ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਯਾਤਰੀ ਜਹਾਜ਼ ਕਰੈਸ਼, ਲੰਡਨ ਜਾ ਰਹੀ ਫਲਾਈਟ ‘ਚ ਸਵਾਰ ਸਨ 242 ਲੋਕ

tv9-punjabi
Updated On: 

12 Jun 2025 17:49 PM

Air India Plane Crash in Ahmedabed: ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਲੰਡਨ ਜਾ ਰਿਹਾ ਸੀ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 242 ਯਾਤਰੀ ਸਵਾਰ ਸਨ। ਇਹ ਹਾਦਸਾ ਜਹਾਜ਼ ਦੇ ਟੇਕਆਫ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦਾ ਪਿਛਲਾ ਹਿੱਸਾ ਇੱਕ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਯਾਤਰੀ ਜਹਾਜ਼ ਕਰੈਸ਼, ਲੰਡਨ ਜਾ ਰਹੀ ਫਲਾਈਟ ਚ ਸਵਾਰ ਸਨ 242 ਲੋਕ

ਅਹਿਮਦਾਬਾਦ: ਲੰਡਨ ਜਾ ਰਹੀ ਫਲਾਈਟ 'ਚ ਸਵਾਰ ਸਨ 242 ਲੋਕ

Follow Us On

ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਯਾਤਰੀਆਂ ਨੂੰ ਲੈ ਕੇ ਜਾ ਰਿਹਾ ਏਅਰ ਇੰਡੀਆ ਦਾ [Dream Liner AI-171 ਜਹਾਜ਼ ਟੇਕ ਆਫ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਤੋਂ ਲੰਡਨ ਜਾ ਰਹੇ ਇਸ ਜਹਾਜ਼ ਦਾ ਪਿਛਲਾ ਹਿੱਸਾ ਟੇਕ ਆਫ ਦੇ ਦੌਰਾਨ ਦਰਖਤ ਨਾਲ ਟਕਰਾ ਗਿਆ ਅਤੇ ਇਹ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਗਿਆ। ANI ਦੇ ਅਨੁਸਾਰ, ਜਹਾਜ਼ ਵਿੱਚ 2 ਪਾਇਲਟ ਅਤੇ 10 ਕਰੂ ਮੈਂਬਰਾਂ ਸਮੇਤ ਕੁੱਲ 242 ਲੋਕ ਸਵਾਰ ਸਨ। ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਅੱਗ ਬੁਝਾਓ ਦਸਤੇ ਦੀਆਂ ਕਈ ਗੱਡੀਆਂ ਮੌਕੇ ਤੇ ਮੌਜੂਦ ਹਨ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। NDRF ਦੀਆਂ 2 ਟੀਮਾਂ ਅਤੇ NSG ਦੀ ਇੱਕ ਟੀਮ ਵੀ ਮੌਕੇ ਤੇ ਮੌਜੂਦ ਹਨ।

ਇਹ ਹਾਦਸਾ ਅਹਿਮਦਾਬਾਦ ਹਾਰਸ ਕੈਂਪ ਦੇ ਨੇੜੇ ਹੋਇਆ। ਇਹ ਇਲਾਕਾ ਸਿਵਲ ਹਸਪਤਾਲ ਦੇ ਨੇੜੇ ਹੈ। ਜਹਾਜ਼ ਹਾਦਸੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਜਹਾਜ਼ ਨੇ ਦੁਪਹਿਰ 1.17 ਵਜੇ ਉਡਾਣ ਭਰੀ ਸੀ। ਸੂਬਾ ਪੁਲਿਸ ਕੰਟਰੋਲ ਰੂਮ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਾਦਸਾਗ੍ਰਸਤ ਹੋਏ ਜਹਾਜ਼ ਦਾ ਨੰਬਰ AI171 ਹੈ। ਇਹ ਜਹਾਜ਼ ਦੁਪਹਿਰ 1.30 ਵਜੇ ਦੇ ਕਰੀਬ ਅਹਿਮਦਾਬਾਦ ਦੇ ਮੇਘਾਨੀ ਨਗਰ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ।

ਅਮਿਤ ਸ਼ਾਹ ਨੇ ਲਈ ਹਾਦਸੇ ਦੀ ਜਾਣਕਾਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਜਹਾਜ਼ ਹਾਦਸੇ ਬਾਰੇ ਮੁੱਢਲੀ ਜਾਣਕਾਰੀ ਲਈ। ਸੀਐਮ ਭੁਪੇਂਦਰ ਪਟੇਲ ਸੂਰਤ ਤੋਂ ਅਹਿਮਦਾਬਾਦ ਰਵਾਨਾ ਹੋ ਗਏ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦੇ ਇਸ ਜਹਾਜ਼ ਵਿੱਚ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਏਅਰ ਇੰਡੀਆ ਦਾ ਬਿਆਨ ਆਇਆ ਸਾਹਮਣੇ

ਹਾਦਸੇ ਬਾਰੇ ਏਅਰ ਇੰਡੀਆ ਦਾ ਬਿਆਨ ਸਾਹਮਣੇ ਆਇਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ AI171 ਫਲਾਈਟ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਵੇਲੇ, ਅਸੀਂ ਘਟਨਾ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ ਅਤੇ ਜਲਦੀ ਤੋਂ ਜਲਦੀ http://airindia.com ਅਤੇ ਸਾਡੇ x ਹੈਂਡਲ (https://x.com/airindia) ‘ਤੇ ਹੋਰ ਜਾਣਕਾਰੀ ਸਾਂਝੀ ਕਰਾਂਗੇ।