾਂ ਦੀ ਰਫ਼ਤਾਰ ਵੀ ਧੀਮੀ ਹੋ ਗਈ ਹੈ। ਦਿੱਲੀ-ਐਨਸੀਆਰ ਵਿੱਚ ਧੂੰਦ ਅਤੇ ਪ੍ਰਦੂਸ਼ਣ ਦਾ ਡਬਲ ਅਟੈਕ ਹੈ। ਰਾਜਧਾਨੀ ਦਿੱਲੀ ਪ੍ਰਦੂਸ਼ਣ ਕਾਰਨ ਗੈਸ ਚੈਂਬਰ ਬਣ ਗਈ ਹੈ। ਜ਼ਹਿਰੀਲੀ ਹਵਾ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਦਮ ਘੋਟਣ ਵਾਲੀ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਅਗਲੇ 5 ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੇਗੀ।

ਦਿੱਲੀ ਦੇ ਪ੍ਰਮੁੱਖ ਖੇਤਰਾਂ ਦਾ ਏਕਿਊਆਈ

ਦਿੱਲੀ ਦੇ ਪ੍ਰਮੁੱਖ ਖੇਤਰਾਂ ਦੇ AQI ਦੀ ਗੱਲ ਕਰੀਏ ਤਾਂ ਅਸ਼ੋਕ ਵਿਹਾਰ, ਬਵਾਨਾ, ਦਵਾਰਕਾ, ਜਹਾਂਗੀਰਪੁਰੀ, ਮੁੰਡਕਾ, ਨਜਫਗੜ੍ਹ, ਨਹਿਰੂ ਨਗਰ, ਉੱਤਰੀ ਕੈਂਪਸ, ਪਤਪੜਗੰਜ, ਸੋਨੀਆ ਵਿਹਾਰ, ਪੰਜਾਬੀ ਬਾਗ ਅਤੇ ਰੋਹਿਣੀ ਵਿੱਚ AQI 500 ‘ਤੇ ਹੈ।

ਸਕੂਲ-ਕਾਲਜ ਬੰਦ

ਦਿੱਲੀ ਯੂਨੀਵਰਸਿਟੀ ਅਤੇ ਜੇਐਨਯੂ ਨੇ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਆਨਲਾਈਨ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਅਨੁਸਾਰ ਜੇਐਨਯੂ ਵਿੱਚ ਸਾਰੀਆਂ ਕਲਾਸਾਂ 22 ਨਵੰਬਰ ਤੱਕ ਆਨਲਾਈਨ ਹੋਣਗੀਆਂ। ਇਸ ਦੇ ਨਾਲ ਹੀ ਦਿੱਲੀ ਯੂਨੀਵਰਸਿਟੀ ਵਿੱਚ 23 ਨਵੰਬਰ ਤੱਕ ਆਨਲਾਈਨ ਕਲਾਸਾਂ ਚੱਲਣਗੀਆਂ। ਫਿਰ 25 ਨਵੰਬਰ ਤੋਂ ਰੈਗੂਲਰ ਕਲਾਸਾਂ ਦੁਬਾਰਾ ਸ਼ੁਰੂ ਹੋਣਗੀਆਂ। ਪ੍ਰੀਖਿਆ ਅਤੇ ਇੰਟਰਵਿਊ ਦੇ ਸ਼ਡਿਊਲ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਸੀਐਮ ਆਤਿਸ਼ੀ ਦਾ ਐਲਾਨ

ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ 18 ਨਵੰਬਰ, 2024 ਨੂੰ ਸਵੇਰੇ 8 ਵਜੇ ਤੋਂ ਦਿੱਲੀ-ਐਨਸੀਆਰ ਵਿੱਚ ਸੋਧੇ ਹੋਏ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਚੌਥੇ ਪੜਾਅ ਨੂੰ ਲਾਗੂ ਕਰ ਦਿੱਤਾ ਹੈ। ਦਿੱਲੀ ਦੀ ਸੀਐਮ ਆਤਿਸ਼ੀ ਨੇ ਵਧਦੇ ਪ੍ਰਦੂਸ਼ਣ ਨੂੰ ਮੈਡੀਕਲ ਐਮਰਜੈਂਸੀ ਦੱਸਿਆ ਹੈ। ਆਤਿਸ਼ੀ ਨੇ ਇਹ ਵੀ ਐਲਾਨ ਕੀਤਾ ਕਿ 19 ਨਵੰਬਰ ਤੋਂ 12ਵੀਂ ਤੱਕ ਦੀਆਂ ਸਾਰੀਆਂ ਕਲਾਸਾਂ ਦਿੱਲੀ ਵਿੱਚ ਆਨਲਾਈਨ ਹੋਣਗੀਆਂ। ਹੁਣ ਤੱਕ 10ਵੀਂ ਅਤੇ 12ਵੀਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਆਨਲਾਈਨ ਹੋ ਰਹੀਆਂ ਸਨ। ਇਸ ਤੋਂ ਇਲਾਵਾ ਗਾਜ਼ੀਆਬਾਦ ਅਤੇ ਨੋਇਡਾ ਪ੍ਰਸ਼ਾਸਨ ਨੇ ਪ੍ਰਦੂਸ਼ਣ ਕਾਰਨ 12ਵੀਂ ਤੱਕ ਦੀਆਂ ਕਲਾਸਾਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਪੜ੍ਹਾਈ ਆਨਲਾਈਨ ਜਾਰੀ ਰਹੇਗੀ।

ਅੱਜ ਕਿਵੇਂ ਰਹੇਗਾ ਮੌਸਮ?

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਮਾਪਦੰਡਾਂ ਤੋਂ ਲਗਭਗ 3,200 ਪ੍ਰਤੀਸ਼ਤ ਵੱਧ ਹੈ। ਯਾਨੀ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਹਤ ਦੇ ਲਿਹਾਜ਼ ਨਾਲ ਇਸ ਸਮੇਂ ਹਵਾ ਦੀ ਗੁਣਵੱਤਾ ਕਿੰਨੀ ਖਰਾਬ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ ਅੱਜ ਸ਼ਾਮ ਅਤੇ ਰਾਤ ਨੂੰ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਦਿੱਲੀ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ।

ਕੀ ਸ਼ੁਰੂ ਹੋਵੇਗਾ ਵਰਕ ਫਰਾਮ ਹੋਮ?

ਪ੍ਰਦੂਸ਼ਣ ਕਾਰਨ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਦਫ਼ਤਰਾਂ ਨੂੰ ਜਾਣ ਵਾਲੇ ਮੁਲਾਜ਼ਮਾਂ ਦੇ ਮਨਾਂ ਵਿੱਚ ਇੱਕ ਸਵਾਲ ਉੱਠ ਰਿਹਾ ਹੈ। ਯਾਨੀ ਕੀ ਹੁਣ ਕਰਮਚਾਰੀਆਂ ਨੂੰ ਵੀ ਵਰਕ ਫਰਾਮ ਹੋਮ ਮਿਲੇਗਾ? ਦਿੱਲੀ ਸਰਕਾਰ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇਸ ਦਾ ਜਵਾਬ ਦਿੱਤਾ ਹੈ। ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਵਰਕ ਫਰਾਮ ਹੋਮ ਕਰਨ ਬਾਰੇ ਸਵਾਲ ਪੁੱਛੇ ਜਾਣ ‘ਤੇ ਗੋਪਾਲ ਰਾਏ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੜ੍ਹ ਕੇ ਫੈਸਲਾ ਲੈਣਗੇ। ਓਡ-ਈਵਨ ਲਾਗੂ ਕਰਨ ਬਾਰੇ ਉਨ੍ਹਾਂ ਕਿਹਾ, ਅਸੀਂ ਹੁਣ ਨਿਗਰਾਨੀ ਕਰ ਰਹੇ ਹਾਂ ਅਤੇ ਜੋ ਵੀ ਜ਼ਰੂਰੀ ਕਦਮ ਹੋਣਗੇ…ਚੁੱਕੇ ਜਾਣਗੇ।

Exit mobile version