Live Updates: ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਗੱਲ

Updated On: 

09 Feb 2026 23:49 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਗੱਲ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 09 Feb 2026 09:12 PM (IST)

    ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਗੱਲ

    ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨਾਲ ਕਈ ਮੁੱਦਿਆਂ ‘ਤੇ ਚਰਚਾ ਹੋਈ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ, ਹਿੰਦ ਮਹਾਸਾਗਰ ਵਿੱਚ ਸ਼ਾਂਤੀ ਅਤੇ ਸਥਿਰਤਾ ਸ਼ਾਮਲ ਹੈ।

  • 09 Feb 2026 07:50 PM (IST)

    ਆਪ੍ਰੇਸ਼ਨ ਪ੍ਰਹਾਰ 2.0 ਦੇ ਤਹਿਤ ਪੰਜਾਬ ਪੁਲਿਸ ਦੀ ਵੱਖ-ਵੱਖ ਜਿਲਿਆਂ ‘ਚ ਵੱਡੀ ਕਾਰਵਾਈ, ਕਈ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ

    ਪੰਜਾਬ ਪੁਲਿਸ ਦੇ ਵੱਲੋ ਅੱਜ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜਿਲਿਆਂ ‘ਚ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਹਨ। ਜਿਸ ਵਿਚ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

  • 09 Feb 2026 06:09 PM (IST)

    ਪੰਜਾਬ SC ਕਮਿਸ਼ਨ ਨੇ ਪ੍ਰਤਾਪ ਬਾਜਵਾ ਨੂੰ ਕੀਤਾ ਤਲਬ, ਮੰਤਰੀ ETO ਨੂੰ ਕਿਹਾ ਸੀ ਬੈਂਡ ਵਜਾਉਣ ਵਾਲਾ

    ਪੰਜਾਬ SC ਕਮੀਸ਼ਨ ਨੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕੀਤਾ ਹੈ। ਉਹਨਾਂ ਨੇ ਕਿਹਾ ਸੀ ਕਿ ਹਰਭਜਨ ਈਟੀਓ ਪਹਿਲਾਂ ਬੈਂਡ ਵਜਾਉਂਦੇ ਸਨ, ਪਰ ਹੁਣ ਉਹ ਪੰਜਾਬ ਦਾ ਬੈਂਡ ਵਜਾ ਰਹੇ ਹਨ।

  • 09 Feb 2026 03:30 PM (IST)

    ਬਿਕਰਮਜੀਤ ਬਰਾੜ ਨੂੰ ਪੰਜਾਬ ਸਰਕਾਰ ਨੇ ਦਿੱਤੀ ਪ੍ਰਮੋਸ਼ਨ, DSP ਤੋਂ ਬਣਾਏ ਗਏ SP

    ਬਿਕਰਮਜੀਤ ਬਰਾੜ ਨੂੰ ਸ਼ਾਨਦਾਰ ਸਰਵਿਸ ਰਿਕਾਰਡ ਦੇ ਲਈ ਪੰਜਾਬ ਸਰਕਾਰ ਨੇ ਪ੍ਰਮੋਟ ਕੀਤਾ ਹੈ। ਜਿਸ ਤੋਂ ਬਾਅਦ ਉਹਨਾਂ ਨੂੰ DSP ਤੋਂ SP ਬਣਾਇਆ ਗਿਆ ਹੈ।

  • 09 Feb 2026 02:38 PM (IST)

    ਕੱਲ੍ਹ ਹੋਵੇਗੀ ਵਿਦੇਸ਼ੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮਹੱਤਵਪੂਰਨ ਮੀਟਿੰਗ

    ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਕੱਲ੍ਹ ਹੋਵੇਗੀ। ਵਿਦੇਸ਼ ਮੰਤਰਾਲੇ ਤੇ ਵਣਜ ਮੰਤਰਾਲੇ ਦੇ ਅਧਿਕਾਰੀ ਇਸ ਮੀਟਿੰਗ ‘ਚ ਸ਼ਾਮਲ ਹੋਣਗੇ ਤੇ ਸੰਸਦ ਮੈਂਬਰਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਗੇ। ਮੀਟਿੰਗ ‘ਚ ਭਾਰਤ ਦੀ ਮੌਜੂਦਾ ਵਿਦੇਸ਼ ਨੀਤੀ ‘ਤੇ ਵਿਸਥਾਰ ‘ਚ ਚਰਚਾ ਕੀਤੀ ਜਾਵੇਗੀ। ਮੰਤਰਾਲੇ ਭਾਰਤ ਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਪ੍ਰਸਤਾਵਿਤ ਵਪਾਰ ਸਮਝੌਤੇ ਦੀ ਮੌਜੂਦਾ ਸਥਿਤੀ ਨੂੰ ਵੀ ਪੇਸ਼ ਕਰਨਗੇ।

  • 09 Feb 2026 11:41 AM (IST)

    ਅੰਮ੍ਰਿਤਸਰ ‘ਚ ਗੈਂਗਸਟਰ ਵਿਰੋਧੀ ਮੁਹਿੰਮ ‘ਚ ਵੱਡੀ ਸਫਲਤਾ

    ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਇੱਕ ਵੱਡੀ ਤੇ ਮਹੱਤਵਪੂਰਨ ਕਾਰਵਾਈ ‘ਚ, ਸਰਹੱਦ ਪਾਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਇੱਕ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕੀਤਾ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ‘ਚ, ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਕਬਜ਼ੇ ‘ਚੋਂ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ, ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ।

  • 09 Feb 2026 10:58 AM (IST)

    ਪੰਜਾਬ ‘ਚ ਆਪ੍ਰੇਸ਼ਨ ਪ੍ਰਹਾਰ 2.0 ਦੀ ਸ਼ੁਰੂਆਤ

    ਪੰਜਾਬ ‘ਚ ਆਪ੍ਰੇਸ਼ਨ ਪ੍ਰਹਾਰ ਦੇ ਦੂਸਰੇ ਚਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਮਾਸਟ ਵਾਂਟੇਡ ਅਪਰਾਧੀਆਂ ਸਮੇਤ ਉਨ੍ਹਾਂ ਦੇ ਸਾਥੀਆਂ ਤੇ ਕਰੀਬੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।

  • 09 Feb 2026 09:46 AM (IST)

    ਦਿੱਲੀ ਦੇ 9 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਦਿੱਲੀ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਰਾਜਧਾਨੀ ਦੇ 9 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਕਾਰਨ ਦਹਿਸ਼ਤ ਫੈਲ ਗਈ ਹੈ। ਸਾਰੇ ਕਾਲ ਸਵੇਰੇ 8:30 ਤੋਂ 9:00 ਵਜੇ ਦੇ ਵਿਚਕਾਰ ਕੀਤੇ ਗਏ ਸਨ। ਸੂਚਨਾ ਮਿਲਣ ‘ਤੇ, ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ।

  • 09 Feb 2026 09:01 AM (IST)

    ਪੰਜਾਬੀ ਗਾਇਕ ਮਨਕੀਰਤ ਔਲਖ ਵਿਰੁੱਧ ਡੀਜੀਪੀ ਨੂੰ ਸ਼ਿਕਾਇਤ

    ਪੰਜਾਬ ‘ਚ ਸੋਸ਼ਲ ਮੀਡੀਆ ‘ਤੇ ਅਸਲੇ ਦੀ ਪ੍ਰਦਰਸ਼ਨੀ ਦੇ ਪਾਬੰਦੀ ਦੇ ਬਾਵਜੂਦ, ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਜਾਰੀ ਕੀਤੇ ਜਾ ਰਹੇ ਹਨ। ਤਾਜ਼ਾ ਘਟਨਾ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਵੇਂ ਗੀਤ, “ਅਸਲਾਹ” ਨਾਲ ਸਬੰਧਤ ਹੈ। ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਗੀਤ ‘ਤੇ ਇਤਰਾਜ਼ ਜਤਾਇਆ ਹੈ ਤੇ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਹੈ।

  • 09 Feb 2026 08:03 AM (IST)

    ਦਿੱਲੀ ਦੀ ਹਵਾ ਖ਼ਰਾਬ , AQI 257 ਦਰਜ

    ਦਿੱਲੀ: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਧੌਲਾ ਕੁਆਂ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਕਾਂਕ (AQI) 257 ਦਰਜ ਕੀਤਾ ਗਿਆ, ਜੋ ਕਿ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।

Follow Us