ISIS ਤੋਂ ਬਾਅਦ ਦੇਸ਼ ਲਈ ਵੱਡਾ ਖ਼ਤਰਾ ਬਣਿਆ ਇਹ ਅੱਤਵਾਦੀ ਸੰਗਠਨ, ਜਾਣੋ ਕਿਹੜੇ-ਕਿਹੜੇ ਸੂਬਿਆਂ ‘ਚ ਮੌਜੂਦ ਹਨ ਇਨ੍ਹਾਂ ਦੇ ਸਲੀਪਰ ਸੈੱਲ

Updated On: 

01 May 2025 11:51 AM IST

NIA ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨ ਹਿਜ਼ਬ-ਉਤ-ਤਹਿਰੀਰ (HuT) ਦੇਸ਼ ਲਈ ਵੱਡਾ ਖ਼ਤਰਾ ਹੈ। ਕੇਂਦਰ ਸਰਕਾਰ ਨੇ ਇਸ ਨੂੰ ਅੱਤਵਾਦੀ ਸੰਗਠਨ ਐਲਾਨ ਕੇ ਪਾਬੰਦੀ ਲਗਾ ਦਿੱਤੀ ਸੀ। NIA ਨੇ ਇਸ ਸੰਗਠਨ ਨਾਲ ਜੁੜੇ ਕਈ ਸ਼ੱਕੀ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

ISIS ਤੋਂ ਬਾਅਦ ਦੇਸ਼ ਲਈ ਵੱਡਾ ਖ਼ਤਰਾ ਬਣਿਆ ਇਹ ਅੱਤਵਾਦੀ ਸੰਗਠਨ, ਜਾਣੋ ਕਿਹੜੇ-ਕਿਹੜੇ ਸੂਬਿਆਂ ਚ ਮੌਜੂਦ ਹਨ ਇਨ੍ਹਾਂ ਦੇ ਸਲੀਪਰ ਸੈੱਲ

ਸੰਕੇਤਕ ਤਸਵੀਰ

Follow Us On

ਦੇਸ਼ ‘ਚ ਅੱਤਵਾਦੀ ਸੰਗਠਨ ਹਿਜ਼ਬ-ਉਤ-ਤਹਿਰੀਰ (HuT) ਦੇ ਵਧਦੇ ਨੈੱਟਵਰਕ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਚੌਕਸ ਕਰ ਦਿੱਤਾ ਹੈ। ਇਹ ਅੱਤਵਾਦੀ ਸੰਗਠਨ ਆਈਐਸਆਈਐਸ ਤੋਂ ਬਾਅਦ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਬਣ ਰਿਹਾ ਹੈ। ਹਾਲ ਹੀ ‘ਚ ਆਯੋਜਿਤ ਦੋ ਦਿਨਾਂ ਅੱਤਵਾਦ ਵਿਰੋਧੀ ਸੰਮੇਲਨ ‘ਚ NIA ਨੇ ਇਸ ਸੰਗਠਨ ਨੂੰ ਦੇਸ਼ ਲਈ ਵੱਡਾ ਖ਼ਤਰਾ ਦੱਸਿਆ ਹੈ। ਕੇਂਦਰੀ ਏਜੰਸੀ ਨੂੰ ਦੇਸ਼ ਦੇ ਚਾਰ ਰਾਜਾਂ ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਹਿਜ਼ਬ-ਉਤ-ਤਹਿਰੀਰ ਦੇ ਸਲੀਪਰ ਸੈੱਲਾਂ ਦੀ ਮੌਜੂਦਗੀ ਦਾ ਸ਼ੱਕ ਹੈ। ਇਹ ਸੰਗਠਨ ਬੰਗਲਾਦੇਸ਼ ਵਿੱਚ ਵੀ ਸਰਗਰਮ ਹੈ।

ਹਾਲ ਹੀ ‘ਚ ਕੇਂਦਰ ਸਰਕਾਰ ਨੇ ਇਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਕੇ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਸੰਗਠਨ ਵੱਖ-ਵੱਖ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੈ, ਜਿਸ ਵਿਚ ਨਿਰਦੋਸ਼ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਲਈ ਕੱਟੜਪੰਥੀ ਬਣਾਉਣਾ ਅਤੇ ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ ਸ਼ਾਮਲ ਹੈ। ਇਹ ਸੰਗਠਨ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ ਗੰਭੀਰ ਖਤਰਾ ਹੈ। ਮੋਦੀ ਸਰਕਾਰ ਅੱਤਵਾਦੀ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠ ਕੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।

ਕੇਂਦਰ ਸਰਕਾਰ ਨੇ ਕੀ ਕਿਹਾ?

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ HuT ਦਾ ਉਦੇਸ਼ ਜੇਹਾਦ ਅਤੇ ਅੱਤਵਾਦੀ ਗਤੀਵਿਧੀਆਂ ਰਾਹੀਂ ਜਮਹੂਰੀ ਤੌਰ ‘ਤੇ ਚੁਣੀਆਂ ਗਈਆਂ ਸਰਕਾਰਾਂ ਨੂੰ ਉਖਾੜ ਕੇ ਭਾਰਤ ਸਮੇਤ ਵਿਸ਼ਵ ਪੱਧਰ ‘ਤੇ ਇਸਲਾਮਿਕ ਦੇਸ਼ਾਂ ਨੂੰ ਸਥਾਪਿਤ ਕਰਨਾ ਹੈ। ਇਸ ਵਿੱਚ ਸਥਾਨਕ ਨਾਗਰਿਕ ਸ਼ਾਮਲ ਹਨ, ਜੋ ਕਿ ਲੋਕਤੰਤਰੀ ਪ੍ਰਣਾਲੀ ਅਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਗੰਭੀਰ ਖਤਰਾ ਹੈ।

NIA ਨੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ

NIA ਨੇ ਇਸ ਸੰਗਠਨ ਨਾਲ ਜੁੜੇ ਕਈ ਸ਼ੱਕੀ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਹਿਜ਼ਬ-ਉਤ-ਤਹਿਰੀਰ ਦਾ ਮੁੱਖ ਦਫਤਰ ਲੇਬਨਾਨ ਵਿੱਚ ਹੈ ਅਤੇ ਇਸਦਾ ਉਦੇਸ਼ ਭਾਰਤ ਵਿੱਚ ਇੱਕ ਇਸਲਾਮੀ ਰਾਸ਼ਟਰ ਦੀ ਸਥਾਪਨਾ ਕਰਨਾ ਹੈ। ਹਾਲ ਹੀ ‘ਚ NIA ਨੇ ਇਸ ਸੰਗਠਨ ਨਾਲ ਜੁੜੇ 17 ਸ਼ੱਕੀ ਅੱਤਵਾਦੀਆਂ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਹੈ। ਏਜੰਸੀ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸੰਗਠਨ ਨਾਲ ਜੁੜੇ ਲੋਕ ਸੋਸ਼ਲ ਮੀਡੀਆ ਐਪਸ ਦੇ ਜ਼ਰੀਏ ਸੰਪਰਕ ਕਰਦੇ ਹਨ ਅਤੇ ਭਾਰਤ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਧੋਖਾ ਦੇ ਕੇ ਸੰਗਠਨ ਵਿਚ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।