AAP Vs LG: ਸੁਪਰੀਮ ਕੋਰਟ ਦੇ ਫੈਸਲੇ ਨੂੰ ਸੀਐੱਮ ਮਾਨ ਨੇ ਦੱਸਿਆ ਲੋਕਤੰਤਰ ਦੀ ਜਿੱਤ ਤਾਂ ਰਾਘਵ ਚੱਢਾ ਬੋਲੇ -‘ਸੱਤਿਆਮੇਵ ਜਯਤੇ-ਦਿੱਲੀ ਦੀ ਜਿੱਤ’,

Updated On: 

11 May 2023 15:23 PM

Aam Aadmi Party ਅਤੇ LG ਦਰਮਿਆਨ ਚੱਲ ਰਹੇ ਡੈੱਡਲਾਕ ਦੇ ਵਿਚਕਾਰ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਵਿੱਚ ਤਾਇਨਾਤ ਅਧਿਕਾਰੀਆਂ ਦੇ ਟ੍ਰਾਂਸਫਰ-ਪੋਸਟਿੰਗ ਦਾ ਅਧਿਕਾਰ ਦਿੱਲੀ ਸਰਕਾਰ ਨੂੰ ਦਿੱਤਾ ਹੈ।

AAP Vs LG: ਸੁਪਰੀਮ ਕੋਰਟ ਦੇ ਫੈਸਲੇ ਨੂੰ ਸੀਐੱਮ ਮਾਨ ਨੇ ਦੱਸਿਆ ਲੋਕਤੰਤਰ ਦੀ ਜਿੱਤ ਤਾਂ ਰਾਘਵ ਚੱਢਾ ਬੋਲੇ -ਸੱਤਿਆਮੇਵ ਜਯਤੇ-ਦਿੱਲੀ ਦੀ ਜਿੱਤ,
Follow Us On

ਦਿੱਲੀ: ਰਾਸ਼ਟਰੀ ਰਾਜਧਾਨੀ ‘ਚ ਅਧਿਕਾਰੀਆਂ ਦੇ ਟ੍ਰਾਂਸਫਰ-ਪੋਸਟਿੰਗ ਨੂੰ ਲੈ ਕੇ ਚੱਲ ਰਹੇ ਰੇੜਕੇ ਦਰਮਿਆਨ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਅਧਿਕਾਰੀਆਂ ਦੇ ਟ੍ਰਾਂਸਫਰ ਅਤੇ ਪੋਸਟਿੰਗ ਦੇ ਅਧਿਕਾਰ ਦਿੱਤੇ ਹਨ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ‘ਚ ਦਿੱਲੀ ਸਰਕਾਰ ਨੇ ਪ੍ਰਸ਼ਾਸਨਿਕ ਸੇਵਾਵਾਂ ‘ਤੇ ਕੰਟਰੋਲ ਨੂੰ ਲੈ ਕੇ ਅਰਜ਼ੀ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਇਸ ਅਰਜ਼ੀ ‘ਤੇ ਸਰਬਸੰਮਤੀ ਨਾਲ ਫੈਸਲਾ ਦਿੱਤਾ ਹੈ।

ਇਸ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਸੰਵਿਧਾਨਕ ਬੈਂਚ 2019 ਵਿੱਚ ਜਸਟਿਸ ਭੂਸ਼ਣ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। 2019 ਵਿੱਚ, ਜਸਟਿਸ ਭੂਸ਼ਣ ਨੇ ਪੂਰੀ ਤਰ੍ਹਾਂ ਕੇਂਦਰ ਦੇ ਹੱਕ ਵਿੱਚ ਫੈਸਲਾ ਦਿੱਤਾ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਜਸ਼ਨ ਦਾ ਮਾਹੌਲ ਹੈ। ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ।

ਫੈਸਲਾ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਸੱਤਿਆਮੇਵ ਜਯਤੇ, ਆਖ਼ਿਰ ਦਿੱਲੀ ਜਿੱਤ ਗਈ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਮੀਲ ਦਾ ਪੱਥਰ ਸਾਬਤ ਹੋਵੇਗਾ।

ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਫੈਸਲੇ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਇਸ ਜਿੱਤ ‘ਤੇ ਕੇਜਰੀਵਾਲ ਦੇ ਜਜ਼ਬੇ ਨੂੰ ਸਲਾਮ ਕੀਤਾ। ਸੰਜੇ ਸਿੰਘ ਨੇ ਕਿਹਾ ਕਿ ਇਸ ਫੈਸਲੇ ਲਈ ਦਿੱਲੀ ਦੀ ਦੋ ਕਰੋੜ ਆਬਾਦੀ ਨੂੰ ਵਧਾਈ।

ਆਤਿਸ਼ੀ ਨੇ ਕਿਹਾ- ਹੁਣ ਦਿੱਲੀ ਦਾ ਵਿਕਾਸ ਹੋਵੇਗਾ

ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਟਵਿੱਟਰ ‘ਤੇ ਸੱਤਿਆਮੇਵ ਜਯਤੇ ਲਿਖਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਦੀ ਤਰਫੋਂ ਲੰਬੀ ਲੜਾਈ ਲੜਨ ਤੋਂ ਬਾਅਦ ਆਖਿਰਕਾਰ ਅਰਵਿੰਦ ਕੇਜਰੀਵਾਲ ਦੀ ਜਿੱਤ ਹੋਈ ਹੈ। ਸੀਐਮ ਕੇਜਰੀਵਾਲ ਨੇ ਸਰਕਾਰ ਨੂੰ ਉਸ ਦਾ ਅਧਿਕਾਰ ਦੁਆ ਦਿੱਤਾ ਹੈ। ਹੁਣ ਦਿੱਲੀ ਦੇ ਲੋਕਾਂ ਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਪਾ ਸਕੇਗਾ। ਇਹ ਇਤਿਹਾਸਕ ਫੈਸਲਾ ਦਿੱਲੀ ਵਾਸੀਆਂ ਦੀ ਜਿੱਤ ਹੈ। ਹੁਣ ਦਿੱਲੀ ਦੁੱਗਣੀ ਰਫ਼ਤਾਰ ਨਾਲ ਤਰੱਕੀ ਕਰੇਗੀ।

ਸੋਮਨਾਥ ਭਾਰਤੀ ਨੇ ਦੱਸਿਆ ਵੱਡਾ ਦਿਨ

ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦਿੱਲੀ ਅਤੇ ਦਿੱਲੀ ਵਾਸੀਆਂ ਲਈ ਵੱਡਾ ਦਿਨ ਹੈ। ਦਿੱਲੀ ਹੁਣ ਉੱਪਰੋਂ ਥੋਪੇ ਗਏ ਲੋਕਾਂ ਤੋਂ ਮੁਕਤ ਹੋਵੇਗੀ ਅਤੇ ਦਿੱਲੀ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੀ ਦਿੱਲੀ ਲਈ ਫੈਸਲਾ ਕਰ ਸਕੇਗੀ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਵੀ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਠ ਸਾਲ ਦਿੱਲੀ ਦੇ ਲੋਕਾਂ ਲਈ ਲੜੇ। ਆਖਰਕਾਰ ਅੱਜ ਲੋਕਾਂ ਦੀ ਜਿੱਤ ਹੋਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ